
Uttar Pradesh News ਕਥਿਤ ਤੌਰ ’ਤੇ ਪਟੜੀਆਂ ਦੇ ਨੇੜੇ ਵੀਡੀਉ ਰੀਕਾਰਡਿੰਗ ਕਰ ਰਹੇ ਸਨ।
Death of mother, father and son Uttar Pradesh News: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਉਮਰੀਆ ਪਿੰਡ ਨੇੜੇ ਬੁਧਵਾਰ ਸਵੇਰੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ, ਉਸ ਦੀ ਪਤਨੀ ਅਤੇ ਤਿੰਨ ਸਾਲ ਦੇ ਬੇਟੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਉਹ ਕਥਿਤ ਤੌਰ ’ਤੇ ਪਟੜੀਆਂ ਦੇ ਨੇੜੇ ਵੀਡੀਉ ਰੀਕਾਰਡਿੰਗ ਕਰ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਮੁਹੰਮਦ ਅਹਿਮਦ (26), ਉਸ ਦੀ ਪਤਨੀ ਨਾਜ਼ਨੀਨ (24) ਅਤੇ ਤਿੰਨ ਸਾਲਾ ਬੇਟੇ ਅਬਦੁੱਲਾ ਵਜੋਂ ਹੋਈ ਹੈ। ਖੇੜੀ ਕੋਤਵਾਲੀ ਦੇ ਇੰਚਾਰਜ ਅਜੀਤ ਕੁਮਾਰ ਨੇ ਦਸਿਆ ਕਿ ਪਰਵਾਰ ਰੇਲਵੇ ਟਰੈਕ ’ਤੇ ਰੀਲ ਬਣਾ ਰਿਹਾ ਸੀ ਜਦੋਂ ਰੇਲ ਗੱਡੀ ਆਈ ਅਤੇ ਤਿੰਨਾਂ ਦੀ ਦੁਖਦਾਈ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।