
ਹਰ ਕੋਈ ਉਹਨਾਂ ਦੀ ਬਹਾਦਰੀ ਦੀ ਕਰ ਰਿਹਾ ਸ਼ਲਾਘਾ
ਚੇਨੱਈ: ਕਿਸੇ ਦੀ ਜਾਨ ਬਚਾਉਣ ਲਈ ਕੁਝ ਵੀ ਕਰਨਾ ਸ਼ਾਇਦ ਇਸ ਨੂੰ ਕਹਿੰਦੇ ਹਨ। ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਚੇਨਈ ਤੋਂ ਵਾਇਰਲ ਹੋਈ ਇਸ ਵੀਡੀਓ ਨੇ ਇਨਸਾਨੀਅਤ, ਮਦਦ ਅਤੇ ਡਿਊਟੀ ਪ੍ਰਤੀ ਸ਼ਰਧਾ ਵਰਗੇ ਸ਼ਬਦਾਂ ਨੂੰ ਨਵੇਂ ਅਰਥ ਦਿੱਤੇ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸ਼ਮਸ਼ਾਨਘਾਟ 'ਚ ਕੰਮ ਕਰ ਰਿਹਾ ਇਕ ਨੌਜਵਾਨ ਤੇਜ਼ ਮੀਂਹ ਦੌਰਾਨ ਅਚਾਨਕ ਬੇਹੋਸ਼ ਹੋ ਗਿਆ। ਟੀਪੀ ਚੇਤਰਮ ਥਾਣੇ ਦੀ ਇੰਸਪੈਕਟਰ ਰਾਜੇਸ਼ਵਰੀ ਬੇਹੋਸ਼ ਵਿਅਕਤੀ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਲੈ ਕੇ ਜਾਂਦੀ ਹੈ।
Rajeshwari
ਪਹਿਲਾਂ ਉਸਨੂੰ ਕਾਰ ਦੀ ਡਿੱਗੀ ਵਿੱਚ ਲੱਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਰਾਜੇਸ਼ਵਰੀ ਦਾ ਕਹਿਣਾ ਹੈ ਕਿ ਉਹ ਇਸ ਵਿੱਚ ਨਹੀਂ ਜਾ ਸਕਦਾ। ਇਸ ਤੋਂ ਬਾਅਦ, ਉਹ ਉਸਨੂੰ ਲੈ ਕੇ ਸੜਕ 'ਤੇ ਤੇਜ਼ੀ ਨਾਲ ਦੌੜਦੀ ਹੈ। ਸੜਕ 'ਤੇ ਇਕ ਆਟੋ ਦੇਖ ਕੇ ਉਹ ਉਸ ਨੂੰ ਰੋਕਦੀ ਹੈ ਅਤੇ ਨੌਜਵਾਨ ਨੂੰ ਉਸ ਵਿਚ ਬਿਠਾ ਦਿੰਦੀ ਹੈ ਅਤੇ ਇਕ ਵਿਅਕਤੀ ਨੂੰ ਉਸ ਨੂੰ ਹਸਪਤਾਲ ਲੈ ਜਾਣ ਲਈ ਕਹਿੰਦੀ ਹੈ।
Rajeshwari
ਪਹਿਲਾ ਦਿੱਤੀ ਫਸਟ ਏਡ: ਰਾਜੇਸ਼ਵਰੀ
ਖਬਰਾਂ ਅਨੁਸਾਰ ਰਾਜੇਸ਼ਵਰੀ ਨੇ ਕਿਹਾ, 'ਪਹਿਲਾਂ ਮੈਂ ਉਸ ਨੌਜਵਾਨ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਫਿਰ ਉਸ ਨੂੰ ਮੋਢੇ 'ਤੇ ਬਿਠਾ ਲਿਆ। ਫਿਰ ਉੱਥੇ ਇੱਕ ਆਟੋ ਆ ਗਿਆ ਅਤੇ ਅਸੀਂ ਉਸ ਨੂੰ ਹਸਪਤਾਲ ਭੇਜ ਦਿੱਤਾ। ਬਾਅਦ ਵਿਚ ਮੈਂ ਵੀ ਹਸਪਤਾਲ ਗਈ, ਉਸ ਦੀ ਮਾਂ ਉਥੇ ਆਈ ਹੋਈ ਸੀ। ਡਾਕਟਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ।'' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
#WATCH तमिलनाडु: चेन्नई में महिला पुलिस इंस्पेक्टर राजेश्वरी ने रास्ते पर पड़े एक बेहोश आदमी को कंधों पर उठाकर रेस्क्यू किया और अस्पताल पहुंचाया। pic.twitter.com/jDS9M6Djvw
— ANI_HindiNews (@AHindinews) November 11, 2021
ਲੋਕ ਇੰਸਪੈਕਟਰ ਰਾਜੇਸ਼ਵਰੀ ਦੀ ਖੂਬ ਤਾਰੀਫ ਕਰ ਰਹੇ ਹਨ। ਕੋਈ ਉਸ ਨੂੰ ਅਸਲ ਜ਼ਿੰਦਗੀ ਦਾ ਸੂਰਜਵੰਸ਼ੀ ਦੱਸ ਰਿਹਾ ਹੈ ਤਾਂ ਉਹ ਮਹਿਲਾ ਸਸ਼ਕਤੀਕਰਨ ਦੀ ਅਸਲ ਮਿਸਾਲ ਹੈ। ਅਭਿਨੇਤਾ ਤੋਂ ਰਾਜਨੇਤਾ ਬਣੇ ਕਮਲ ਹਾਸਨ ਨੇ ਟਵਿੱਟਰ 'ਤੇ ਲਿਖਿਆ, ''ਇਕ ਬੇਹੋਸ਼ ਵਿਅਕਤੀ ਦੀ ਜਾਨ ਬਚਾਉਣ ਲਈ ਇੰਸਪੈਕਟਰ ਰਾਜੇਸ਼ਵਰੀ ਦੀ ਪ੍ਰੇਰਣਾਦਾਇਕ ਡਿਊਟੀ। ਉਸ ਦੀ ਹਿੰਮਤ ਅਤੇ ਸੇਵਾ ਭਾਵਨਾ ਬੇਮਿਸਾਲ ਹੈ।
राजेश्वरी जो इंस्पेक्टर हैं वो हमेशा ही ऐसे काम करती हैं। आज उन्होंने रास्ते पर पड़े एक बेहोश आदमी जिसे तुरंती मेडिकल सहायता की ज़रुरत थी। उसे राजेश्वरी ने अपने कंधों पर उठाकर उसकी सहायता की और उसे अस्पताल तक पहुंचाने का काम किया: चैन्नई के पुलिस आयुक्त शंकर जिवाल https://t.co/z4vi2OWm8e pic.twitter.com/b0mGLwKe0F
— ANI_HindiNews (@AHindinews) November 11, 2021