ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ, ਕਮੇਟੀ ਵਲੋਂ ਦੂੱਜੇ ਮਹੰਤ ਦੀ ਤਲਾਸ਼ ਸ਼ੁਰੂ
Published : Dec 12, 2018, 10:57 am IST
Updated : Dec 12, 2018, 10:59 am IST
SHARE ARTICLE
kaithal news
kaithal news

ਕੈਥਲ ਦੇ ਬਾਤਾ ਸਥਿਤ ਡੇਰਾ ਬਾਬਾ ਰਾਜਪੁਰੀ  ਦੇ ਮਹੰਤ ਸੋਮਪੁਰੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ 21 ਮੈਂਮਬਰੀ ਕਮੇਟੀ ਨੇ ਦੂੱਜੇ ਮਹੰਤ ਦੀ ਤਲਾਸ਼ ਸ਼ੁਰੂ ..

ਕੈਥਲ (ਭਾਸ਼ਾ): ਕੈਥਲ ਦੇ ਬਾਤਾ ਸਥਿਤ ਡੇਰਾ ਬਾਬਾ ਰਾਜਪੁਰੀ ਦੇ ਮਹੰਤ ਸੋਮਪੁਰੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ 21 ਮੈਂਮਬਰੀ ਕਮੇਟੀ ਨੇ ਦੂੱਜੇ ਮਹੰਤ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਸੋਮਪੁਰੀ ਸ਼ਨੀਵਾਰ ਨੂੰ ਡੇਰੇ ਤੋਂ ਲਾਪਤਾ ਹੋ ਗਿਆ। ਦੱਸ ਦਈਏ ਕਿ ਹੁਣ ਤੱਕ ਇਹ ਪਤਾ ਨਹੀਂ ਚਲਾ ਕਿ ਵੀਡੀਓ 'ਚ ਹੋਟਲ ਦੇ ਕਮਰੇ 'ਚ ਸੋਮਪੁਰੀ ਨਾਲ ਜੋ ਔਤਰ ਵਿੱਖ ਰਹੀ ਉਹ ਕੌਣ ਹੈ।

ਚਰਚਾ ਹੈ ਕਿ ਵੀਡੀਓ ਬਣਾਉਣ ਵਾਲਾ ਮਹੰਤ ਦਾ ਨਜ਼ਦੀਕੀ ਹੋ ਸਕਦਾ ਹੈ। ਉਸ ਨੇ ਮਹੰਤ ਨੂੰ ਵੀਡੀਓ ਵਿੱਖਾ ਕੇ 50 ਲੱਖ ਦੀ ਡਿਮਾਂਡ ਕੀਤੀ ਸੀ ਅਤੇ ਨਾ ਮਿਲਣ ਤੇ ਸ਼ਨੀਵਾਰ ਨੂੰ ਵੀਡੀਓ ਵਾਇਰਲ ਕਰ ਦਿਤੀ ਜਿਸ ਤੋਂ ਬਾਅਦ ਮਹੰਤ ਗਾਇਬ ਹੋ ਗਿਆ। ਬਾਤਾ ਸਰਪੰਚ ਪਵਨ ਸ਼ਰਮਾ ਨੇ ਦੱਸਿਆ ਕਿ 21 ਮੈਂਮਬਰੀ ਕਮੇਟੀ ਦੀ ਬੈਠਕ ਵਿੱਚ ਦੂਜਾ ਮਹੰਤ ਬਠਾਉਣ 'ਤੇ ਵਿਚਾਰ ਕੀਤਾ ਗਿਆ ਪਰ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ।

ਵਕੀਲ ਸੁਲਤਾਨ ਸਿੰਘ, ਜਸਪਾਲ ਸਿੰਘ, ਸ਼ਿਵ ਕੁਮਾਰ, ਸੁਭਾਸ਼ ਨੇ ਦੱਸਿਆ ਕਿ 7 ਸਾਲ ਪਹਿਲਾਂ ਮਹੰਤ ਬਾਬਾ ਓਮਪੁਰੀ ਦੇ ਦੇਹਾਂਤ ਤੋਂ ਬਾਅਦ ਸੋਮਪੁਰੀ ਨੂੰ ਮਹੰਤ ਬਣਾਇਆ ਸੀ। ਮਹੰਤ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਸਵਾਲ ਉੱਠੇ ਸਨ ਉਦੋਂ ਡੇਰੇ ਜ਼ਮੀਨ ਦੀ ਦੇਖ ਭਾਲ ਨੂੰ ਕਮੇਟੀ ਬਣੀ। 350 ਏਕੜ ਜ਼ਮੀਨ ਦੇ ਨਾਲ 10 ਏਕੜ ਵਿਚ ਡੇਰਾ ਅਤੇ ਡੰਗਰ ਰੱਖਣ ਦੀ ਥਾਂ ਹੈ ਜਿੱਥੇ ਦਸ਼ਹਿਰੇ 'ਤੇ 3 ਦਿਨਾਂ ਦਾ ਮੇਲਾ ਲੱਗਦਾ ਹੈ।  

ਦੱਸ ਦਈਏ ਕਿ ਪਿੰਡ ਵਾਸੀਆਂ 'ਚ ਚਰਚਾ ਹੈ ਕਿ ਸੋਮਪੁਰੀ ਨੇ ਦੋ ਵਿਆਹ ਕੀਤੇ ਹਨ। ਇਕ ਮਹਿਲਾ ਦੀ ਨਰਵਾਨਾ 'ਚ ਕੋਠੀ ਹੈ। ਅਗਸਤ 'ਚ ਜਦੋਂ ਡੇਰਾ ਬਾਬਾ ਲਦਾਨਾ 'ਚ ਗੱਦੀ ਵਿਵਾਦ ਚੱਲ ਰਿਹਾ ਸੀ ਤਾਂ ਬਾਬਾ ਦੁਜਪੁਰੀ ਨੇ ਕਿਹਾ ਸੀ ਕਿ ਸੋਮਪੁਰੀ ਉਨ੍ਹਾਂ ਤੋਂ ਟਰੈਕਟਰ ਟ੍ਰਾਲੀ ਮੰਗਿਆ ਸੀ, ਪਰ ਵਾਪਸ ਨਹੀਂ ਦਿਤਾ।ਤਹਾਨੂੰ ਇਹ ਵੀ ਦੱਸ ਦਈਏ ਕਿ 3.50 ਲੱਖ ਰੁਪਏ ਡੇਰੇ ਤੋਂ ਕਰਜ਼ਾ ਵੀ ਲਿਆ ਹੋਇਆ ਹੈ।

ਕਰੋੜਾਂ ਰੁਪਏ ਦੀ ਜ਼ਮੀਨ ਹੁੰਦੇ ਹੋਏ ਵੀ ਡੇਰੇ 'ਤੇ ਕਾਫ਼ੀ ਕਰਜ਼ ਦੱਸਿਆ ਜਾ ਰਿਹਾ ਹੈ। ਬਾਬਾ ਰਾਜਪੁਰੀ ਦਾ ਗੁਰੂ ਸਥਾਨ ਇਹੀ ਡੇਰਿਆ ਹੈ। ਗੁਰੂ ਸੰਤ ਸਰਸਵਤੀ ਪੁਰੀ ਨੇ ਇੱਥੇ ਰਾਜਪੁਰੀ ਨੂੰ ਉਪਦੇਸ਼ ਦਿਤਾ ਸੀ। ਇਹ ਕਰੀਬ 330 ਸਾਲ ਤੋਂ ਜ਼ਿਆਦਾ ਪੁਰਾਣਾ ਹੈ। 58 ਸਾਲ ਦਾ ਸੋਮਪੁਰੀ 14ਵੇਂ ਮਹੰਤ ਹਨ। ਲਦਾਨਾ ਪਿੰਡ 'ਚ ਬਾਬਾ ਰਾਜਪੁਰੀ ਦਾ ਜਨਮ 1690 ਵਿਚ ਹੋਇਆ ਸੀ ਅਤੇ ਜਦੋਂ ਉਹ ਅੱਠ ਸਾਲ  ਦੇ ਹੋਏ ਤਾਂ ਉਨ੍ਹਾਂ ਨੇ ਪਿੰਡ ਬਾਤਾ ਜਾ ਕੇ ਬਾਬੇ ਦਾ ਚੋਲਾ ਧਾਰਨ ਕਰ ਸੰਤ ਸਰਸਵਤੀ ਪੁਰੀ  ਨੂੰ ਗੁਰੂ ਬਣਾਇਆ ਸੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement