Virat Kohli In Aussie Newspaper : ਆਸਟ੍ਰੇਲੀਆਈ ਮੀਡੀਆ ’ਤੇ ਚੜ੍ਹਿਆ ਭਾਰਤ ਦਾ ਬੁਖਾਰ, ਹਿੰਦੀ-ਪੰਜਾਬੀ ਵਿਚ ਵੀ ਟੈਸਟ ਸੀਰੀਜ਼ ਕੀਤੀ ਕਵਰੇਜ

By : BALJINDERK

Published : Nov 12, 2024, 2:27 pm IST
Updated : Nov 12, 2024, 4:33 pm IST
SHARE ARTICLE
Virat Kohli In Aussie Newspaper
Virat Kohli In Aussie Newspaper

Virat Kohli In Aussie Newspaper : ਆਸਟਰੇਲੀਆ ਦੇ ਕਈ ਅਖ਼ਬਾਰਾਂ ਨੇ ਵਿਰਾਟ ਕੋਹਲੀ ਦੀ ਤਸਵੀਰ ਪਹਿਲੇ ਪੰਨੇ ਉੱਤੇ ਲਗਾਈ

Virat Kohli In Aussie Newspaper : ਭਾਰਤ ਅਤੇ ਆਸਟਰੇਲੀਆ ਦੇ ਵਿਚ ਬਾਰਡਰ-ਗਾਵਸਕਰ ਟਰਾਫੀ ਦਾ ਆਗਾਜ਼ 22 ਨਵੰਬਰ ਤੋਂ ਹੋ ਰਿਹਾ ਹੈ। ਬਾਰਡਰ ਗਾਵਸਕਰ ਟਰਾਫੀ ਸ਼ੁਰੂ ਹੋਣ ਵਿੱਚ ਤਕਰੀਬਨ 10 ਦਿਨ ਦਾ ਸਮਾਂ ਬਚਿਆ ਹੈ, ਪਰ ਆਸਟਰੇਲੀਆ ਦੀ ਮੀਡੀਆ ਵਿਚ ਵਿਰਾਟ ਕੋਹਲੀ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ, ਆਸਟਰੇਲੀਆ ਦੇ ਕਈ ਅਖ਼ਬਾਰਾਂ ਨੇ ਵਿਰਾਟ ਕੋਹਲੀ ਦੀ ਤਸਵੀਰ ਪਹਿਲੇ ਪੰਨੇ ਉੱਤੇ ਲਗਾਈ ਹੈ। ਇਸ ਤੋਂ ਇਲਾਵਾ ਕਈ ਅਖਬਾਰਾਂ ਵਿਚ ਯੂਵਾ ਬੱਲੇਬਾਜ ਯਸ਼ਸਵੀ ਜੈਸਵਾਲ ਨੂੰ ਪਹਿਲੇ ਪੰਨੇ ਉੱਤੇ ਦਿਖਾਇਆ ਗਿਆ ਹੈ। ਨਾਲ ਹੀ ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਹੈ ਕਿ ਅੰਗਰੇਜ਼ੀ ਤੋਂ ਇਲਾਵਾ ਪਹਿਲੇ ਪੰਨੇ ਉੱਤੇ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ। 

ਵਿਰਾਟ ਕੋਹਲੀ ਦੀ ਤਸਵੀਰ ਨੂੰ ਅਖਬਾਰ ਦੇ ਪਹਿਲੇ ਪੰਨੇ ਉੱਤੇ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਅਖ਼ਬਾਰਾਂ ਨੇ ਯਸ਼ਸਵੀ ਜੈਸਵਾਲ ਅਤੇ ਰਿਸ਼ਵ ਪੰਤ ਨੂੰ ਪਹਿਲੇ ਪੰਨੇ ਉੱਤੇ ਛਾਪਿਆ ਹੈ, ਨਾਲ ਹੀ ਹਿੰਦੀ ਵਿੱਚ ਲਿਖਿਆ ਹੈ- ਯੁੱਗਾਂ ਦੀ ਲੜਾਈ... ਉੱਥੇ ਹੀ ਯਸ਼ਸਵੀ ਜੈਸਵਾਲ ਦੀ ਫੋਟੋ ਦੇ ਨਾਲ ਪੰਜਾਬੀ ਵਿੱਚ ਲਿਖਿਆ- ਨਵਾਂ ਰਾਜਾ।

ਸੋਸ਼ਲ ਮੀਡੀਆ ਉੱਤੇ ਆਸਟ੍ਰੇਲੀਆਈ ਅਖ਼ਬਾਰਾਂ ਦੀ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਉੱਤੇ ਸੋਸ਼ਲ ਮੀਡੀਆ ਯੂਜਰਸ ਲਗਾਤਾਰ ਕੁਮੈਂਟਸ ਕਰ ਕੇ ਆਪਣੀ ਪ੍ਰਤੀਕਿਰਿਆ ਹੈ।
ਨਿਊਜ਼ ਕਾਰਪੋਰੇਸ਼ਨ ਆਸਟ੍ਰੇਲੀਆ ਨੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਜਸ਼ਨ ਮਨਾਉਣ ਲਈ 8 ਪੰਨਿਆਂ ਦਾ ਵਿਸ਼ੇਸ਼ ਐਡੀਸ਼ਨ ਲਿਆਉਣ ਦਾ ਫੈਸਲਾ ਕੀਤਾ ਹੈ। ਇਹ ਐਡੀਸ਼ਨ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਵਿੱਚ ਵੀ 12 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। 8 ਪੰਨਿਆਂ ਦੇ ਐਡੀਸ਼ਨ ਵਿੱਚ ਭਾਰਤੀ ਕ੍ਰਿਕਟ ਦੇ ਵੱਡੇ ਨਾਵਾਂ ਤੋਂ ਇਲਾਵਾ ਉੱਭਰਦੇ ਸਿਤਾਰਿਆਂ ਬਾਰੇ ਲਿਖਿਆ ਗਿਆ ਸੀ। ਇਸ ਦੇ ਜ਼ਰੀਏ ਆਸਟ੍ਰੇਲੀਆਈ ਮੀਡੀਆ ਦਾ ਉਦੇਸ਼ ਉੱਥੇ ਮੌਜੂਦ ਭਾਰਤੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ।

ਆਸਟ੍ਰੇਲੀਆਈ ਅਖ਼ਬਾਰਾਂ ਨੇ ਪਹਿਲੇ ਪੰਨੇ 'ਤੇ ਵਿਰਾਟ ਕੋਹਲੀ ਦੀ ਫੋਟੋ ਪ੍ਰਕਾਸ਼ਿਤ ਕੀਤੀ ਹੈ ਅਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਨੂੰ ਯੁੱਗਾਂ ਦੀ ਲੜਾਈ ਦੱਸਿਆ ਹੈ। ਅਖਬਾਰ ਦੀ ਇਸ ਕਵਰੇਜ ਤੋਂ ਸਾਫ ਪਤਾ ਲੱਗਦਾ ਹੈ ਕਿ ਭਾਰਤ-ਆਸਟ੍ਰੇਲੀਆ ਟਕਰਾਅ ਦਾ ਰੋਮਾਂਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਤੋਂ ਘੱਟ ਨਹੀਂ ਹੈ।

ਟੀਮ ਇੰਡੀਆ ਫਿਲਹਾਲ ਬਾਰਡਰ-ਗਾਵਸਕਰ ਟਰਾਫੀ ਦੀ ਡਿਫੈਂਡਿੰਗ ਚੈਂਪੀਅਨ ਹੈ। ਇਸ ਵਾਰ ਆਸਟ੍ਰੇਲੀਆ ਭਾਰਤ ਦੇ ਲਗਾਤਾਰ ਦਬਦਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਆਸਟਰੇਲੀਆ ਨੇ 2015 ਤੋਂ ਬਾਅਦ ਬਾਰਡਰ-ਗਾਵਸਕਰ ਟਰਾਫੀ ਨਹੀਂ ਜਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦਿਲਚਸਪ ਸਵਾਲਾਂ ਦੇ ਜਵਾਬ ਵੀ ਇਸ ਸੀਰੀਜ਼ 'ਚ ਮਿਲਣਗੇ। ਕੀ ਕੋਹਲੀ ਇਸ ਦੌਰੇ ਨੂੰ ਯਾਦਗਾਰ ਬਣਾ ਸਕਣਗੇ? ਕਮਿੰਸ ਅਤੇ ਬੁਮਰਾਹ 'ਚ ਕੌਣ ਬਿਹਤਰ ਹੈ? ਅਸ਼ਵਿਨ ਤੇ ਸ਼ੇਰ ਵਿਚਕਾਰ ਕੌਣ ਜਿੱਤੇਗਾ?

(For more news apart from India fever on Australian media, test series coverage in Hindi-Punjabi too News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement