ਪਿੰਡ ਡੱਬਾਮਰਕਾ ਦੀ ਰਹਿਣ ਵਾਲੀ ਔਰਤ ਕਵਾਸੀ ਸੁੱਕੀ ਐਤਵਾਰ ਨੂੰ ਗਊਆਂ ਚਰਾਉਣ ਗਈ ਸੀ
IED Blast : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਬੰਬ ਦੇ ਧਮਾਕੇ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ।
ਇਹ ਮਾਮਲਾ ਕਿਸਟਾਰਾਮ ਥਾਣਾ ਖੇਤਰ ਦੇ ਡੱਬਾਮਰਕਾ ਦਾ ਹੈ। ਜਾਣਕਾਰੀ ਮੁਤਾਬਕ ਕਿਸਟਾਰਾਮ ਥਾਣਾ ਖੇਤਰ ਦੇ ਪਿੰਡ ਡੱਬਾਮਰਕਾ ਦੀ ਰਹਿਣ ਵਾਲੀ ਔਰਤ ਕਵਾਸੀ ਸੁੱਕੀ ਐਤਵਾਰ ਨੂੰ ਗਊਆਂ ਚਰਾਉਣ ਗਈ ਸੀ।
ਮਹਿਲਾ ਗਾਂ ਚਰਾਉਣ ਲਈ ਜੰਗਲ ਦੇ ਰਸਤੇ 'ਤੇ ਪੈਦਲ ਜਾ ਰਹੀ ਸੀ। ਇਸ ਦੌਰਾਨ ਉਹ ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਬੰਬ ਦੀ ਚਪੇਟ 'ਚ ਆ ਗਈ, ਜਿਸ ਨਾਲ ਜ਼ਬਰਦਸਤ ਧਮਾਕਾ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਆਈਈਡੀ ਧਮਾਕੇ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਹ ਘਟਨਾ ਐਤਵਾਰ ਸ਼ਾਮ 5 ਵਜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਪੁਸ਼ਟੀ ਸੁਕਮਾ ਦੇ ਏਐਸਪੀ ਨਿਖਿਲ ਰਾਖੇਜਾ ਨੇ ਕੀਤੀ ਹੈ।