ਸਾਡੇ ਮੁੱਦਿਆਂ ਦੇ ਸਮਾਂਬੱਧ ਹੱਲ ਦਾ ਭਰੋਸਾ ਮਿਲਿਆ, ਮੈਂ ਕੋਈ ਮੰਗ ਨਹੀਂ ਰੱਖੀ : ਪਾਇਲਟ
Published : Aug 12, 2020, 9:32 am IST
Updated : Aug 12, 2020, 9:32 am IST
SHARE ARTICLE
Sachin Pilot
Sachin Pilot

ਗਹਿਲੋਤ ਵੀ ਵੱਡੇ ਹਨ, ਉਨ੍ਹਾਂ ਨਾਲ ਕੋਈ ਵੈਰ-ਵਿਰੋਧ ਨਹੀਂ

ਨਵੀਂ ਦਿੱਲੀ, 11 ਅਗੱਸਤ : ਰਾਜਸਥਾਨ ਵਿਚ ਸਿਆਸੀ ਸੰਕਟ ਖ਼ਤਮ ਹੋਣ ਮਗਰੋਂ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਉਸ ਦੇ ਅਤੇ ਉਸ ਦੇ ਹਮਾਇਤੀ ਵਿਧਾਇਕਾਂ ਦੁਆਰਾ ਚੁੱਕੇ ਗਏ ਮੁੱਦਿਆਂ ਦਾ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦਾ ਭਰੋਸਾ ਦਿਤਾ ਹੈ ਅਤੇ ਉਨ੍ਹਾਂ ਕਿਸੇ ਅਹੁਦੇ ਦੀ ਜਾਂ ਕੋਈ ਹੋਰ ਮੰਗ ਨਹੀਂ ਰੱਖੀ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵਿਅਕਤੀਤਵ ਨਾਲ ਵੈਰ-ਵਿਰੋਧ ਨਹੀਂ ਸਗੋਂ ਉਸ ਅਤੇ ਉਸ ਦੇ ਹਮਾਇਤੀ ਵਿਧਾਇਕਾਂ ਨੇ ਉਨ੍ਹਾਂ ਕਾਰਕੁਨਾਂ ਦੇ ਮਾਨ-ਸਨਮਾਨ ਲਈ ਸਰਕਾਰ ਦੇ ਕੰਮਕਾਜ ਦੇ ਮੁੱਦੇ ਚੁੱਕੇ ਜਿਨ੍ਹਾਂ ਨੇ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

Sachin PilotSachin Pilot

ਪਾਇਲਟ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਜਿਹੜੇ ਮੁੱਦੇ ਚੁਕੇ, ਉਹ ਬਹੁਤ ਜ਼ਰੂਰੀ ਸਨ। ਅਸੀਂ ਕਾਰਕੁਨਾਂ ਦੇ ਮਾਨ-ਸਨਮਾਨ ਦੇ ਮੁੱਦੇ ਚੁਕੇ ਸਨ। ਰਾਜਨੀਤੀ ਵਿਚ ਨਿਜੀ ਵੈਰ-ਵਿਰੋਧ ਦੀ ਕੋਈ ਥਾਂ ਨਹੀਂ। ਮੈਂ ਹਮੇਸ਼ਾ ਯਤਨ ਕੀਤਾ ਹੈ ਕਿ ਰਾਜਸੀ ਸੰਵਾਦ ਅਤੇ ਸ਼ਬਦਾਂ ਦੀ ਚੋਣ ਬਹੁਤ ਸੋਚ-ਸਮਝ ਕੇ ਹੋਵੇ।' ਉਨ੍ਹਾਂ ਕਿਹਾ, 'ਮੈਂ ਸਾਢੇ ਛੇ ਸਾਲ ਪ੍ਰਦੇਸ਼ ਪ੍ਰਧਾਨ ਵਜੋਂ ਕੰਮ ਕੀਤਾ। ਅਸੀਂ ਪੰਜ ਸਾਲ ਵਿਰੋਧੀ ਧਿਰ ਵਿਚ ਰਹੇ। 2013 ਵਿਚ ਕਾਂਗਰਸ ਕੋਲ 21 ਵਿਧਾਇਕ ਸਨ ਜਦ ਰਾਹੁਲ ਨੇ ਮੈਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿਤੀ। ਉਦੋਂ ਅਸੀਂ ਮਿਲ ਕੇ ਧਰਨਾ ਪ੍ਰਦਰਸ਼ਨ ਕੀਤੇ ਅਤੇ ਲੋਕਾਂ ਦੇ ਮੁੱਦੇ ਚੁੱਕੇ। ਇਹੋ ਕਾਰਨ ਸੀ ਕਿ 2018 ਵਿਚ ਸਾਨੂੰ ਬਹੁਮਤ ਮਿਲਿਆ।' ਉਨ੍ਹਾਂ ਕਿਹਾ, 'ਡੇਢ ਸਾਲ ਵਿਚ ਇਹ ਲੱਗਾ ਕਿ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਰਹੇ, ਇਸ ਲਈ ਅਸੀਂ ਸਰਕਾਰ ਦੇ ਕੰਮਕਾਜ ਅਤੇ ਸ਼ਾਸਨ ਨਾਲ ਜੁੜੇ ਮੁੱਦੇ ਚੁੱਕੇ।'

ਪਾਇਲਟ ਨੇ ਕਿਹਾ, 'ਅਸੀਂ ਪੀੜ ਦੱਸਣ ਲਈ ਮੰਚ ਦੀ ਵਰਤੋਂ ਕੀਤੀ। ਕਾਂਗਰਸ ਪ੍ਰਧਾਨ ਨੇ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸਾਨੂੰ ਭਰੋਸਾ ਦਿਤਾ ਗਿਆ ਹੈ ਕਿ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੇ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ ਤਾਕਿ ਅਸੀਂ ਮੁੜ ਲੋਕਾਂ ਕੋਲ ਜਾਈਏ ਅਤੇ ਫ਼ਤਵਾ ਮਿਲੇ।' ਉਨ੍ਹਾਂ ਕਿਹਾ, 'ਗਹਿਲੋਤ ਵੀ ਵੱਡੇ ਹਨ, ਉਨ੍ਹਾਂ ਨਾਲ ਕੋਈ ਵੈਰ-ਵਿਰੋਧ  ਨਹੀਂ। ਮੁੱਦਾ ਕੰਮਕਾਜ ਦੇ ਤਰੀਕੇ ਦਾ ਹੈ।' 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement