ਨਿਰਭਿਆ ਦੇ ਦੋਸ਼ੀਆਂ ਦੀ ਆਖ਼ਰੀ ਪੇਸ਼ੀ!
Published : Dec 12, 2019, 6:41 pm IST
Updated : Dec 12, 2019, 6:41 pm IST
SHARE ARTICLE
file photo
file photo

ਦੋਸ਼ੀਆਂ ਨੂੰ ਛੇਤੀ ਹੀ ਫਾਹੇ ਟੰਗਣ ਦੇ ਚਰਚੇ

ਦਿੱਲੀ :  ਨਿਰਭਿਆ ਸਮੂਹਿਕ ਬਲਾਤਕਾਰ ਦੇ ਚਾਰੇ ਦੋਸ਼ੀਆਂ ਨੂੰ ਭਲਕੇ 13 ਦਸੰਬਰ ਨੂੰ ਪਟਿਆਲਾ ਹਾਊਸ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੋਸ਼ੀਆਂ ਦੀ ਇਹ ਪੇਸ਼ੀ ਵੀਡੀਊ ਕਾਨਫ਼ਰੰਸ ਜ਼ਰੀਏ ਹੋਵੇਗੀ। ਨਿਰਭਿਆ ਦੇ ਚਾਰੇ ਦੋਸ਼ੀਆਂ ਦੇ ਵਕੀਲ ਸਵੇਰੇ ਪਟਿਆਲਾ ਹਾਊਸ ਅਦਾਲਤ ਵਿਚ ਹਲਫ਼ਨਾਮਾ ਦਾਖ਼ਲ ਕਰਨਗੇ। ਇਸ ਤੋਂ ਬਾਅਦ ਇਸ ਮਾਮਲੇ ਦੀ ਵੀਡੀਊ ਕਾਨਫ਼ਰੰਸ ਜ਼ਰੀਏ ਸੁਣਵਾਈ ਸ਼ੁਰੂ ਹੋ ਜਾਵੇਗੀ। ਪਟਿਆਲਾ ਹਾਊਸ ਦੇ ਜੱਜ ਸਤੀਸ਼ ਕੁਮਾਰ ਅਰੋੜਾ ਨੇ ਤਿਹਾੜ ਜੇਲ੍ਹ ਤੋਂ ਦਸਿਆ ਕਿ ਸਵੇਰੇ 10 ਵਜੇ ਇਸ ਮਾਮਲੇ ਦੀ ਸੁਣਵਾਈ ਵੀਡੀਊ ਕਾਨਫ਼ਰੰਸ ਰੂਮ ਵਿਚ ਪੂਰੀ ਹੋਵੇਗੀ। ਦੋਸ਼ੀਆਂ ਦੀ ਵੀਡੀਊ ਕਾਨਫ਼ਰੰਸ ਰਾਹੀਂ ਸੁਣਵਾਈ ਸੁਰੱਖਿਆ ਕਾਰਨਾਂ ਕਰ ਕੇ ਕੀਤੀ ਜਾ ਰਹੀ ਹੈ। ਇਹ ਫ਼ੈਸਲਾ ਅਦਾਲਤ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਸੁਣਵਾਈ ਦੌਰਾਨ ਨਿਰਭਿਆ ਦੇ ਮਾਤਾ ਪਿਤਾ ਅਤੇ ਵਕੀਲ ਮੌਜੂਦ ਰਹਿਣਗੇ।

File photoFile photo
ਕਦੋਂ ਹੋਵੇਗੀ ਦੋਸ਼ੀਆਂ ਨੂੰ ਫ਼ਾਂਸੀ
ਪਿਛਲੀ ਸੁਣਵਾਈ ਦੌਰਾਨ ਨਿਰਭਿਆ ਦੀ ਮਾਂ ਨੇ ਰੌਂਦੇ ਹੋਏ ਸਵਾਲ ਕੀਤਾ ਸੀ ਕਿ ਆਖ਼ਰ ਦੋਸ਼ੀਆਂ ਨੂੰ ਸਜ਼ਾ ਕਦੋਂ ਹੋਵੇਗੀ? ਅਜੇ ਇਕ ਦੋਸ਼ੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਜੀ ਉਸ 'ਤੇ ਫ਼ੈਸਲਾ ਸੁਣਾਉਣਗੇ। ਇਕ ਦੋਸ਼ੀ ਦੀ ਅਪੀਲ ਰੱਦ ਹੋਵੇਗੀ ਤੇ ਫਿਰ ਦੂਸਰਾ ਅਪੀਲ ਦਾਇਰ ਕਰ ਦੇਵੇਗਾ, ਫਿਰ ਤੀਸਰਾ ਅਤੇ ਅਖ਼ੀਰ ਚੌਥਾ। ਇਸ ਤਰ੍ਹਾਂ ਸਿਰਫ਼ ਸਮਾਂ ਹੀ ਖ਼ਰਾਬ ਹੋ ਰਿਹਾ ਹੈ।

File photoFile photoਇਸ ਤੋਂ ਬਾਅਦ ਜੱਜ ਨੇ ਸਾਰੇ ਦੋਸ਼ੀਆਂ ਨੂੰ 13 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਦੋਸ਼ੀ ਰਹਿਮ ਦੀ ਅਪੀਲ ਸਬੰਧੀ ਅਪਣਾ ਪੱਖ ਰੱਖ ਸਕਦੇ ਹਨ। ਜੱਜ ਨੇ ਨਿਰਭਿਆ ਦੀ ਮਾਂ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ ਇਸ ਮਾਮਲੇ 'ਚ ਸਾਰੇ ਦੋਸ਼ੀਆਂ ਦੇ ਡੈਥ ਵਾਰੰਟ ਇਕੱਠੇ ਹੀ ਜਾਰੀ ਹੋਣਗੇ।

File photoFile photoਦੂਜੇ ਪਾਸੇ ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਦੀ ਤਿਆਰੀ ਚੱਲ ਰਹੀ ਹੈ। ਤਿਹਾੜ ਜੇਲ੍ਹ ਦੇ ਸੁਪਰਡੰਟ ਨੇ ਉੱਤਰ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ (ਜੇਲ) ਤੋਂ ਜਲਾਦ (ਹੈਂਗਮੈਨ) ਦੀ ਮੰਗ ਕੀਤੀ ਸੀ। ਇਸ ਤੇ ਡੀਜੀ ਆਨੰਦ ਕੁਮਾਰ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਜਵਾਬ ਭੇਜਦਿਆਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਜ਼ਰੂਰਤ ਹੋਵੇ, ਜਲਾਦ ਨੂੰ ਲਿਜਾ ਸਕਦੇ ਹਨ। ਸਾਡੇ ਪਾਸ ਦੋ ਹੈਂਗਮੈਨ ਮੌਜੂਦ ਹਨ।

File photoFile photoਕਾਬਲੇਗੌਰ ਹੈ ਕਿ ਦੇਸ਼ ਅੰਦਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਿਰਭਿਆ ਨਾਲ 7 ਸਾਲ ਪਹਿਲਾ ਦਸੰਬਰ ਮਹੀਨੇ 'ਚ ਵਾਪਰੇ ਦਿਲ ਕੰਬਾਊ ਦੁਖਾਂਤ ਦਾ ਦਿਨ ਵੀ ਨੇੜੇ ਹੈ। ਇਹੀ ਕਾਰਨ ਹੈ ਕਿ ਦੋਸ਼ੀਆਂ ਨੂੰ ਆਉਂਦੇ ਦੋ ਚਾਰ ਦਿਨਾਂ ਅੰਦਰ ਫਾਹੇ ਟੰਗਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM
Advertisement