
ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ 14 ਜੁਲਾਈ ਤੋਂ ਮਿਸ਼ਨ ਯੂਪੀ ’ਤੇ ਜਾਣ ਵਾਲੀ ਹੈ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ (Priyanka Gandhi to visit Lucknow on July 14) 14 ਜੁਲਾਈ ਤੋਂ ਮਿਸ਼ਨ ਯੂਪੀ ’ਤੇ ਜਾਣ ਵਾਲੀ ਹੈ। ਵਿਧਾਨ ਸਭਾ 2022 (2022 UP Assembly polls) ਦੀਆਂ ਚੋਣ ਤਿਆਰੀਆਂ ਦੇ ਮੱਦੇਨਜ਼ਰ ਪ੍ਰਿਯੰਕਾ ਗਾਂਧੀ ਲਖਨਊ ਵਿਚ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਹੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵੀ ਮੰਥਨ ਕਰੇਗੀ।
Priyanka Gandhi vadra
ਹੋਰ ਪੜ੍ਹੋ: ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ 'ਆਪ' ਵਿਚ ਹੋਏ ਸ਼ਾਮਲ
ਪਾਰਟੀ ਨਾਲ ਜੁੜੇ ਸੂਤਰਾਂ ਮੁਤਾਬਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ 39 ਉਮੀਦਵਾਰਾਂ ਦੇ ਨਾਂਅ ਵੀ ਤੈਅ ਕਰ ਲਏ ਹਨ। ਸੂਤਰਾਂ ਅਨੁਸਾਰ ਪ੍ਰਿਯੰਕਾ ਗਾਂਧੀ 14 ਜੁਲਾਈ ਨੂੰ ਤਿੰਨ ਦਿਨ ਦੇ ਦੌਰੇ ’ਤੇ ਯੂਪੀ ਜਾਵੇਗੀ। ਇਸ ਦੌਰਾਨ ਉਹ 2022 ਦੀਆਂ ਚੋਣ ਤਿਆਰੀਆਂ ਦੀ ਸਮੀਖਿਆ ਕਰੇਗੀ। ਸੂਤਰਾਂ ਅਨੁਸਾਰ ਲਖਨਊ ਦੌਰੇ ਮੌਕੇ ਪ੍ਰਿਯੰਕਾ ਗਾਂਧੀ (Priyanka Gandhi ready with Mission UP) ਕਿਸਾਨ ਸੰਗਠਨਾਂ, ਪਾਰਟੀ ਦੇ ਜ਼ਿਲ੍ਹਾ ਅਤੇ ਸ਼ਹਿਰ ਮੁਖੀਆਂ ਨਾਲ ਮੁਲਾਕਾਤ ਕਰੇਗੀ।
Priyanka Gandhi to visit Lucknow on July 14
ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਘੇਰੇ ਅਕਾਲੀ, ਬੇਅਦਬੀ ਦੇ ਮੁੱਦੇ 'ਤੇ ਬਾਦਲਾਂ ਨੂੰ ਕੀਤੇ ਸਿੱਧੇ ਸਵਾਲ
ਇਸ ਤੋਂ ਇਲਾਵਾ ਉਹ ਹਾਲੀਆਂ ਖਤਮ ਹੋਈਆਂ ਬਲਾਕ ਮੁਖੀ ਅਤੇ ਜ਼ਿਲ੍ਹਾ ਪੰਚਾਇਤ ਮੁਖੀ ਚੋਣਾਂ ਦੌਰਾਨ ਹੋਈ ਹਿੰਸਾ ’ਤੇ ਵੀ ਅਪਣੀ ਗੱਲ ਰੱਖੇਗੀ। ਉੱਤਰ ਪ੍ਰਦੇਸ਼ ਵਿਚ ਯੋਗੀ ਆਦਿੱਤਿਆਨਾਥ, ਅਖਿਲੇਸ਼ ਯਾਦਵ ਅਤੇ ਮਾਇਵਾਤੀ ਵਿਚਾਲੇ ਸੰਭਾਵਿਤ ਮੁਕਾਬਲੇ ਨੂੰ ਚੁਣੌਤੀ ਦੇਣ ਲਈ ਪ੍ਰਿਯੰਕਾ ਗਾਂਧੀ ਵੀ ਮੈਦਾਨ ਵਿਚ ਉਤਰ ਰਹੀ ਹੈ।