
ਪੀਐਮ ਮੋਦੀ ਨਾਲ ਵੀਅਤਨਾਮ ਦੇ ਪ੍ਰਧਾਨ ਮੰਤਰੀ ਗਿਊਏਨ ਜ਼ੁਆਨ ਫੁਕ ਕਰਨਗੇ ਸੰਮੇਲਨ ਦੀ ਪ੍ਰਧਾਨਗੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਅਤੇ 10 ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸਿਆਨ ਦੇ ਡਿਜੀਟਲ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੀਅਤਨਾਮ ਦੇ ਪ੍ਰਧਾਨ ਮੰਤਰੀ ਗਿਊਏਨ ਜ਼ੁਆਨ ਫੁਕ ਨਾਲ ਇਸ 17 ਵੀਂ ਆਸਿਆਨ -ਭਾਰਤ ਸੰਮੇਲਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ।
PM Modi
ਇਹ ਬੈਠਕ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਅਤੇ ਰਣਨੀਤਕ ਸੰਬੰਧਾਂ ਨੂੰ ਵਿਆਪਕ ਬਣਾਉਣ 'ਤੇ ਕੇਂਦ੍ਰਿਤ ਹੋ ਸਕਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਬੈਠਕ ਵਿਚ ਆਸਿਆਨ-ਭਾਰਤ ਰਣਨੀਤਕ ਸਾਂਝੇਦਾਰੀ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸੰਪਰਕ, ਸਮੁੰਦਰੀ ਮਾਰਗ ਸਬੰਧੀ ਸਹਾਇਤਾ, ਵਪਾਰ ਅਤੇ ਵਣਜ, ਸਿੱਖਿਆ ਅਤੇ ਸਮਰੱਥਾ ਨਿਰਮਾਣ ਆਦਿ ਮਹੱਤਵਪੂਰਨ ਖੇਤਰਾਂ ਵਿਚ ਹੋਏ ਵਿਕਾਸ 'ਤੇ ਵੀ ਵਿਚਾਰ ਕੀਤਾ ਜਾਵੇਗਾ।
PM Modi along with Vietnamese PM Nguyen Xuan Phuc will co-chair ASEAN-India Summit
ਦੱਖਣੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸਿਆਨ ਨੂੰ ਖੇਤਰ ਦਾ ਸਭ ਤੋਂ ਪ੍ਰਭਾਵਸ਼ਾਲੀ ਸਮੂਹ ਮੰਨਿਆ ਜਾਂਦਾ ਹੈ ਅਤੇ ਭਾਰਤ, ਚੀਨ, ਜਪਾਨ ਅਤੇ ਆਸਟ੍ਰੇਲੀਆ ਇਸ ਦੇ ਸੰਵਾਦ ਸਾਂਝੇਦਾਰ ਹਨ। ਆਸਿਆਨ ਵਿਚ ਇੰਡੋਨੇਸ਼ੀਆ, ਮਲੇਸ਼ੀਆ, ਫਿਲਿਪਿਨਜ਼, ਸਿੰਗਾਪੁਰ, ਥਾਈਲੈਂਡ, ਬਰੂਨੇਈ, ਵਿਯਤਨਾਮ, ਲਾਓਸ, ਮਿਆਂਮਾਰ ਅਤੇ ਕੰਬੋਡੀਆ ਸ਼ਆਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਨਵੰਬਰ ਵਿਚ ਬੈਂਕਾਕ ਵਿਚ ਹੋਈ 16ਵੀਂ ਆਸਿਆਨ-ਭਾਰਤ ਬੈਠਕ ਵਿਚ ਸ਼ਾਮਲ ਹੋਏ ਸੀ।