
ਬਲਾਤਕਾਰ ਕਾਂਡ ਦੇ ਮਾਮਲੇ ਵਿਚ ਸੀਬੀਆਈ ਨੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਦੇ ਘਰ ਵਿਚ ਛਾਪਾ ਮਾਰਿਆ ਜਿਥੋਂ ਉਹ ਸ਼ੈਲਟਰ ਹੋਮ ਚਲਾਉਂਦਾ ਸੀ। ਟੀਮ ਨੇ ਘਰ ਵਿਚ ਫ਼ੋਰੈਂਸਿਕ
ਮੁਜ਼ੱਫ਼ਰਪੁਰ, 11 ਅਗੱਸਤ : ਬਲਾਤਕਾਰ ਕਾਂਡ ਦੇ ਮਾਮਲੇ ਵਿਚ ਸੀਬੀਆਈ ਨੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਦੇ ਘਰ ਵਿਚ ਛਾਪਾ ਮਾਰਿਆ ਜਿਥੋਂ ਉਹ ਸ਼ੈਲਟਰ ਹੋਮ ਚਲਾਉਂਦਾ ਸੀ। ਟੀਮ ਨੇ ਘਰ ਵਿਚ ਫ਼ੋਰੈਂਸਿਕ ਮਾਹਰਾਂ ਦੀ ਮਦਦ ਨਾਲ ਭਾਲ ਕੀਤੀ ਅਤੇ ਉਸ ਦੇ ਕਰੀਬੀਆਂ ਕੋਲੋਂ ਪੁੱਛ-ਪੜਤਾਲ ਕੀਤੀ। ਡੀਆਈਜੀ ਅਭੇ ਕੁਮਾਰ ਦੀ ਅਗਵਾਈ ਵਿਚ ਟੀਮ ਜਿਸ ਵਿਚ ਹਥਿਆਰਬੰਦ ਕਮਾਂਡੋ ਸ਼ਾਮਲ ਸਨ, ਠਾਕੁਰ ਦੇ ਘਰ ਪੁੱਜੀ ਅਤੇ ਜਾਂਚ-ਪੜਤਾਲ ਕੀਤੀ। ਇਸ ਤੋਂ ਇਲਾਵਾ ਹਿੰਦੀ ਰੋਜ਼ਾਨਾ ਅਖ਼ਬਾਰ 'ਪ੍ਰਤਾਹ ਕਮਲ' ਜਿਸ ਦਾ ਮਾਲਕ ਠਾਕੁਰ ਹੈ, ਦੇ ਦਫ਼ਤਰ ਵਿਚ ਜਾਂਚ-ਪੜਤਾਲ ਕੀਤੀ ਗਈ।
ਘਰ ਦਾਖ਼ਲ ਹੋਣ ਮਗਰੋਂ ਕਮਾਂਡੋਆਂ ਨੇ ਮੁੱਖ ਦਰਵਾਜ਼ਾ ਬੰਦ ਕਰ ਦਿਤਾ ਅਤੇ ਪੱਤਰਕਾਰਾਂ ਨੂੰ ਦਾਖੀਲ ਹੋਣ ਤੋਂ ਰੋਕ ਦਿਤਾ। ਸਮਝਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਨੇ ਠਾਕੁਰ ਦੇ ਪੁੱਤਰ ਰਾਹੁਲ ਆਨੰਦ ਕੋਲੋਂ ਵੀ ਪੁੱਛ-ਪੜਤਾਲ ਕੀਤੀ।ਉਧਰ, ਬਿਹਾਰ ਸਰਕਾਰ ਨੇ ਬ੍ਰਜੇਸ਼ ਠਾਕੁਰ ਦੀ ਗ਼ੈਰ-ਸਰਕਾਰੀ ਸੰਸਥਾ ਦੀ ਰਜਿਸਟ੍ਰੇਸ਼ਨ ਰੱਦ ਕਰ ਦਿਤੀ ਹੈ ਜੋ ਮੁਜ਼ੱਫ਼ਰਪੁਰ ਵਿਚ ਉਸ ਬੱਚੀਆਂ ਦੇ ਆਸ਼ਰਮ ਨੂੰ ਚਲਾ ਰਿਹਾ ਸੀ ਜਿਥੇ 34 ਲੜਕੀਆਂ ਦਾ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਕੀਤਾ ਗਿਆ ਹੈ।
ਅਧਿਕਾਰੀ ਨੇ ਦਸਿਆ ਕਿ ਸੰਸਥਾ ਦੀ ਸੰਪਤੀ ਦੀ ਵਿਕਰੀ 'ਤੇ ਵੀ ਰੋਕ ਲਗਾ ਦਿਤੀ ਗਹੀ ਹੈ ਅਤੇ ਬੈਂਕ ਖਾਤਿਆਂ ਦੇ ਲੈਣ ਦੇਣ 'ਤੇ ਵੀ ਰੋਕ ਲਗਾ ਦਿਤੀ ਗਈ ਹੈ।
ਜ਼ਿਲ੍ਹਾ ਰਜਿਸਟਰਾਰ ਸੰਜੇ ਕੁਮਾਰ ਮੁਤਾਬਕ ਸੇਵਾ ਸੰਕਲਪ ਅਤੇ ਵਿਕਾਸ ਕਮੇਟੀ ਦੇ ਬੈਂਕ ਖਾਤਿਆਂ ਦੇ ਲੈਣ ਦੇਣ ਅਤੇ ਉਸ ਦੀ ਚੱਲ ਅਤੇ ਅਚੱਲ ਸੰਪਤੀ ਦੀ ਖ਼ਰੀਦ ਅਤੇ ਵਿਕਰੀ 'ਤੇ ਰੋਕ ਲਗਾਉਣ ਦਾ ਆਦੇਸ਼ 7 ਅਤੇ 8 ਅਗੱਸਤ ਨੂੰ ਜ਼ਿਲ੍ਹਾ ਅਧਿਕਾਰੀ ਮੁਹੰਮਦ ਸੋਹੇਲ ਵਲੋਂ ਦਿਤਾ ਗਿਆ।
ਦਿਲਚਸਪ ਗੱਲ ਇਹ ਹੈ ਕਿ ਠਾਕੁਰ ਦਾ ਨਾਮ ਐਨਜੀਓ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚ ਸ਼ਾਮਲ ਨਹੀਂ ਹੈ। ਇਸ ਤੋਂ ਪਹਿਲਾਂ ਸੀਬੀਆਈ ਅਤੇ ਰਾਸ਼ਟਰੀ ਬਾਲ ਅਧਿਕਾਰ ਸੰਭਾਲ ਕਮਿਸ਼ਨ ਦੀਆਂ ਟੀਮਾਂ ਨੇ ਬਾਲਿਕਾ ਗ੍ਰਹਿ ਮਾਮਲੇ ਵਿਚ ਜ਼ਿਲ੍ਹਾ ਅਧਿਕਾਰੀ ਨਾਲ ਅਲੱਗ-ਅਲੱਗ ਮੁਲਾਕਾਤ ਕੀਤੀ ਸੀ