
ਲੜਕੀ ਦੇ ਪ੍ਰਵਾਰ ਦੀ ਸੁਰੱਖਿਆ ਲਈ 60 ਪੁਲਿਸ ਕਰਮੀ ਤੈਨਾਤ
ਲਖਨਉ : ਹਾਥਰਸ 'ਚ 19 ਸਾਲਾ ਦਲਿਤ ਲੜਕੀ ਦਾ ਕਥਿਤ ਸਮੂਹਕ ਜਬਰ ਜਨਾਹ ਅਤੇ ਮੌਤ ਦੇ ਮਾਮਲੇ ਵਿਚ ਪੀੜਤ ਲੜਕੀ ਦਾ ਪਰਵਾਰ ਸੋਮਵਾਰ ਨੂੰ ਅਲਾਹਾਬਾਦ ਹਾਈ ਕੋਰਟ ਦੀ ਲਖਨਉ ਬੈਂਚ ਅੱਗੇ ਪੇਸ਼ ਹੋਵੇਗਾ। ਅਦਾਲਤ ਨੇ ਹਥਰਾਸ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਉੱਚ ਸੁਪਰਡੈਂਟਾਂ ਸਮੇਤ ਉੱਚ ਅਧਿਕਾਰੀਆਂ ਨੂੰ ਵੀ ਇਸ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿਤੇ ਹਨ।
Vineet Jaiswal Hathras SP
ਹਾਥਰਸ ਦੇ ਐਸ.ਪੀ. ਵਿਨੀਤ ਜੈਸਵਾਲ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਲੜਕੀ ਦਾ ਪਰਵਾਰ ਲਖਨਉ ਰਵਾਨਾ ਹੋ ਗਿਆ ਤਾਂ ਉਨ੍ਹਾਂ ਨੇ 'ਨਾ' 'ਚ ਜਵਾਬ ਦਿਤਾ। ਜੈਸਵਾਲ ਨੇ ਦਸਿਆ ਕਿ ਲੜਕੀ ਦੇ ਪਰਵਾਰ ਨੂੰ ਅਦਾਲਤ 'ਚ ਪੇਸ਼ ਕਰਨ ਸਬੰਧੀ ਜ਼ਿਲ੍ਹਾ ਜੱਜ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ''ਜ਼ਿਲ੍ਹਾ ਜੱਜ ਨੋਡਲ ਅਧਿਕਾਰੀ ਹਨ ਅਤੇ ਉਹ ਤਾਲਮੇਲ ਬਣਾ ਰਹੇ ਹਨ।
Lucknow High Court
ਜਿਵੇਂ ਉਹ ਦੱਸਣਗੇ, ਉਸੇ ਹਿਸਾਬ ਨਾਲ ਪਰਵਾਰ ਰਵਾਨਾ ਹੋਵੇਗਾ।'' ਉਨ੍ਹਾਂ ਦਸਿਆ ਕਿ ਲੜਕੀ ਦਾ ਪਰਵਾਰ ਹਾਲੇ ਹਾਥਰਸ 'ਚ ਹੀ ਹੈ। ਅਦਾਲਤ ਨੇ ਇਕ ਅਕਤੂਬਰ ਨੂੰ ਹਾਥਰਸ ਮਾਮਲੇ 'ਚ ਨੋਟਿਸ ਲੈਂਦੇ ਹੋਏ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ(ਕਾਨੂੰਨ ਵਿਵਸਥਾ), ਜ਼ਿਲ੍ਹਾ ਅਧਿਕਾਰੀ, ਪੁਲਿਸ ਕਮਿਸ਼ਨਰ ਨੂੰ ਸੋਮਵਾਰ ਨੂੰ ਤਲਬ ਕੀਤਾ। ਬੈਂਚ ਨੇ ਅਧਿਕਾਰੀਆਂ ਨੂੰ ਮਾਮਲੇ ਨਾਲ ਸੰਬਧਿਤ ਦਸਤਾਵੇਜ਼ ਲਿਆਉਣ ਲਈ ਕਿਹਾ ਹੈ। ਜਸਟਿਸ ਰਾਜਨ ਰਾਏ ਅਤੇ ਜਸਟਿਸ ਜਸਪ੍ਰੀਤ ਸਿੰਘ ਦੇ ਬੈਂਚ ਨੇ ਇਹ ਆਦੇਸ਼ ਦਿਤਾ ਸੀ।
Hathras case: Officials and victim's family to appear in Lucknow High Court today
ਜੈਸਵਾਲ ਨੇ ਦਸਿਆ ਕਿ ਲੜਕੀ ਦੇ ਪਰਵਾਰ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਪਰਵਾਰ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਦਾਰੀ ਡਿਪਟੀ ਕਮਿਸ਼ਨ ਆਫ਼ ਪੁਲਿਸ ਸ਼ਲਭ ਮਾਥੁਰ ਸੰਭਾਲ ਰਹੇ ਹਨ। ਸ਼ਲਭ ਨੇ ਦਸਿਆ ਕਿ ਲੋੜ ਪੈਣ 'ਤੇ ਇਕ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਲੜਕੀ ਦੇ ਪਰਵਾਰ ਦੀ ਸੁਰੱਖਿਆ ਲਈ 60 ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੜਕੀ ਦੇ ਘਰ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।
CBI
ਸੀ.ਬੀ.ਆਈ. ਨੇ ਅਪਣੇ ਹੱਥਾਂ 'ਚ ਲਈ ਹਾਥਰਸ ਕੇਸ ਦੀ ਜਾਂਚ, ਐਫ਼.ਆਈ.ਆਰ. ਕੀਤੀ ਦਰਜ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲਾ ਕੁੜੀ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਨੇ ਅਪਣੇ ਹੱਥਾਂ 'ਚ ਲੈ ਲਈ ਹੈ। ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਕਤਲ, ਕਤਲ ਦੀ ਕੋਸ਼ਿਸ਼, ਸਮੂਹਕ ਬਲਾਤਕਾਰ ਅਤੇ ਐੱਸ. ਸੀ- ਐੱਸ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣੇ ਵਿਚ ਇਸ ਘਟਨਾ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
CM Yogi
ਉੱਤਰ ਪ੍ਰਦੇਸ਼ ਸਰਕਾਰ ਦੀ ਬੇਨਤੀ 'ਤੇ ਅਤੇ ਉਸ ਤੋਂ ਬਾਅਦ ਭਾਰਤ ਸਰਕਾਰ ਦੀ ਨੋਟੀਫ਼ਿਕੇਸ਼ਨ ਮਗਰੋਂ ਸੀ. ਬੀ. ਆਈ. ਨੇ ਇਸ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਲਈ ਏਜੰਸੀ ਨੇ ਇਕ ਟੀਮ ਦਾ ਗਠਨ ਕੀਤਾ ਹੈ। ਸੂਬਾ ਸਰਕਾਰ ਨੇ ਸੀ. ਬੀ. ਆਈ. ਜਾਂਚ ਦੀ ਸਿਫਾਰਸ਼ ਕੀਤੀ ਸੀ, ਜਿਸ 'ਤੇ ਕੇਂਦਰ ਸਰਕਾਰ ਨੇ ਸਨਿਚਰਵਾਰ ਦੇਰ ਰਾਤ ਮੋਹਰ ਲਗਾ ਦਿਤੀ ਸੀ। ਦਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਸੀ. ਬੀ. ਆਈ. ਫੋਰੈਂਸਿਕ ਮਾਹਰਾਂ ਨਾਲ ਹਾਥਰਸ ਜਾ ਸਕਦੀ ਹੈ।