ਹਿਮਾਚਲ 'ਚ BJP ਉਮੀਦਵਾਰ ਦੀ ਦੁਕਾਨ ਤੋਂ 14 ਲੱਖ ਦੀ ਨਕਦੀ ਬਰਾਮਦ
Published : Nov 12, 2022, 9:37 am IST
Updated : Nov 12, 2022, 9:37 am IST
SHARE ARTICLE
14 lakh cash recovered from BJP candidate's shop in Himachal
14 lakh cash recovered from BJP candidate's shop in Himachal

ਮੇਰੀ ਗ੍ਰਿਫਤਾਰੀ ਗੈਰ-ਕਾਨੂੰਨੀ ਸੀ, ਮੈਨੂੰ ਜੇਲ 'ਚ ਤਸੀਹੇ ਦਿੱਤੇ ਗਏ- ਸੰਜੇ ਰਾਉਤ

 

ਹਿਮਾਚਲ ਪ੍ਰਦੇਸ਼:- ਕਾਂਗੜਾ ਜ਼ਿਲ੍ਹੇ ਦੇ ਬੈਜਨਾਥ ਤੋਂ ਮੌਜੂਦਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਮੁਲਖ ਰਾਜ ਪ੍ਰੇਮੀ ਦੀ ਦੁਕਾਨ ਤੋਂ 14 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਰਕਮ ਬੁੱਧਵਾਰ ਦੇਰ ਰਾਤ ਐਫ਼ਐੱਸਟੀ ਟੀਮ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਫੜੀ ਗਈ।

ਇਹ ਗੱਲ ਸੁਣਦੇ ਹੀ ਕਾਂਗਰਸੀ ਵਰਕਰ ਮੁਲਖ ਰਾਜ ਪ੍ਰੇਮੀ ਦੀ ਦੁਕਾਨ ਦੇ ਬਾਹਰ ਇਕੱਠੇ ਹੋ ਗਏ ਅਤੇ ਮੁਲਖ ਰਾਜ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਹੌਲ ਤਣਾਅਪੂਰਨ ਬਣ ਗਿਆ।

ਗੁੱਸੇ ਵਿੱਚ ਆਏ ਵਰਕਰ ਪੁਲਿਸ ਨਾਲ ਵੀ ਉਲਝ ਗਏ ਅਤੇ ਪੁਲਿਸ ਦੀ ਗੱਡੀ ਨੂੰ ਰੋਕ ਲਿਆ। ਦੱਸਿਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਰਕਮ ਮੁਲਖ ਰਾਜ ਪ੍ਰੇਮੀ ਦੀ ਮਿਠਾਈ ਦੀ ਦੁਕਾਨ ਤੋਂ ਫੜੀ ਗਈ ਹੈ।

ਇਸ ਸਬੰਧੀ ਦੁਕਾਨ ਦੇ ਮਾਲਕ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਪੈਸੇ ਕਿੱਥੋਂ ਲਿਆਂਦੇ ਗਏ ਅਤੇ ਕਿਸ ਮਕਸਦ ਨਾਲ ਇੰਨੀ ਨਕਦੀ ਆਪਣੇ ਕੋਲ ਰੱਖੀ ਹੋਈ ਸੀ।

ਤੁਹਾਨੂੰ ਦੱਸ ਦੇਈਏ ਕਿ ਚੋਣਾਂ ਦੌਰਾਨ 10,000 ਰੁਪਏ ਤੋਂ ਵੱਧ ਨਕਦੀ ਲੈ ਕੇ ਜਾਣ 'ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਦੇ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਵੀ ਖੋਲ੍ਹਿਆ ਗਿਆ ਹੈ। ਕਿਸੇ ਨੂੰ ਵੀ ਇੰਨੀ ਨਕਦੀ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement