ਕੋਰੋਨਾ ਦੀ ਬੂਸਟਰ ਡੋਜ਼ ਦੀ ਤਿਆਰੀ : 10 ਦਿਨ 'ਚ ਜਾਰੀ ਹੋ ਸਕਦੀ ਹੈ ਨਵੀਂ ਪਾਲਿਸੀ 
Published : Nov 12, 2021, 1:00 pm IST
Updated : Nov 12, 2021, 1:00 pm IST
SHARE ARTICLE
Coronavirus Vaccine
Coronavirus Vaccine

ਲੋਕਾਂ ਨੂੰ ਹਦਾਇਤ - ਆਪਣੀ ਮਰਜ਼ੀ ਨਾਲ ਨਾ ਲਉ ਤੀਜੀ ਖ਼ੁਰਾਕ, ਨਹੀਂ ਮਿਲੇਗਾ ਸਰਟੀਫਿਕੇਟ 

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਬੂਸਟਰ (ਤੀਜੀ ਖ਼ੁਰਾਕ) ਸਬੰਧੀ ਨੀਤੀ ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੋਵਿਡ ਟਾਸਕ ਫੋਰਸ ਦੇ ਮੁੱਖ ਮੈਂਬਰ ਡਾ. ਐਨ ਕੇ ਅਰੋੜਾ ਨੇ ਇਹ ਜਾਣਕਾਰੀ ਦਿਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਪਾਲਿਸੀ ਅਗਲੇ 10 ਦਿਨਾਂ ਵਿਚ ਆ ਸਕਦੀ ਹੈ। ਇਸ ਵਿਚ ਉਨ੍ਹਾਂ ਲੋਕਾਂ ਦੀ ਸ਼੍ਰੇਣੀ ਦਿਤੀ ਜਾਵੇਗੀ, ਜਿਨ੍ਹਾਂ ਨੂੰ ਤੀਜੀ ਖ਼ੁਰਾਕ ਦੇਣ ਵਿਚ ਪਹਿਲ ਦਿੱਤੀ ਜਾਵੇਗੀ।

Corona Virus Corona Virus

ਅਰੋੜਾ ਨੇ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਬੂਸਟਰ ਡੋਜ਼ ਨਾ ਲੈਣ, ਕਿਉਂਕਿ ਕੋਵਿਨ 'ਤੇ ਰਿਕਾਰਡ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਅਰੋੜਾ ਨੇ ਇਹ ਸਲਾਹ ਇਸ ਲਈ ਦਿਤੀ ਹੈ ਕਿਉਂਕਿ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕਈ ਲੋਕ ਚੁੱਪਚਾਪ ਤੀਜੀ ਖ਼ੁਰਾਕ ਲੈ ਰਹੇ ਹਨ। ਅਰੋੜਾ ਨੇ ਕਿਹਾ ਕਿ ਦੇਸ਼ ਭਰ ਵਿਚ ਸੀਰੋਪੋਜ਼ਿਟਿਵ ਅਧਿਐਨ ਅਨੁਸਾਰ ਹੁਣ ਤੱਕ ਟੀਕਾਕਰਨ ਪ੍ਰਭਾਵਸ਼ਾਲੀ ਰਿਹਾ ਹੈ ਅਤੇ ਅਜਿਹਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਕਿ ਲੋਕ ਟੀਕਾਕਰਨ ਲਈ ਭੱਜ ਦੌੜ ਕਰਨ।

ਅਰੋੜਾ ਦੇ ਅਨੁਸਾਰ, 85% ਲੋਕਾਂ ਨੇ ਘੱਟੋ-ਘੱਟ ਪਹਿਲੀ ਖ਼ੁਰਾਕ ਲਈ ਹੈ।ਸੀਰੋਪੋਜ਼ਿਟਿਵ ਅਧਿਐਨ ਦੇ ਅਨੁਸਾਰ, ਟੀਕਾਕਰਨ ਦਾ ਸਕਾਰਾਤਮਕ ਪ੍ਰਭਾਵ ਹੋਇਆ ਹੈ। ਦਿੱਲੀ ਦੀ 97% ਆਬਾਦੀ ਸੀਰੋਪੋਜ਼ਿਟਿਵ ਹੈ। ਯੂਪੀ ਵਿਚ 88%, ਤੇਲੰਗਾਨਾ ਵਿਚ 85% ਆਬਾਦੀ ਸੀਰੋਪੋਜ਼ਿਟਿਵ ਹੈ। ਅਰੋੜਾ ਦਾ ਕਹਿਣਾ ਹੈ ਕਿ ਦੇਸ਼ ਵਿਚ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਹਰ ਮਹੀਨੇ 30-35 ਕਰੋੜ ਡੋਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬਿਨਾਂ ਕਿਸੇ ਕਾਰਨ ਡੋਜ਼ ਮਿਲਦੀਆਂ ਹਨ।

Corona vaccinationCorona vaccination

ਅਰੋੜਾ ਮੁਤਾਬਕ ਦੇਸ਼ 'ਚ ਵੀ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਸੀਂ ਕਈ ਹੋਰ ਦੇਸ਼ਾਂ ਨਾਲੋਂ ਬਿਹਤਰ ਸਥਿਤੀ ਵਿਚ ਹਾਂ। ਅਰੋੜਾ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਤੇਲੰਗਾਨਾ ਦੇ ਸਿਹਤ ਅਧਿਕਾਰੀਆਂ ਸਮੇਤ ਕਈ ਅਧਿਕਾਰੀਆਂ ਨੇ ਤੀਜੀ ਖੁਰਾਕ ਦੀ ਖੁੱਲ੍ਹ ਕੇ ਵਕਾਲਤ ਕੀਤੀ ਹੈ। ਉਹ ਕਹਿ ਰਹੇ ਹਨ ਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਤੀਜੀ ਖੁਰਾਕ ਲੈਣੀ ਚਾਹੀਦੀ ਹੈ।

ਦੂਜੀ ਖੁਰਾਕ ਦੇ 6 ਮਹੀਨਿਆਂ ਬਾਅਦ ਬੂਸਟਰ ਡੋਜ਼ ਲੈਣਾ ਸਹੀ ਹੋਵੇਗਾ । ਹਾਲਾਂਕਿ ਇਸ ਸਬੰਧੀ ਅੰਤਿਮ ਫ਼ੈਸਲਾ ਸਰਕਾਰ ਨੇ ਲੈਣਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਵੈਕਸੀਨ ਦੀ ਬੂਸਟਰ (ਤੀਜੀ ਖ਼ੁਰਾਕ) ਦੇਣੀ ਸ਼ੁਰੂ ਕਰ ਦਿਤੀ ਹੈ, ਪਰ ਭਾਰਤ ਵਿਚ ਇਹ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ।

12 ਕਰੋੜ ਲੋਕਾਂ ਦੀ ਦੂਜੀ ਡੋਜ਼ ਓਵਰਡਿਊ ਦੇਸ਼ 'ਚ 12 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੇ ਤੈਅ ਸਮੇਂ 'ਤੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲਈ ਹੈ। ਇਹ ਜਾਣਕਾਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿਤੀ ਹੈ। ਉਨ੍ਹਾਂ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਵੈਕਸੀਨ ਤੋਂ ਬਿਨਾਂ ਨਾ ਰਹੇ। 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement