ਬੀ.ਐਸ. ਐਫ਼ ਵਲੋਂ ਢੇਰ ਕੀਤੇ ਦੋ ਨਸ਼ਾ ਤਸਕਰਾਂ ਦੀਆਂ ਲਾਸ਼ਾਂ ਲੈਣ ਤੋਂ ਪਾਕਿਸਤਾਨ ਦਾ ਇਨਕਾਰ
Published : Sep 12, 2020, 11:13 pm IST
Updated : Sep 12, 2020, 11:13 pm IST
SHARE ARTICLE
image
image

ਪਾਕਿ ਨੇ ਤਸਕਰਾਂ ਨੂੰ ਅਪਣਾ ਨਾਗਰਿਕ ਮੰਨਣ ਤੋਂ ਕੀਤਾ ਇਨਕਾਰ

ਪਾਕਿ ਦੇ ਇਨਕਾਰ ਮਗਰੋਂ ਬੀ. ਐਸ. ਐਫ਼. ਨੇ ਹੀ ਦੋਵਾਂ ਲਾਸ਼ਾਂ ਨੂੰ ਦਫ਼ਨਾਇਆ



ਨਵੀਂ ਦਿੱਲੀ, 12 ਸਤੰਬਰ : ਪਾਕਿਸਤਾਨ ਨੇ ਰਾਜਸਥਾਨ ਦੇ ਅਨੂਪਗੜ੍ਹ ਸੈਕਟਰ 'ਚ ਘੁਸਪੈਠ ਦੌਰਾਨ ਮਾਰੇ ਗਏ ਦੋ ਨਸ਼ਾਂ ਤਸਕਰਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿਤਾ ਹੈ। 9 ਸਤੰਬਰ ਨੂੰ ਰਾਜਸਥਾਨ ਦੇ ਅਨੂਪਗੜ੍ਹ ਸੈਕਟਰ 'ਚ ਸਰਹੱਦ ਸੁਰੱਖਿਆ ਫ਼ੋਰਸ (ਬੀ. ਐਸ. ਐਫ਼.) ਨੇ ਇਨ੍ਹਾਂ ਨੂੰ ਮਾਰ ਗਿਰਾਇਆ ਸੀ। ਪਾਕਿਸਤਾਨ ਵਲੋਂ ਲਾਸ਼ਾਂ ਨੂੰ ਲੈਣ ਤੋਂ ਇਨਕਾਰ ਮਗਰੋਂ ਬੀ. ਐਸ. ਐਫ਼. ਨੇ ਹੀ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੂੰ ਦਫ਼ਨਾ ਦਿਤੀਆਂ।

imageimage


ਸੂਤਰਾਂ ਮੁਤਾਬਕ ਬੀ. ਐਸ. ਐਫ਼. ਨੇ ਪਾਕਿਸਤਾਨ ਰੇਂਜਰਸ ਨੇ ਦੋਹਾਂ ਨੂੰ ਪਾਕਿਸਤਾਨੀ ਨਾਗਰਿਕ ਮੰਨਣ ਤੋਂ ਹੀ ਇਨਕਾਰ ਕਰ ਦਿਤਾ। ਇਨ੍ਹਾਂ 'ਚੋਂ ਇਕ ਦੇ ਕੋਲੋਂ ਪਹਿਚਾਣ ਪੱਤਰ ਵੀ ਬਰਾਮਦ ਹੋਇਆ ਸੀ, ਜਿਸ 'ਤੇ ਉਸ ਦਾ ਨਾਂ ਸ਼ਹਿਬਾਜ਼ ਅਲੀ ਪੁੱਤਰ ਮੁਸ਼ਤਾਕ ਅਹਿਮਦ ਲਿਖਿਆ ਸੀ। ਬੀਤੀ 9 ਸਤੰਬਰ ਦੀ ਰਾਤ ਨੂੰ ਇਨ੍ਹਾਂ ਦੋਹਾਂ ਨੇ ਅਨੂਪਗੜ੍ਹ ਸੈਕਟਰ ਵਿਚ ਖਿਆਲੀਵਾਲਾ ਬੀ. ਉ. ਪੀ. ਨੇੜੇ ਕੌਮਾਂਤਰੀ ਸਰਹੱਦ ਦੇ ਪਾਰ ਤੋਂ ਭਾਰਤ ਵੱਲ 5 ਪੈਕਟ ਸੁੱਟੇ ਸਨ, ਜਿਸ ਵਿਚ ਕਰੀਬ 8 ਕਿਲੋਗ੍ਰਾਮ ਹੈਰੋਇਨ ਸੀ। ਦੋਹਾਂ ਵਲੋਂ ਭਾਰਤ 'ਚ ਦਾਖ਼ਲ ਹੋਣ ਦੀ  ਕੋਸ਼ਿਸ਼ ਦੌਰਾਨ ਬੀ. ਐਸ. ਐਫ਼ ਦੇ ਜਵਾਨਾਂ ਨੇ ਉਨ੍ਹਾਂ ਨੂੰ ਮਾਰ ਸੁਟਿਆ ਸੀ। ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਇਕ ਰਾਤ ਦੀ ਦ੍ਰਿਸ਼ਟੀ ਤੋਂ ਸੂਖਮ ਦੂਰਬੀਨ ਬਰਾਮਦ ਕੀਤੀ ਗਈ।  (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement