US : ਅਮਰੀਕਾ ਨੇ ਈਰਾਨ ’ਤੇ ਹੋਰ ਪਾਬੰਦੀਆਂ ਲਗਾਈਆਂ
Published : Oct 12, 2024, 7:16 pm IST
Updated : Oct 12, 2024, 7:16 pm IST
SHARE ARTICLE
US imposes sanctions on Iran
US imposes sanctions on Iran

ਈਰਾਨ ਦੀ ਮਦਦ ਕਰਨ ਲਈ ਭਾਰਤ ਸਮੇਤ ਚਾਰ ਦੇਸ਼ਾਂ ਦੇ ਸਥਿਤ ਕੰਪਨੀਆਂ ਦੇ ਨੈੱਟਵਰਕ ਨੂੰ ਵੀ ਕੀਤਾ ਨਾਮਜ਼ਦ

US imposes sanctions on Iran : ਅਮਰੀਕਾ ਨੇ 1 ਅਕਤੂਬਰ ਨੂੰ ਇਜ਼ਰਾਈਲ ’ਤੇ ਈਰਾਨ ਵਲੋਂ ਲਗਭਗ 180 ਮਿਜ਼ਾਈਲਾਂ ਦਾਗੇ ਜਾਣ ਦੇ ਜਵਾਬ ’ਚ ਸ਼ੁਕਰਵਾਰ ਨੂੰ ਇਜ਼ਰਾਈਲ ਦੇ ਈਰਾਨ ਊਰਜਾ ਖੇਤਰ ’ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ।

ਈਰਾਨ ਨੇ ਕਿਹਾ ਕਿ ਇਜ਼ਰਾਈਲ ਨੇ ਲੇਬਨਾਨ ਵਿਚ ਹਾਲ ਹੀ ਦੇ ਹਫਤਿਆਂ ਵਿਚ ਹਿਜ਼ਬੁੱਲਾ ’ਤੇ ਹੋਏ ਭਿਆਨਕ ਹਮਲਿਆਂ ਦੇ ਜਵਾਬ ਵਿਚ ਹਿਜ਼ਬੁੱਲਾ ’ਤੇ ਮਿਜ਼ਾਈਲਾਂ ਦਾਗੀਆਂ। ਹਿਜ਼ਬੁੱਲਾ ਨੂੰ ਈਰਾਨ ਦਾ ਸਮਰਥਨ ਹਾਸਲ ਹੈ। ਗਾਜ਼ਾ ’ਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਹਿਜ਼ਬੁੱਲਾ ਇਜ਼ਰਾਈਲ ’ਤੇ ਰਾਕੇਟ ਦਾਗ ਰਿਹਾ ਹੈ।

ਅਮਰੀਕਾ ਵਲੋਂ ਸ਼ੁਕਰਵਾਰ ਨੂੰ ਐਲਾਨੀਆਂ ਗਈਆਂ ਪਾਬੰਦੀਆਂ ’ਚ ਈਰਾਨ ਦੇ ਅਖੌਤੀ ਜਹਾਜ਼ਾਂ ਦੇ ‘ਗੁਪਤ ਬੇੜੇ’ ਅਤੇ ਅਤੇ ਸਬੰਧਤ ਕੰਪਨੀਆਂ ’ਤੇ ਪਾਬੰਦੀਆਂ ਸ਼ਾਮਲ ਹਨ। ਇਹ ਜਹਾਜ਼ ਅਤੇ ਕੰਪਨੀਆਂ ਸੰਯੁਕਤ ਅਰਬ ਅਮੀਰਾਤ, ਲਾਇਬੇਰੀਆ, ਹਾਂਗਕਾਂਗ ਅਤੇ ਹੋਰ ਲੈਂਡਮਾਸ ’ਚ ਫੈਲੀਆਂ ਹੋਈਆਂ ਹਨ ਅਤੇ ਕਥਿਤ ਤੌਰ ’ਤੇ ਏਸ਼ੀਆ ’ਚ ਖਰੀਦਦਾਰਾਂ ਨੂੰ ਈਰਾਨੀ ਤੇਲ ਦੀ ਢੋਆ-ਢੁਆਈ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਈਰਾਨ ਤੋਂ ਪਟਰੌਲੀਅਮ ਅਤੇ ਪਟਰੌਲੀਅਮ ਉਤਪਾਦਾਂ ਦੀ ਵਿਕਰੀ ਅਤੇ ਆਵਾਜਾਈ ਦਾ ਪ੍ਰਬੰਧ ਕਰਨ ਦੇ ਦੋਸ਼ ’ਚ ਭਾਰਤ, ਸੂਰੀਨਾਮ, ਮਲੇਸ਼ੀਆ ਅਤੇ ਹਾਂਗਕਾਂਗ ਸਥਿਤ ਕੰਪਨੀਆਂ ਦਾ ਨੈੱਟਵਰਕ ਨਾਮਜ਼ਦ ਕੀਤਾ ਹੈ।

ਮੌਜੂਦਾ ਅਮਰੀਕੀ ਕਾਨੂੰਨ ਈਰਾਨ ਦੇ ਊਰਜਾ ਖੇਤਰ ਦੇ ਨਾਲ-ਨਾਲ ਈਰਾਨੀ ਤੇਲ ਖਰੀਦਣ, ਵੇਚਣ ਅਤੇ ਟ੍ਰਾਂਸਪੋਰਟ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ’ਤੇ ਪਾਬੰਦੀਆਂ ਲਗਾਉਣ ਦਾ ਅਧਿਕਾਰ ਦਿੰਦਾ ਹੈ। ਪਰ ਊਰਜਾ ਪਾਬੰਦੀਆਂ ਅਕਸਰ ਇਕ ਨਾਜ਼ੁਕ ਮੁੱਦਾ ਰਹੀਆਂ ਹਨ ਕਿਉਂਕਿ ਸਪਲਾਈ ’ਤੇ ਪਾਬੰਦੀ ਲਗਾਉਣ ਨਾਲ ਗਲੋਬਲ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਜਿਨ੍ਹਾਂ ਦੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਲੋੜ ਹੈ।

ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਈਰਾਨ ਨੂੰ ਉਸ ਵਿੱਤੀ ਸਰੋਤਾਂ ਤੋਂ ਵਾਂਝੇ ਕਰ ਦੇਣਗੀਆਂ ਜੋ ਉਹ ਅਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਫੰਡ ਦੇਣ ਅਤੇ ਅਤਿਵਾਦੀ ਸੰਗਠਨਾਂ ਦੀ ਸਹਾਇਤਾ ਕਰਨ ਲਈ ਵਰਤਦਾ ਹੈ ਜੋ ਅਮਰੀਕਾ ਅਤੇ ਉਸ ਦੇ ਦੋਸਤਾਂ ਅਤੇ ਸਹਿਯੋਗੀਆਂ ਲਈ ਖਤਰਾ ਪੈਦਾ ਕਰਦੇ ਹਨ।

ਇਨ੍ਹਾਂ ਦੰਡਕਾਰੀ ਉਪਾਵਾਂ ਦਾ ਉਦੇਸ਼ ਉਨ੍ਹਾਂ (ਈਰਾਨੀ ਜਾਂ ਈਰਾਨ ਵਲੋਂ ਸਮਰਥਨ ਪ੍ਰਾਪਤ) ਨੂੰ ਅਮਰੀਕੀ ਵਿੱਤੀ ਪ੍ਰਣਾਲੀ ਦੀ ਵਰਤੋਂ ਕਰਨ ਅਤੇ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਨਾਲ ਵਪਾਰਕ ਸੰਬੰਧ ਰੱਖਣ ਤੋਂ ਰੋਕਣਾ ਹੈ।

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement