
ਪੁਲਿਸ ਮੁਤਾਬਕ ਹਰਪਾਲ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਬੱਚੀ ਦੇ ਮੂੰਹ ਵਿਚ ਪਟਾਕਾ ਨਹੀਂ ਚਲਾਇਆ। ਉਸ ਤੇ ਲਗਾਏ ਗਏ ਦੋਸ਼ ਗਲਤ ਹਨ।
ਮੇਰਠ , ( ਭਾਸ਼ਾ ) : ਮੇਰਠ ਦੇ ਸਰਧਨਾ ਥਾਣਾ ਖੇਤਰ ਦੇ ਮਿਲਕ ਪਿੰਡ ਵਿਚ ਛੋਟੀ ਦੀਵਾਲੀ ਦੇ ਮੌਕੇ ਤੇ ਤਿੰਨ ਸਾਲ ਦੀ ਬੱਚੀ ਦੇ ਮੂੰਹ ਵਿਚ ਕਥਿਤ ਤੌਰ ਤੇ ਪਟਾਕਾ ਰੱਖ ਕੇ ਚਲਾਉਣ ਦੇ ਦੋਸ਼ੀ ਹਰਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਹਰਪਾਲ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਬੱਚੀ ਦੇ ਮੂੰਹ ਵਿਚ ਪਟਾਕਾ ਨਹੀਂ ਚਲਾਇਆ। ਉਸ ਤੇ ਲਗਾਏ ਗਏ ਦੋਸ਼ ਗਲਤ ਹਨ।
ਜ਼ਿਲ੍ਹਾ ਪੁਲਿਸ ਬੁਲਾਰੇ ਮੁਤਾਬਕ ਮਿਲਕ ਪਿੰਡ ਨਿਵਾਸੀ ਸ਼ਸ਼ੀਪਾਲ ਦੇ ਬਿਆਨ ਤੇ ਪੁਲਿਸ ਨੇ ਹਰਪਾਲ ਵਿਰੁਧ ਭਾਰਤੀ ਦੰਡ ਵਿਧਾਨ ਦੀ ਧਾਰਾ 307 ਅਧੀਨ ਮਾਮਲਾ ਦਰਜ਼ ਕੀਤਾ ਗਿਆ ਸੀ। ਦਰਜ ਬਿਆਨ ਮੁਤਾਬਕ ਦੀਵਾਲੀ ਦੀ ਪੂਜਾ ਤੋਂ ਬਾਅਦ ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਆਯੂਸ਼ੀ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ। ਉਸੇ ਵੇਲੇ ਪਿੰਡ ਦਾ ਹਰਪਾਲ ਉਨ੍ਹਾਂ ਦੇ ਘਰ ਆਇਆ। ਉਸ ਨੇ ਆਯੂਸ਼ੀ ਦੇ ਮੂੰਹ ਵਿਚ ਰਖ ਕੇ ਪਟਾਕਾ ਰੱਖ ਕੇ ਜਲਾ ਦਿਤਾ।
Child under treatment
ਪਟਾਕਾ ਫਟਣ ਨਾਲ ਆਯੂਸ਼ੀ ਗੰਭੀਰ ਤੌਰ ਤੇ ਜ਼ਖਮੀ ਹੋ ਗਈ ਅਤੇ ਉਸ ਦਾ ਚਿਹਰਾ ਲਹੂਲੁਹਾਨ ਹੋ ਗਿਆ। ਆਯੂਸ਼ੀ ਹਸਪਤਾਲ ਵਿਖੇ ਭਰਤੀ ਹੈ। ਸਰਧਨਾ ਦੇ ਥਾਣਾ ਇੰਚਾਰਜ ਪ੍ਰਸ਼ਾਂਤ ਕਪਿਲ ਨੇ ਦੱਸਿਆ ਕਿ ਹਰਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਰਪਾਲ ਨੇ ਬੱਚੀ ਦੇ ਮੂੰਹ ਵਿਚ ਪਟਾਕਾ ਰੱਖ ਕੇ ਚਲਾਉਣ ਤੋਂ ਇਨਕਾਰ ਕਰ ਦਿਤਾ ਹੈ।
ਉਸ ਦਾ ਕਹਿਣਾ ਹੈ ਕਿ ਛੋਟੀ ਦੀਵਾਲੀ ਦੇ ਦਿਨ ਉਹ ਸ਼ਸ਼ੀਪਾਲ ਦੇ ਘਰ ਦੇ ਬਾਹਰ ਤੋਂ ਲੰਘ ਰਿਹਾ ਸੀ। ਬੱਚੇ ਪਟਾਕੇ ਚਲਾ ਰਹੇ ਸਨ। ਸ਼ਸ਼ੀਪਾਲ ਦੇ ਪਰਵਾਰ ਵਾਲਿਆਂ ਦੇ ਕਹਿਣ ਤੇ ਮੈਂ ਇਕ ਪਟਾਕਾ ਮਾਚਿਸ ਨਾਲ ਜਲਾ ਦਿਤਾ ਅਤੇ ਚਲਾ ਗਿਆ। ਪਟਾਕਾ ਨਹੀਂ ਚਲਿਆ। ਬਾਅਦ ਵਿਚ ਪਤਾ ਲਗਾ ਕਿ ਉਥੇ ਮੌਜੂਦ ਆਯੂਸ਼ੀ ਨੇ ਬਿਨਾਂ ਚਲਿਆ ਪਟਾਕਾ ਚੁੱਕ ਲਿਆ ਅਤੇ ਉਸ ਵਿਚ ਮੂੰਹ ਨਾਲ ਫੂਕ ਮਾਰਨ ਲਗ ਪਈ। ਇਸੇ ਦੌਰਾਨ ਅਚਾਨਕ ਪਟਾਕਾ ਫਟ ਗਿਆ ਅਤੇ ਆਯੂਸ਼ੀ ਜ਼ਖਮੀ ਹੋ ਗਈ।