
ਔਰਤਾਂ ਜੇਕਰ ਚਾਹੁਣ ਤਾਂ ਸਮਾਜ ਵਿਚ ਕੋਈ ਵੀ ਤਬਦੀਲੀ ਲਿਆ ਸਕਦੀਆਂ ਹਨ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ‘ਆਤਮਨਿਰਭਰ ਨਾਰੀ ਸ਼ਕਤੀ ਨਾਲ ਸੰਵਾਦ’ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਸਵੈ -ਸਹਾਇਤਾ ਸਮੂਹਾਂ ਦੀ ਸਹਾਇਤਾ ਦੀਨਦਿਆਲ ਅੰਤਯੋਦਿਆ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੁਆਰਾ ਕੀਤੀ ਗਈ ਹੈ।
Nari Shakti
ਪੀਐਮ ਮੋਦੀ ਨੇ ਇਸ ਦੌਰਾਨ ਕਿਹਾ ਕਿ ਔਰਤਾਂ ਜੇਕਰ ਚਾਹੁਣ ਤਾਂ ਸਮਾਜ ਵਿਚ ਕੋਈ ਵੀ ਤਬਦੀਲੀ ਲਿਆ ਸਕਦੀਆਂ ਹਨ। ਜਦੋਂ ਔਰਤ ਸ਼ਕਤੀਸ਼ਾਲੀ ਹੁੰਦੀ ਹੈ ਤਾਂ ਨਾ ਸਿਰਫ ਇੱਕ ਪਰਿਵਾਰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਦਾ ਹੈ, ਬਲਕਿ ਸਮਾਜ ਅਤੇ ਦੇਸ਼ ਦਾ ਵੀ ਵਿਕਾਸ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਾਡੀਆਂ ਭੈਣਾਂ ਨੇ ਕੋਰੋਨਾ ਵਿਚ ਸਵੈ-ਸਹਾਇਤਾ ਸਮੂਹਾਂ ਰਾਹੀਂ ਦੇਸ਼ ਵਾਸੀਆਂ ਦੀ ਸੇਵਾ ਕੀਤੀ ਉਹ ਬੇਮਿਸਾਲ ਹੈ। ਮਾਸਕ ਅਤੇ ਸੈਨੀਟਾਈਜ਼ਰ ਬਣਾਉਣਾ, ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣਾ, ਜਾਗਰੂਕਤਾ ਕਾਰਜ, ਤੁਹਾਡੇ ਸਾਥੀ ਸਮੂਹਾਂ ਦਾ ਯੋਗਦਾਨ ਹਰ ਤਰੀਕੇ ਨਾਲ ਬੇਮਿਸਾਲ ਰਿਹਾ ਹੈ।
Nari Shakti
ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਮਦਦ ਦਾ ਭਰੋਸਾ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ ਔਰਤਾਂ ਵਿਚ ਉੱਦਮਤਾ ਦੇ ਦਾਇਰੇ ਨੂੰ ਵਧਾਉਣ ਲਈ ਵੱਡੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਫੂਡ ਪ੍ਰੋਸੈਸਿੰਗ, ਮਹਿਲਾ ਕਿਸਾਨ ਉਤਪਾਦਕ ਯੂਨੀਅਨ ਜਾਂ ਹੋਰ ਸਵੈ-ਸਹਾਇਤਾ ਸਮੂਹਾਂ ਨਾਲ ਜੁੜਿਆ ਕਾਰੋਬਾਰ ਹੋਵੇ, ਅਜਿਹੀਆਂ ਲੱਖਾਂ ਭੈਣਾਂ ਦੇ ਸਮੂਹਾਂ ਨੂੰ 1,600 ਕਰੋੜ ਰੁਪਏ ਤੋਂ ਵੱਧ ਭੇਜੇ ਗਏ ਹਨ।
बहनों-बेटियों की शिक्षा, स्वास्थ्य, पोषण, टीकाकरण और दूसरी जरूरतों पर भी सरकार पूरी संवेदनशीलता से काम कर रही है।
— Narendra Modi (@narendramodi) August 12, 2021
इससे ना सिर्फ महिलाओं की गरिमा बढ़ी है, बल्कि बेटियों-बहनों का आत्मविश्वास भी बढ़ रहा है। यह आत्मनिर्भर भारत के लिए एक सुखद संकेत है। pic.twitter.com/4Z5gA4jfSm
ਪ੍ਰਧਾਨ ਮੰਤਰੀ ਮੋਦੀ ਨੇ ਦੁੱਧ, ਖਿਡੌਣੇ ਬਣਾਉਣ ਵਾਲੀਆਂ, ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਵਾਲੀਆਂ ਔਰਤਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਔਰਤਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਬਦਲਦੇ ਭਾਰਤ ਵਿਚ ਦੇਸ਼ ਦੀਆਂ ਭੈਣਾਂ ਅਤੇ ਧੀਆਂ ਕੋਲ ਅੱਗੇ ਵਧਣ ਦੇ ਮੌਕੇ ਵਧ ਰਹੇ ਹਨ। ਸਾਰੀਆਂ ਭੈਣਾਂ ਨੂੰ ਘਰ, ਪਖਾਨਾ, ਬਿਜਲੀ, ਪਾਣੀ ਆਦਿ ਸਹੂਲਤਾਂ ਨਾਲ ਜੋੜਿਆ ਜਾ ਰਿਹਾ ਹੈ। ਸਰਕਾਰ ਭੈਣਾਂ ਅਤੇ ਧੀਆਂ ਦੀ ਸਿੱਖਿਆ, ਸਿਹਤ, ਪੋਸ਼ਣ, ਟੀਕਾਕਰਣ ਅਤੇ ਹੋਰ ਜ਼ਰੂਰਤਾਂ ਨੂੰ ਲੈ ਕੇ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ।
PM Modi
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਲਗਭਗ 70 ਲੱਖ ਸਵੈ-ਸਹਾਇਤਾ ਸਮੂਹ ਹਨ, ਜਿਨ੍ਹਾਂ ਨਾਲ ਲਗਭਗ 8 ਕਰੋੜ ਔਰਤਾਂ ਜੁੜੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਦੌਰਾਨ ਸਵੈ-ਸਹਾਇਤਾ ਸਮੂਹਾਂ ਵਿਚ ਤਿੰਨ ਗੁਣਾ ਤੋਂ ਵੱਧ ਵਾਧਾ ਹੋਇਆ ਹੈ। ਇਸ ਮੌਕੇ ਪੀਐਮ ਮੋਦੀ ਨੇ 4 ਲੱਖ ਸਵੈ-ਸਹਾਇਤਾ ਸਮੂਹਾਂ ਲਈ 1625 ਕਰੋੜ ਰੁਪਏ ਜਾਰੀ ਕੀਤੇ। ਇਸ ਤੋਂ ਇਲਾਵਾ, ਪੀਐਮ ਮੋਦੀ ਨੇ 7500 ਸਹਾਇਤਾ ਸਮੂਹਾਂ ਲਈ 25 ਕਰੋੜ ਰੁਪਏ ਮੁੱਢਲੀ ਪੂੰਜੀ ਵਜੋਂ ਜਾਰੀ ਕੀਤੇ।