
ਹ ਗਿਣਤੀ 2021 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਵੱਧ ਹੈ
Delhi News : ਦਿੱਲੀ ਸਰਕਾਰ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ 2022 ਵਿੱਚ ਹਰ ਰੋਜ਼ ਸੜਕ ਹਾਦਸਿਆਂ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਅਤੇ ਇਹ ਹਾਦਸੇ ਜ਼ਿਆਦਾਤਰ ਰਾਤ 9 ਵਜੇ ਤੋਂ 2 ਵਜੇ ਦੇ ਵਿਚਕਾਰ ਹੋਏ। ਇਹ ਗਿਣਤੀ 2021 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਵੱਧ ਹੈ।
ਟਰਾਂਸਪੋਰਟ ਵਿਭਾਗ ਦੀ ਰਿਪੋਰਟ ਅਨੁਸਾਰ 2022 ਵਿੱਚ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ 'ਚੋਂ 50 ਫੀਸਦੀ ਪੈਦਲ ਯਾਤਰੀ ਸਨ ਜਦੋਂ ਕਿ 45 ਫੀਸਦੀ ਦੋਪਹੀਆ ਜਾਂ ਤਿੰਨ ਪਹੀਆ ਵਾਹਨ ਚਾਲਕ ਅਤੇ ਯਾਤਰੀ ਸਨ।
ਦਿੱਲੀ ਸਰਕਾਰ ਨੇ ਹਾਲ ਹੀ 'ਚ '2022 ਦਿੱਲੀ ਸੜਕ ਦੁਰਘਟਨਾ ਡੈਥ ਰਿਪੋਰਟ' ਜਾਰੀ ਕੀਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਘਾਤਕ ਹਾਦਸਿਆਂ ਵਿੱਚ 1,571 ਲੋਕਾਂ ਦੀ ਮੌਤ ਹੋਈ, ਭਾਵ ਹਰ ਰੋਜ਼ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋਈ ,ਜਦੋਂ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ, “ਇਹ ਚਿੰਤਾ ਦੀ ਗੱਲ ਹੈ ਕਿ ਇਹ ਅੰਕੜੇ 2021 ਦੇ ਮੁਕਾਬਲੇ 28 ਫੀਸਦੀ ਵੱਧ ਹਨ।”
ਰਿਪੋਰਟ ਦੇ ਅਨੁਸਾਰ ਹਾਦਸਿਆਂ ਵਿੱਚ ਮਾਰੇ ਗਏ ਕੁੱਲ 97 ਪ੍ਰਤੀਸ਼ਤ ਲੋਕ ਪੈਦਲ ਯਾਤਰੀ , ਮੋਟਰਸਾਈਕਲਚਾਲਕ, ਸਾਈਕਲ ਸਵਾਰ ਅਤੇ ਆਟੋ ਰਿਕਸ਼ਾ ਚਾਲਕ (ਮੋਟਰਾਈਜ਼ਡ ਅਤੇ ਇਲੈਕਟ੍ਰਿਕ ਦੋਵੇਂ) ਸਨ, ਜੋ ਕਿ ਰਾਸ਼ਟਰੀ ਔਸਤ 70.8 ਪ੍ਰਤੀਸ਼ਤ ਤੋਂ ਵੱਧ ਹੈ।
ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਵਿੱਚ 89 ਫੀਸਦੀ ਮਰਦ ਅਤੇ 11 ਫੀਸਦੀ ਔਰਤਾਂ ਸਨ, ਜਦੋਂ ਕਿ ਜ਼ਿਆਦਾਤਰ ਲੋਕ 30 ਤੋਂ 39 ਸਾਲ ਦੀ ਉਮਰ ਦੇ ਸਨ।
ਰਿਪੋਰਟ 'ਚ ਹਾਦਸਿਆਂ ਦੇ ਸਮੇਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਅਤੇ ਸਿੱਟਾ ਕੱਢਿਆ ਕਿ ਹਫ਼ਤੇ 'ਚ ਜ਼ਿਆਦਾਤਰ ਸੜਕ ਹਾਦਸੇ ਰਾਤ 9 ਵਜੇ ਤੋਂ 2 ਵਜੇ ਦੇ ਵਿਚਕਾਰ ਹੁੰਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ।
ਰਿਪੋਰਟ ਅਨੁਸਾਰ ਇਹ ਉਹ ਸਮਾਂ ਵੀ ਹੈ ਜਦੋਂ ਬਹੁਤ ਸਾਰੇ 'ਹਿੱਟ ਐਂਡ ਰਨ' ਦੇ ਬਹੁਤ ਹੁੰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਹੋਏ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ।