ਉਤਰਾਖੰਡ ਤੋਂ ਭਾਜਪਾ ਵਿਧਾਇਕ ਸੁਰੇਂਦਰ ਜੀਨਾ ਦਾ ਦਿਹਾਂਤ, ਕੁੱਝ ਦਿਨ ਪਹਿਲਾਂ ਹੋਈ ਸੀ ਪਤਨੀ ਦੀ ਮੌਤ 
Published : Nov 12, 2020, 10:22 am IST
Updated : Nov 12, 2020, 10:22 am IST
SHARE ARTICLE
Surendra Singh Jeena
Surendra Singh Jeena

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਲਿਆ ਆਖਰੀ ਸਾਹ

ਨਵੀਂ ਦਿੱਲੀ - ਉੱਤਰਾਖੰਡ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਰੇਂਦਰ ਸਿੰਘ ਜੀਨਾ ਦੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿਚ ਮੌਤ ਹੋ ਗਈ ਹੈ। ਉਹਨਾਂ ਦਾ ਇਸ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ। ਜੀਨਾ ਅਲਮੋੜਾ ਜ਼ਿਲ੍ਹੇ ਦੇ ਸਲਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਕੁਝ ਦਿਨ ਪਹਿਲਾਂ ਉਹਨਾਂ ਦੀ ਪਤਨੀ ਦੀ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ ਸੀ।

Surendra Singh JeenaSurendra Singh Jeena

ਭਾਜਪਾ ਦੇ ਸੂਬਾ ਪ੍ਰਧਾਨ ਬੰਸ਼ੀ ਧਰ ਭਗਤ ਨੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਜੀਨਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਗਤ ਨੇ ਕਿਹਾ, “ਜੀਨਾ ਸਾਡੀ ਜਵਾਨ, ਊਰਜਾਵਾਨ ਅਤੇ ਸਮਰੱਥ ਵਰਕਰ ਅਤੇ ਵਿਧਾਇਕ ਸੀ ਅਤੇ ਹਮੇਸ਼ਾ ਸੰਗਠਨ ਅਤੇ ਲੋਕ ਹਿੱਤ ਵਿਚ ਸਰਗਰਮ ਰਹਿੰਦੇ ਸਨ। ਉਹ ਇੱਕ ਨੇਕ ਇਨਸਾਨ ਸਨ ਅਤੇ ਹਰ ਵਰਗ ਵਿਚ ਪ੍ਰਸਿੱਧ ਸਨ।

ਉਹਨਾਂ ਦੀ ਮੌਤ ਨੇ ਪਾਰਟੀ ਅਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਣ। ਉਹਨਾਂ ਦੀ ਪਤਨੀ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹਨਾਂ ਦੀ ਮੌਤ ਨੇ ਪਰਿਵਾਰ ਵਿੱਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਪ੍ਰਮਾਤਮਾ ਇਸ ਪਰਿਵਾਰ ਨੂੰ ਇਸ ਦੋਹਰੇ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement