ਦੇਸ਼ ਦੇ ਕੁੱਝ ਹਿੱਸਿਆਂ 'ਚ ਬੰਦ ਹੋਈ Gmail ਸੇਵਾ, ਸੋਸ਼ਲ ਮੀਡੀਆ ’ਤੇ ਟ੍ਰੈਂਡ ਹੋਇਆ #GmailDown
Published : Oct 12, 2021, 6:48 pm IST
Updated : Oct 12, 2021, 6:48 pm IST
SHARE ARTICLE
Gmail Down Trends
Gmail Down Trends

ਬਹੁਤ ਸਾਰੇ ਉਪਭੋਗਤਾ ਦੱਸ ਰਹੇ ਹਨ ਕਿ ਜੀਮੇਲ ਦੀਆਂ ਸੇਵਾਵਾਂ ਬੰਦ ਹਨ।

 

ਨਵੀਂ ਦਿੱਲੀ: ਗੂਗਲ ਦੀ ਜੀਮੇਲ (Gmail Down) ਸੇਵਾ ਬੰਦ ਹੋਣ ਕਾਰਨ ਜੀਮੇਲ ਡਾਊਨ ਟਵਿੱਟਰ 'ਤੇ ਟ੍ਰੈਂਡ (Twitter Trend) ਕਰ ਰਿਹਾ ਹੈ। ਇੱਥੇ ਬਹੁਤ ਸਾਰੇ ਉਪਭੋਗਤਾ ਦੱਸ ਰਹੇ ਹਨ ਕਿ ਜੀਮੇਲ ਦੀਆਂ ਸੇਵਾਵਾਂ ਬੰਦ ਹਨ। ਪਿਛਲੇ ਹਫਤੇ, ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਿਆ ਸੀ। 4 ਅਕਤੂਬਰ ਦੀ ਰਾਤ ਨੂੰ, ਇੰਸਟਾਗ੍ਰਾਮ ਅਤੇ ਵਟਸਐਪ ਫੇਸਬੁੱਕ ਦੇ ਨਾਲ 8 ਘੰਟਿਆਂ ਲਈ ਬੰਦ ਸਨ।

ਹੋਰ ਪੜ੍ਹੋ: ਗੁਰਨਾਮ ਚੜੂਨੀ ਨੇ ਘੇਰੀ UP ਸਰਕਾਰ, ਕਿਹਾ- ਕਾਤਲਾਂ ਨੂੰ ਬਚਾਉਣ ਲਈ ਸਬੂਤ ਮਿਟਾ ਰਹੀ ਪੁਲਿਸ

Gmail Down TrendsGmail Down Trends

ਭਾਰਤ ਦੇ ਕੁਝ ਹਿੱਸਿਆਂ ਵਿਚ ਜੀਮੇਲ ਦੇ ਕੰਮ ਨਾ ਕਰਨ ਦੀਆਂ ਖਬਰਾਂ ਹਨ। ਇਸ ਕਾਰਨ ਲੋਕ ਈਮੇਲ ਭੇਜਣ ਵਿਚ ਅਸਮਰੱਥ ਹਨ। ਡਾਊਨ ਡਿਟੈਕਟਰ ਦੇ ਅਨੁਸਾਰ, 68% ਉਪਭੋਗਤਾਵਾਂ ਨੇ ਰਿਪੋਰਟ ਦਿੱਤੀ ਕਿ ਉਹਨਾਂ ਨੂੰ ਵੈਬਸਾਈਟ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 18% ਨੇ ਸਰਵਰ ਕਨੈਕਸ਼ਨ (Server Connection) ਦੀ ਰਿਪੋਰਟ ਕੀਤੀ। ਉਸੇ ਸਮੇਂ, 14% ਨੇ ਲੌਗਇਨ (Login) ਸਮੱਸਿਆ ਦੀ ਰਿਪੋਰਟ ਕੀਤੀ।

ਹੋਰ ਪੜ੍ਹੋ: PSEB ਦੇ ਕਰਮਚਾਰੀਆਂ ਤੇ ਭਰਤੀ ਪ੍ਰਕਿਰਿਆ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਦੇ ਨਿਰਦੇਸ਼

Gmail Down TrendsGmail Down Trends

ਭਾਰਤ ਦੇ ਨਾਲ, ਕੁਝ ਹੋਰ ਦੇਸ਼ਾਂ ਦੇ ਉਪਭੋਗਤਾਵਾਂ ਨੇ ਵੀ ਟਵਿੱਟਰ ਉੱਤੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਹਨ। Gmail ਲਾਗਇਨ ਅਤੇ ਈਮੇਲ ਭੇਜਣ ਵਿਚ ਸਮੱਸਿਆ ਆ ਰਹੀ ਹੈ। ਬਹੁਤ ਸਾਰੇ ਉਪਯੋਗਕਰਤਾ ਜੀਮੇਲ ਸੇਵਾ ਬੰਦ ਹੋਣ ਬਾਰੇ ਲਿਖ ਰਹੇ ਹਨ। ਹਾਲਾਂਕਿ, ਗੂਗਲ (Google) ਨੇ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement