ਹਿਸਾਰ ਪੁਲਿਸ ਨੇ 3 ਹੋਟਲਾਂ 'ਤੇ ਕੀਤੀ ਛਾਪੇਮਾਰੀ: ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ; 8 ਖਿਲਾਫ ਮਾਮਲਾ ਦਰਜ
Published : Nov 12, 2022, 5:42 pm IST
Updated : Nov 12, 2022, 5:42 pm IST
SHARE ARTICLE
Hisar police raided 3 hotels: prostitution business was going on
Hisar police raided 3 hotels: prostitution business was going on

ਵੱਖ-ਵੱਖ ਥਾਣਿਆਂ ਵਿੱਚ 8 ਵਿਅਕਤੀਆਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ

 

ਹਿਸਾਰ:- ਹਰਿਆਣਾ ਦੇ ਹਿਸਾਰ 'ਚ ਪੁਲਿਸ ਨੇ ਸ਼ੁੱਕਰਵਾਰ ਰਾਤ ਤਿੰਨ ਹੋਟਲਾਂ 'ਤੇ ਛਾਪੇਮਾਰੀ ਕਰ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਹੋਟਲ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੱਖ-ਵੱਖ ਥਾਣਿਆਂ ਵਿੱਚ 8 ਵਿਅਕਤੀਆਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ। ਦੋਸ਼ੀ ਹੋਟਲ ਮਾਲਕ ਬਾਹਰੋਂ ਲੜਕੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਤਿੰਨੋਂ ਕੇਸਾਂ ਵਿੱਚ ਪੁਲਿਸ ਨੇ ਜਾਅਲੀ ਗਾਹਕ ਭੇਜੇ ਅਤੇ ਮੁਲਜ਼ਮਾਂ ਕੋਲੋਂ ਦਸਤਖਤ ਕੀਤੇ ਨੋਟ ਵੀ ਬਰਾਮਦ ਕੀਤੇ।

ਪਹਿਲੇ ਮਾਮਲੇ ਵਿਚ ਡੀ.ਐਸ.ਪੀ ਅਸ਼ੋਕ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਹੋਟਲ 7 ਡੇਜ਼, ਰੈੱਡ ਸਕੁਏਅਰ ਮਾਰਕੀਟ ਵਿਖੇ ਹੋਟਲ ਮੈਨੇਜਰ ਦਿਨੇਸ਼ ਕੁਮਾਰ ਆਪਣੇ ਸਾਥੀ ਹੋਟਲ ਮਾਲਕ ਮੀਟੂ ਉਰਫ਼ ਮਿਤਲੇਸ਼ ਅਗਰਵਾਲ ਆਪਣੇ ਦੋਸਤ ਮੌਂਟੀ ਨਾਲ ਮਿਲ ਕੇ ਬਾਹਰੋਂ ਲੜਕੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਦਾ ਹੈ। ਏ.ਐਸ.ਆਈ ਜਤਿੰਦਰ ਸਿੰਘ ਨੂੰ ਸਿਵਲ ਕੱਪੜਿਆਂ ਵਿੱਚ ਜਾਅਲੀ ਗ੍ਰਾਹਕ ਬਣਾ ਕੇ ਭੇਜਿਆ ਗਿਆ।

ਜਾਅਲੀ ਗਾਹਕ ਬਣੇ ਏ.ਐਸ.ਆਈ ਨੇ ਕਾਊਂਟਰ 'ਤੇ ਬੈਠੇ ਮੈਨੇਜਰ ਦਿਨੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਪੈਸੇ ਲੈ ਕੇ ਗੋਲਕ 'ਚ ਰੱਖ ਦਿੱਤੇ | ਇਸ ਤੋਂ ਬਾਅਦ ਮੈਨੇਜਰ ਉਸ ਨੂੰ ਇੱਕ ਕੈਬਿਨ ਵਿੱਚ ਲੈ ਗਿਆ ਅਤੇ ਇੱਕ ਲੜਕੀ ਨੂੰ ਲਿਆ ਕੇ ਕੈਬਿਨ ਵਿੱਚ ਛੱਡ ਦਿੱਤੀ। ਜਿਸ 'ਤੇ ਏ.ਐਸ.ਆਈ ਜਤਿੰਦਰ ਸਿੰਘ ਨੇ ਟੀਮ ਨੂੰ ਸੂਚਨਾ ਦਿੱਤੀ। ਟੀਮ ਨੇ ਜਦੋਂ ਹੋਟਲ 'ਤੇ ਛਾਪਾ ਮਾਰਿਆ ਤਾਂ ਤਲਾਸ਼ੀ ਲੈਣ 'ਤੇ ਮੈਨੇਜਰ ਦੀ ਗੋਲਕ 'ਚੋਂ ਪੈਸੇ ਬਰਾਮਦ ਹੋਏ। ਪੁਲਿਸ ਨੇ ਉਸ ਖ਼ਿਲਾਫ਼ ਥਾਣਾ ਐਚਟੀਐਮ ਹਿਸਾਰ ਵਿੱਚ ਕੇਸ ਦਰਜ ਕਰ ਲਿਆ ਹੈ।

ਦੂਜੇ ਮਾਮਲੇ ਵਿੱਚ ਡੀਐਸਪੀ ਨਰਾਇਣ ਚੰਦ ਨੇ ਦੱਸਿਆ ਕਿ ਉਹ ਸਿਵਲ ਲਾਈਨ ਹਿਸਾਰ ਸਥਿਤ ਆਪਣੇ ਦਫ਼ਤਰ ਤੋਂ ਰਿਹਾਇਸ਼ ਪੀਐਲਏ ਹਿਸਾਰ ਵੱਲ ਆ ਰਹੇ ਸਨ। ਜਦੋਂ ਫੁਵਾਰਾ ਚੌਕ ਹਿਸਾਰ ਕੋਲ ਪੁੱਜਾ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੇਂਟ ਮਾਲ ਹੋਟਲ ਰੋਜ਼ ਗੋਲਡ ਬੀਆਰ ਕਲੋਨੀ ਹਿਸਾਰ ਦਾ ਮਾਲਕ ਸੰਦੀਪ ਕੁਮਾਰ ਦਿੱਲੀ, ਬਿਹਾਰ, ਬੰਗਾਲ, ਯੂਪੀ ਤੋਂ ਕੁੜੀਆਂ ਨੂੰ ਆਪਣੇ ਹੋਟਲ ਵਿੱਚ ਲਿਆਉਂਦਾ ਹੈ। ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ। ਇਸ ਦੇ ਨਾਲ ਹੀ ਏਐਸਆਈ ਰਾਮਫਲ ਹਿਸਾਰ ਨੂੰ ਸਿਵਲ ਕੱਪੜਿਆਂ ਵਿੱਚ ਜਾਅਲੀ ਗਾਹਕ ਬਣਾ ਕੇ ਹੋਟਲ ਵਿੱਚ ਭੇਜਿਆ ਗਿਆ। ਡੀਐਸਪੀ ਨੇ ਉਸਨੂੰ 1000 ਰੁਪਏ ਦਿੱਤੇ ਜਿਸ ਵਿੱਚ 500/500 ਦੇ 2 ਨੋਟਾਂ ਦੇ ਦਸਤਖਤ ਸਨ।

ਏ.ਐਸ.ਆਈ ਰਾਮਫਲ ਤੋਂ ਪੈਸੇ ਲੈ ਕੇ ਜਿਵੇਂ ਹੀ ਮੈਨੇਜਰ ਲੜਕੀ ਦਾ ਪ੍ਰਬੰਧ ਕਰਨ ਗਿਆ ਤਾਂ ਟੀਮ ਨੇ ਰੇਡ ਕਰ ਦਿੱਤੀ ਏਐੱਸਆਈ ਨੇ ਦੱਸਿਆ ਕਿ ਮੈਨੇਜਰ ਨੇ ਰੁਪਏ ਗੋਲਕ ਵਿਚ ਰੱਖ ਲਏ ਅਤੇ ਇਕ ਲੜਕੀ ਲਿਆ ਕੇ ਕਮਰੇ ਵਿਚ ਛੱਡ ਦਿੱਤੀ। ਕਮਰੇ ਵਿਚ ਮੌਜੂਦ ਮੈਨੇਜਰ ਨੇ 1000 ਰੁਪਏ ਲੈ ਕੇ ਗੋਲਕ ਵਿਚ ਰੱਖ ਲਏ ਹਨ। ਡੀਐੱਸਪੀ ਨੇ ਹੋਟਲ ਵਿਚ ਪਹੁੰਚ ਕੇ ਕਾਊਂਟਰ ਉੱਤੇ ਬੈਠੇ ਮੈਨੇਜਰ ਰਵੀ ਦੇ ਗੱਲੇ ਚੋਂ ਪੈਸੇ ਬਰਾਮਦ ਕਰ ਲਏ। 

ਹੋਟਲ 'ਚ ਮੌਜੂਦ ਦੂਜੇ ਵਿਅਕਤੀ ਦਾ ਨਾਂਅ ਪੁੱਛਣ 'ਤੇ ਉਸ ਨੇ ਆਪਣਾ ਨਾਂਅ ਸੰਦੀਪ ਕੁਮਾਰ ਵਾਸੀ ਜਵਾਹਰ ਨਗਰ ਮੰਡੀ ਅਮਾਦਪੁਰ ਹਿਸਾਰ ਅਤੇ ਖ਼ੁਦ ਨੂੰ ਹੋਟਲ ਦਾ ਮਾਲਕ ਦੱਸਿਆ | ਪੁਲਿਸ ਨੇ ਹੋਟਲ ਦੇ ਮਾਲਕ ਸੰਦੀਪ ਕੁਮਾਰ ਅਤੇ ਰਵੀ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੇ ਹੋਟਲ ਵਿੱਚ ਬਾਹਰੋਂ ਕੁੜੀਆਂ ਲਿਆ ਕੇ ਸਰੀਰਕ ਸਬੰਧ ਬਣਾਉਣ ਦਾ ਧੰਦਾ ਕਰਨ ਦੀ ਗੱਲ ਕਬੂਲੀ। ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਡੀਐੱਸਪੀ ਹੈੱਡਕੁਆਰਟਰ ਨੂੰ ਇੱਕ ਹੋਰ ਮਾਮਲੇ ਵਿੱਚ ਸੂਚਨਾ ਮਿਲੀ ਸੀ ਕਿ ਹੋਟਲ ਵਿਕਟੋਰੀਆ, ਪਿੰਡ ਗੰਗਾ, ਜ਼ਿਲ੍ਹਾ ਸਿਰਸਾ ਨੇੜੇ ਰੇਲਵੇ ਸਟੇਸ਼ਨ ਦਾ ਮੈਨੇਜਰ ਸੁਨੀਲ ਕੁਮਾਰ ਵਾਸੀ ਆਪਣੇ ਮਾਲਕ ਰਿਤੇਸ਼ ਪਾਹੂਜਾ ਅਤੇ ਬਿਲਡਿੰਗ ਮਾਲਕ ਸ਼ੁਭਮ ਮਿੱਤਲ ਨਾਲ ਮਿਲ ਕੇ ਬਾਹਰੋਂ ਲੜਕੀਆਂ ਲਿਆਉਂਦਾ ਹੈ ਅਤੇ ਇਸ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਦਾ ਹੈ।  ਡੀ.ਐਸ.ਪੀਦਸ਼ਰਥ ਨੂੰ ਆਪਣੇ ਗੰਨਮੈਨ ਨਾਲ ਸਿਵਲ ਕੱਪੜਿਆਂ ਵਿੱਚ ਜਾਅਲੀ ਗਾਹਕ ਬਣਾ ਕੇ ਭੇਜਿਆ ਗਿਆ ਸੀ। ਉਸ ਨੂੰ ਇਕ ਹਜ਼ਾਰ ਰੁਪਏ ਦਿੱਤੇ ਗਏ ਅਤੇ ਇਸ 'ਤੇ ਦਸਤਖਤ ਕੀਤੇ ਗਏ। ਜਾਅਲੀ ਗਾਹਕ ਨੇ ਮੈਨੇਜਰ ਨੂੰ ਪੈਸੇ ਦੇ ਦਿੱਤੇ।

ਮੈਨੇਜਰ ਨੇ ਜਾਅਲੀ ਗਾਹਕ ਨੂੰ ਕਮਰਾ ਨੰਬਰ 303 ਵਿੱਚ ਭੇਜਿਆ ਅਤੇ ਨਾਲ ਹੀ ਇੱਕ ਲੜਕੀ ਨੂੰ ਕਮਰੇ ਵਿੱਚ ਭੇਜ ਦਿੱਤਾ। ਜਿਸ 'ਤੇ ਬੋਗਸ ਗਾਹਕ ਨੇ ਟੀਮ ਨੂੰ ਇਸ਼ਾਰਾ ਕੀਤਾ। ਫਿਰ ਟੀਮ ਨੇ ਹੋਟਲ 'ਤੇ ਛਾਪਾ ਮਾਰਿਆ। ਮੈਨੇਜਰ ਸੁਨੀਲ ਕੁਮਾਰ ਵਾਸੀ ਸਿਰਸਾ ਕੋਲੋਂ ਨੋਟ ਬਰਾਮਦ ਹੋਏ। ਸੁਨੀਲ ਕੁਮਾਰ ਨੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੀ ਗੱਲ ਮੰਨ ਲਈ। ਪੁਲਿਸ ਨੇ ਸੁਨੀਲ, ਰਿਤੇਸ਼ ਅਤੇ ਸ਼ੁਭਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement