ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ 'ਆਈਟੋਲੀਜੁਮੈਬ' ਟੀਕੇ ਨੂੰ ਮਿਲੀ ਮਨਜ਼ੂਰੀ
Published : Jul 12, 2020, 7:58 am IST
Updated : Jul 12, 2020, 7:58 am IST
SHARE ARTICLE
Covid 19
Covid 19

ਚਮੜੀ ਰੋਗ ਦੇ ਇਲਾਜ ਲਈ ਵਰਤਿਆ ਜਾਂਦਾ ਹੈ 'ਆਈਟੋਲੀਜੁਮੈਬ' ਟੀਕਾ

ਨਵੀਂ ਦਿੱਲੀ, 11 ਜੁਲਾਈ : ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ  ਚਮੜੀ ਰੋਗ ਦੇ ਇਲਾਜ 'ਚ ਕੰਮ ਆਉਣ ਵਾਲੇ 'ਆਈਟੋਲੀਜੁਮੈਬ' ਟੀਕੇ ਦਾ ਕੋਵਿਡ 19 ਦੇ ਉਨ੍ਹਾਂ ਮਰੀਜ਼ਾਂ ਦੇ ਇਲਾਜ 'ਚ ਸੀਮਤ ਵਰਤੋਂ ਕੀਤੇ ਜਾਣ ਦੀ ਮਨਜ਼ੂਰੀ ਦੇ ਦਿਤੀ ਹੈ ਜਿਨ੍ਹਾਂ ਨੂੰ ਸਾਹ ਲੈਣ 'ਚ ਮੱਧਮ ਅਤੇ ਗੰਭੀਰ ਪੱਧਰ ਦੀ ਮੁਸ਼ਕਲ ਹੋਵੇ। ਕੇਂਦਰੀ ਸਿਹਤ ਮੰਤਰਾਲੇ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਕੋਵਿਡ 19 ਦੇ ਇਲਾਜ ਦੀਆਂ ਮੈਡੀਕਲ ਜ਼ਰੂਰਤਾਂ 'ਤੇ ਵਿਚਾਰ ਕਰਦੇ ਹੋਏ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਡਾ. ਵੀ.ਜੀ. ਸੋਮਾਨੀ ਨੇ ਕੋਰੋਨਾ ਵਾਇਰਸ ਕਾਰਨ ਸ੍ਰੀਰ ਦੇ ਅੰਗਾਂ ਨੂੰ ਆਕਸੀਜਨ ਨਾ ਮਿਲਣ ਦੀ ਗੰਭੀਰ ਵਿਵਸਥਾ ਦੇ ਇਲਾਜ 'ਚ ਐਮਰਜੈਂਸੀ ਸਥਿਤੀ 'ਚ ਮੋਨੋਕਲੋਨਲ ਐਂਟੀਬਾਡੀ ਟੀਕਾ 'ਆਈਟੋਲੀਜੁਮੈਬ' ਦੇ ਸੀਮਤ ਇਸਤੇਮਾਲ ਦੀ ਮਨਜ਼ੂਰੀ ਦੇ ਦਿਤੀ ਹੈ।

ਸਿਹਤ ਮੰਤਰਾਲੇ ਨੇ ਦਸਿਆ ਕਿ ਘਰੇਲੂ ਜੈਵ ਦਵਾਈ ਕੰਪਨੀ ਬਾਏਕਾਨ ਅਲਜ਼ੁਮੈਬ ਬ੍ਰਾਂਡ ਨਾਂ ਦੇ ਤਹਿਤ 2013 ਤੋਂ ਇਸ ਦਵਾਈ ਦਾ ਨਿਰਮਾਣ ਅਤੇ ਸਪਲਾਈ ਕਰ ਰਹੀ ਹੈ। ਇਸ ਨੇ ਇਕ ਬਿਆਨ ਵਿਚ ਕਿਹਾ, ''ਇਸ ਸਵਦੇਸ਼ੀ ਦਵਾਈ ਦੀ ਹੁਣ ਕੋਵਿਡ 19 ਦੇ ਇਲਾਜ ਲਈ ਚੋਣ ਕੀਤੀ ਗਈ ਹੈ।'' ਇਸ ਦਵਾਈ ਕੰਪਨੀ ਨੇ ਦੂਜੇ ਗੇੜ ਦੇ ਮੈਡੀਕਲ ਟੈਸਟ ਦੇ ਨਤੀਜੇ ਡਰੱਗ ਕੰਟਰੋਲਰ ਨੂੰ ਭੇਜੇ ਜਿਸ 'ਤੇ ਡੀਸੀਜੀਆਈ ਦਫ਼ਤਰ ਦੀ ਵਿਸ਼ਾ ਮਾਹਰ ਕਮੇਟੀ ਨੇ ਚਰਚਾ ਕੀਤੀ। ਬਿਆਨ ਵਿਚ ਕਿਹਾ ਗਿਆ ਹੈ, ''ਵਿਸਥਾਰ ਨਾਲ ਚਰਚਾ ਅਤੇ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਵਿਚਾਰ ਕਰਨ ਦੇ ਬਾਅਦ ਡੀਸੀਜੀਆਈ ਨੇ ਇਸ ਦਵਾਈ ਦਾ ਕੋਵਿਡ 19 ਦੇ ਉਨ੍ਹਾਂ ਮਰੀਜ਼ਾਂ ਦੇ ਇਲਾਜ 'ਚ ਸੀਮਤ ਇਸਤੇਮਾਲ ਕੀਤੇ ਜਾਣ ਦੀ ਮਨਜ਼ੂਰੀ ਦੇ ਦਿਤੀ ਹੈ।

Covid 19Covid 19

ਇਸ ਸਬੰਧ 'ਚ ਇਕ ਅਧਿਕਾਰੀ ਨੇ ਦਸਿਆ, ''ਏਮਜ਼ ਸਮੇਤ ਹੋਰ ਹਸਪਤਾਲਾਂ ਦੇ ਸਾਹ ਰੋਗ ਮਾਹਰ, ਡਰੱਗ ਵਿਗਿਆਨੀਆਂ ਅਤੇ ਦਵਾ ਮਾਹਰਾਂ ਦੀ ਕਮੇਟੀ ਵਲੋਂ ਭਾਰਤ 'ਚ ਕੋਵਿਡ 19 ਮਰੀਜ਼ਾਂ 'ਤੇ ਮੈਡੀਕਲ ਟੈਸਟਾਂ ਦੀ ਸੰਤੁਸ਼ਟੀ ਹੋਣ ਦੇ ਬਾਅਦ ਹੀ ਇਸ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਦਿਤੀ ਗਈ ਹੈ।'' ਉਨ੍ਹਾਂ ਨੇ ਦਸਿਆ ਕਿ ਦਵਾਈ ਦੇ ਇਸਤੇਮਾਲ ਨਾਲ ਪਹਿਲਾਂ ਹਰ ਮਰੀਜ਼ ਨੂੰ ਲਿਖਿਤ 'ਚ ਸਹਿਮਤੀ ਦੇਣੀ ਪਵੇਗੀ। ਇਸ ਸਵਦੇਸ਼ੀ ਟੀਕੇ 'ਆਈਟੋਲੀਜੁਮੈਬ' ਦੇ ਇਸਤੇਮਾਲ ਦਾ ਔਸਤ ਖ਼ਰਚ ਹੋਰ ਦਵਾਈਆਂ ਦੇ ਮੁਕਾਬਲੇ ਘੱਟ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement