Ananth-Radhika Wedding : ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਾਮਲ ਹੋਣ ਲਈ Kim Kardashian ਪਹੁੰਚੀ ਮੁੰਬਈ 

By : BALJINDERK

Published : Jul 12, 2024, 6:28 pm IST
Updated : Jul 12, 2024, 6:29 pm IST
SHARE ARTICLE
 Kim and khloe
Kim and khloe

Ananth-Radhika Wedding : Kim ਅਤੇ khloe ਦੋਵੇਂ ਪਹਿਲੀ ਵਾਰ ਆਈਆਂ ਹਨ ਭਾਰਤ

Ananth-Radhika Wedding : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਅਮਰੀਕੀ ਮਸ਼ਹੂਰ ਸ਼ਖਸੀਅਤ ਕਿਮ ਕਾਰਦਾਸ਼ੀਅਨ ਆਪਣੀ ਭੈਣ  khloe Kardashian ਨਾਲ ਸ਼ੁੱਕਰਵਾਰ ਨੂੰ ਮੁੰਬਈ ਪਹੁੰਚੀ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅੱਜ 12 ਜੁਲਾਈ ਨੂੰ ਮੁੰਬਈ ’ਚ ਵਿਆਹ ਦੇ ਬੰਧਨ ਵਿਚ ਬੱਝ ਗਏ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਮੁਤਾਬਕ 43 ਸਾਲਾ ਕਿਮ ਅਤੇ 40 ਸਾਲਾ khloe ਆਪਣੇ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਸ਼ੁੱਕਰਵਾਰ ਸਵੇਰੇ ਮੁੰਬਈ ਪਹੁੰਚੇ।
ਇੱਕ ਵੀਡੀਓ ਵਿੱਚ Kim Kardashian ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਅਤੇ ਬਾਹਰ ਉਡੀਕ ਰਹੇ ਪੱਤਰਕਾਰਾਂ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੀ ਹੈ ਜਦੋਂ ਕਿ khloe Kardashian ਇੱਕ ਕਾਰ ਵਿੱਚ ਬੈਠੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਕਿ ਅਸੀਂ ਪਹੁੰਚ ਗਏ ਹਾਂ।
ਇਸ ਵੀਡੀਓ ਵਿੱਚ ਕਈ ਅਮਰੀਕੀ ਮੀਡੀਆ ਹਸਤੀਆਂ ਫੋਟੋਆਂ ਖਿੱਚਣ ਲਈ ਬੁਲਾਉਣ ਵਾਲੇ ਪੱਤਰਕਾਰਾਂ ਵੱਲ ਹੱਥ ਹਿਲਾਉਦੀਆਂ ਨਜ਼ਰ ਆ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਪਹੁੰਚ ਕੇ ਕਿਮ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਵੀਡੀਓ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। Kim Kardashian  ਅਤੇ khloe Kardashian ਦੋਵੇਂ ਪਹਿਲੀ ਵਾਰ ਭਾਰਤ ਆਈਆਂ ਹਨ।
ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਤਿਰੰਗੇ ਦੇ ਨਾਲ 'ਹਾਇ' ਲਿਖਿਆ ਹੈ।
Kim Kardashian ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ ਦੇ ਅਨੁਸਾਰ, ਹੋਟਲ ਸਟਾਫ਼ ਨੇ ਕਿਮ ਅਤੇ khloe Kardashian ਦਾ ਨਿੱਘਾ ਸੁਆਗਤ ਕੀਤਾ। ਉਸ ਨੇ ਕਿਮ ਦੇ ਮੱਥੇ 'ਤੇ ਤਿਲਕ ਲਗਾਇਆ ਅਤੇ ਉਸ ਨੂੰ ਸ਼ਾਲ ਦੇ ਨਾਲ-ਨਾਲ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਜਿਸ ਤੋਂ ਬਾਅਦ ਕਿਮ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਮੁਕੇਸ਼ ਅੰਬਾਨੀ ਦਾ ਸਭ ਤੋਂ ਛੋਟਾ ਪੁੱਤਰ ਅਨੰਤ ਅੰਬਾਨੀ ਅੱਜ ਫਾਰਮਾਸਿਊਟੀਕਲ ਦਿੱਗਜ ਵੀਰੇਨ ਅਤੇ ਸ਼ੈਲਾ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲੈਣਗੇ।
ਅਨੰਤ-ਰਾਧਿਕਾ ਦੇ ਵਿਆਹ ਵਿੱਚ ਵੱਖ-ਵੱਖ ਖੇਤਰਾਂ ਦੀਆਂ ਕਈ ਹੋਰ ਨਾਮਵਰ ਹਸਤੀਆਂ ਵੀ ਸ਼ਾਮਲ ਹੋਣਗੀਆਂ।
 ਸੂਤਰਾਂ ਦਾ ਕਹਿਣਾ ਹੈ ਕਿKardashian ਤੋਂ ਇਲਾਵਾ ਬ੍ਰਿਟੇਨ ਦੇ ਦੋ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਟੋਨੀ ਬਲੇਅਰ, ਕਲਾਕਾਰ ਜੇਫ ਕੂਨਸ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਹੋਰ ਲੋਕਾਂ ਦਾ ਵਿਆਹ ਵਿਚ ਸ਼ਾਮਲ ਹੋਣ ਦੀ ਉਮੀਦ ਹੈ।

(For more news apart from  Ananth-Radhika wedding attend to Kim Kardashian arrived in Mumbai News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement