
Himachal Weather Update: 14 ਸਤੰਬਰ ਤੋਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ
Himachal Weather Update News in punjabi : ਹਿਮਾਚਲ ਪ੍ਰਦੇਸ਼ ਵਿਚ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਅਗਲੇ 48 ਘੰਟਿਆਂ ਦੌਰਾਨ 8 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਖਾਸ ਕਰਕੇ ਸੋਲਨ, ਸਿਰਮੌਰ, ਸ਼ਿਮਲਾ, ਬਿਲਾਸਪੁਰ ਅਤੇ ਕਿਨੌਰ 'ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਸਿਰਮੌਰ ਅਤੇ ਕਿੰਨੌਰ 'ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। 14 ਸਤੰਬਰ ਤੋਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਇਸ ਮਾਨਸੂਨ ਸੀਜ਼ਨ 'ਚ ਹੁਣ ਤੱਕ ਸੂਬੇ 'ਚ ਆਮ ਨਾਲੋਂ 20 ਫੀਸਦੀ ਘੱਟ ਬਾਰਿਸ਼ ਹੋਈ ਹੈ। 1 ਜੂਨ ਤੋਂ 11 ਸਤੰਬਰ ਤੱਕ ਸੂਬੇ 'ਚ ਆਮ ਤੌਰ 'ਤੇ 674.2 ਮਿਲੀਮੀਟਰ ਬਾਰਿਸ਼ ਹੁੰਦੀ ਹੈ।
ਸ਼ਿਮਲਾ ਅਤੇ ਬਿਲਾਸਪੁਰ ਹੀ ਅਜਿਹੇ ਦੋ ਜ਼ਿਲ੍ਹੇ ਹਨ ਜਿੱਥੇ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ। ਸ਼ਿਮਲਾ 'ਚ ਆਮ ਨਾਲੋਂ 12 ਫੀਸਦੀ ਅਤੇ ਬਿਲਾਸਪੁਰ 'ਚ 3 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।
ਸੂਬੇ 'ਚ ਇਸ ਮਾਨਸੂਨ ਸੀਜ਼ਨ 'ਚ 290 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 132 ਲੋਕ ਸੜਕ ਹਾਦਸਿਆਂ ਵਿਚ ਆਪਣੀ ਜਾਨ ਗੁਆ ਚੁੱਕੇ ਹਨ, ਜਦੋਂ ਕਿ ਜ਼ਮੀਨ ਖਿਸਕਣ ਕਾਰਨ 6, ਹੜ੍ਹ ਕਾਰਨ 8, ਬੱਦਲ ਫਟਣ ਕਾਰਨ 23, ਪਾਣੀ ਵਿੱਚ ਡੁੱਬਣ ਕਾਰਨ 27, ਬਿਜਲੀ ਡਿੱਗਣ ਕਾਰਨ 1, ਸੱਪ ਦੇ ਡੱਸਣ ਕਾਰਨ 26 ਮੌਤਾਂ ਹੋਈਆਂ ਹਨ। , ਇਨ੍ਹਾਂ ਵਿੱਚੋਂ 17 ਦੀ ਮੌਤ ਬਿਜਲੀ ਦੇ ਕਰੰਟ ਲੱਗਣ ਕਾਰਨ ਹੋਈ ਅਤੇ 11 ਦੀ ਮੌਤ ਹੋਰ ਕਾਰਨਾਂ ਕਰਕੇ ਹੋਈ, ਜਦੋਂ ਕਿ 30 ਲੋਕ ਅਜੇ ਵੀ ਲਾਪਤਾ ਹਨ।