
ਇਸ ਯੋਜਨਾ ਦਾ ਲਾਭ 30 ਜੂਨ 2021 ਤੱਕ ਚੁੱਕਿਆ ਜਾ ਸਕਦਾ ਹੈ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਆਰਥਿਕਤਾ ਸਬੰਧੀ ਰਾਜਧਾਨੀ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਆਰਥਿਕਤਾ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ। ਕੋਰੋਨਾ ਦੇ ਐਕਟਿਵ ਮਾਮਲੇ 10 ਲੱਖ ਤੋਂ ਘਟ ਕੇ 4.89 ਲੱਖ ਹੋ ਗਏ ਹਨ। ਕੋਰੋਨਾਵਾਇਰਸ ਕਰਕੇ ਹੋਣ ਵਾਲੀ ਮੌਤ ਦੀ ਦਰ ਵੀ 1.47% ਤੱਕ ਆ ਗਈ ਹੈ।
ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ ਦਾ ਐਲਾਨ
ਇਸ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ ਦਾ ਐਲਾਨ ਕੀਤਾ। ਇਸ ਯੋਜਨਾ ਦਾ ਲਾਭ 30 ਜੂਨ 2021 ਤੱਕ ਚੁੱਕਿਆ ਜਾ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ, 'Rating agency moodies ਨੇ calendar ਸਾਲ 2020 ਲਈ ਭਾਰਤ ਦੀ ਜੀਡੀਪੀ ਗ੍ਰੋਥ ਆਪਣੇ ਅੰਦਾਜ਼ੇ ਨੂੰ ਵਧਾ ਦਿੱਤਾ ਹੈ। ਨਾਲ ਹੀ ਰੇਟਿੰਗ ਏਜੰਸੀ ਨੇ ਕੈਲੰਡਰ ਸਾਲ 2021 ਲਈ ਵੀ ਦੇਸ਼ ਦੀ ਜੀਡੀਪੀ growth ਨੂੰ ਵਧਾ ਦਿੱਤਾ ਹੈ। Moodies ਨੇ ਸਾਲ 2020 ਲਈ ਭਾਰਤ ਦੀ ਜੀਡੀਪੀ ਗ੍ਰੋਥ ਨੂੰ ਵਧਾ ਕੇ 8.9 ਫ਼ੀਸਦੀ ਕਰ ਦਿੱਤਾ ਹੈ। ਇਹ ਪਹਿਲਾ 9.6 ਫ਼ੀਸਦੀ ਸੀ।'
ਉਨ੍ਹਾਂ ਨੇ ਕਿਹਾ ਕਿ ਅਕਤੂਬਰ ਚ ਜੀਐਸਟੀ ਕੁਲੈਕਸ਼ਨ ਵਧ ਕੇ 1.05 ਲੱਖ ਕਰੋੜ ਹੋ ਗਈ ਹੈ। ਇਸ ਯੋਜਨਾ ਦਾ ਲਾਭ ਈਪੀਐਫ ਓ ਤਹਿਤ ਰਜਿਸਟਰਡ ਸੰਸਥਾਵਾਂ ਨੂੰ ਵੀ ਮਿਲੇਗਾ। ਇਸ 'ਚ 50 ਤੋਂ ਵੱਧ ਕਰਮਚਾਰੀਆਂ ਵਾਲੀਆਂ ਸੰਸਥਾਵਾਂ ਨੂੰ ਘੱਟੋ-ਘੱਟ 5 ਨੌਕਰੀਆਂ ਦੇਣੀਆਂ ਪੈਣਗੀਆਂ। ਇਸ ਯੋਜਨਾ ਦਾ ਲਾਭ 15 ਹਜਾਰ ਤੋਂ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਮਿਲੇਗਾ। ਕਿਸਾਨ ਕਰੈਡਿਟ ਕਾਰਡ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ।
ਅੱਗੇ ਕਿਹਾ ਕਿ ਪੂਰੇ ਭਾਰਤ ਚ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਸਕੀਮ ਲਾਗੂ ਹੋ ਗਈ ਹੈ। ਅਕਤੂਬਰ ਚ ਊਰਜਾ ਦੀ ਖ਼ਪਤ ਪਿਛਲੇ ਸਾਲ ਦੇ ਮੁਕਾਬਲੇ 12 ਫੀਸਦ ਵਧੇਰੇ ਹੈ। ਬੈਂਕ ਕਰੈਡਿਟ ਗ੍ਰੋਥ ਪਿਛਲੇ ਸਾਲ ਦੇ ਮੁਕਾਬਲੇ 5.1 ਫੀਸਦ ਵੱਧ ਗਈ ਹੈ। ਅਕਤੂਬਰ 'ਚ ਜੀਐਸਟੀ ਕੁਲੈਕਸ਼ਨ ਵਧ ਕੇ 1.05 ਲੱਖ ਕਰੋੜ ਹੋ ਗਈ ਹੈ।