
5 ਜੁਲਾਈ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35 ਏ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਸੀ
ਨਵੀਂ ਦਿੱਲੀ - ਨੈਸ਼ਨਲ ਪ੍ਰੈਸ ਕਾਨਫਰੰਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸੂਬੇ ਤੋਂ ਹਟਾਈ ਗਈ ਧਾਰਾ 370 ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਬਹਾਲ ਕਰਨ ਵਿਚ ਚੀਨ ਦੀ ਮਦਦ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੋਦੀ ਸਰਕਾਰ ਦੇ ਇਸ ਕਦਮ ਵਿਚ ਸਾਥ ਦੇਣ ਵਾਲਿਆਂ ਨੂੰ ਵੀ ਗੱਦਾਰ ਦੱਸਿਆ ਹੈ।
Article 370
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ 'ਜਿੱਥੋਂ ਤਕ ਚੀਨ ਦਾ ਸਵਾਲ ਹੈ, ਮੈਂ ਕਸ਼ਮੀਰ ਵਿਚ ਕਦੇ ਵੀ ਚੀਨ ਦੇ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ। ਸਾਡੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਗੁਜਰਾਤ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਝੂਲੇ 'ਤੇ ਵੀ ਭਿਠਾਇਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਚੇਨਈ ਵੀ ਲੈ ਕੇ ਗਏ ਉੱਥੇ ਉਹਨਾਂ ਨੂੰ ਖੂਬ ਖਿਲਾਇਆ ਪਿਆਇਆ ਪਰ ਰਾਸ਼ਟਰਪਤੀ ਨੂੰ ਇਹ ਸਭ ਪਸੰਦ ਨਹੀਂ ਆਇਆ। ਉਹਨਾਂ ਨੇ ਪੀਐੱਮ ਮਮੋਦੀ ਦੇ ਇਹ ਸਭ ਕਰਨ ਦੇ ਬਾਵਜੂਦ ਵੀ ਕਿਹਾ ਕਿ ਉਹਨਾਂ ਨੂੰ ਧਾਰਾ 370 ਹਟਾਉਣਾ ਕਦੇ ਵੀ ਮਨਜ਼ੂਰ ਨਹੀਂ ਹੈ।
Farooq Abdullah
ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਧਾਰਾ 370 ਨੂੰ ਬਹਾਲ ਨਹੀਂ ਕਰਦੇ ਅਸੀਂ ਰੁਕਣ ਵਾਲੇ ਨਹੀਂ ਹਾਂ। ਫਾਰੂਕ ਅਬਦੁੱਲਾ ਨੇ ਕਿਹਾ ਕਿ ਅੱਲਾ ਕਰੇ ਚੀਨ ਦੇ ਇਸ ਕਦਮ ਤੋਂ ਸਾਡੇ ਲੋਕਾਂ ਨੂੰ ਮਦਦ ਮਿਲੇ ਅਤੇ ਧਾਰਾ 370 ਅਤੇ 35ਏ ਬਹਾਲ ਹੋ ਜਾਵੇ। ਦੱਸ ਦਈਏ ਕਿ ਮੋਦੀ ਸਰਕਾਰ ਨੇ 5 ਜੁਲਾਈ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35 ਏ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਸੀ।
Jammu Kashmir
ਸਰਕਾਰ ਦੇ ਇਸ ਕਦਮ ਦਾ ਪਾਕਿਸਤਾਨ ਅਤੇ ਚੀਨ ਨੇ ਸਖ਼ਤ ਵਿਰੋਧ ਕੀਤਾ ਸੀ। ਹਾਲਾਂਕਿ, ਭਾਰਤ ਨੇ ਸਾਰੀ ਦੁਨੀਆ ਨੂੰ ਦੱਸਿਆ ਹੈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਜਿਸ ਵਿੱਚ ਕੋਈ ਵੀ ਦੇਸ਼ ਦਖਲ ਨਹੀਂ ਦੇ ਸਕਦਾ। ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲਾ ਸ਼ੁਰੂ ਤੋਂ ਹੀ ਧਾਰਾ ਨੂੰ ਹਾਲ ਕਰਨ ਦੇ ਹੱਕ ਵਿਚ ਹਨ ਤੇ ਉਹਨਾਂ ਨੇ ਮਾਨਸੂਨ ਸੈਸ਼ਨ ਵਿਚ ਵੀ ਇਹ ਮੁੱਦਾ ਚੁੱਕਿਆ ਸੀ।