
ਕਿਸਾਨਾਂ ਵਿਚ ਆ ਕੇ ਹਾਲਾਤ ਦੇਖੋ, ਫਿਰ ਗੱਲ ਕਰੋ
ਨਵੀ ਦਿੱਲੀ (ਅਰਪਨ ਕੌਰ) - ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਲਗਾਤਾਰ ਧਰਨਾ ਜਾਰੀ ਹੈ। ਇਸ ਦੌਰਾਨ ਹਰ ਵਰਗ ਦੇ ਲੋਕ ਕਿਸਾਨ ਦਾ ਸਮਰਥਨ ਕਰ ਰਹੇ ਹਨ। ਇਸ ਮੋਰਚੇ ਦੌਰਾਨ ਕਿਸਾਨਾਂ ਦਾ ਸਾਥ ਦੇਣ ਲਈ ਸਮਾਜ ਸੇਵੀ ਪੁਖਰਾਜ ਸਿੰਘ ਪਹੁੰਚੇ ਜੋ ਕਿ ਕੈਂਸਰ ਤੋਂ ਪੀੜ੍ਹਤ ਬੱਚਿਆਂ ਦੀ ਦੇਖਭਾਲ ਕਰਦੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਪੁਖਰਾਜ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ, ਮੇਰਾ ਪੰਜਾਬ ਵਿਚ ਨਾ ਤੇ ਕੋਈ ਰਿਸ਼ਤੇਦਾਰ ਹੈ ਨਾ ਕੋਈ ਹੈ ਭਾਵੇ ਮੈਂ ਦਿੱਲੀ ਦਾ ਰਹਿਣ ਵਾਲਾ ਹੈ ਪਰ ਇੱਥੇ ਕਿਸਾਨਾਂ ਵਿਚ ਅਲੱਗ ਹੀ ਮਾਹੌਲ ਹੈ ਅਲੱਗ ਹੀ ਜਜ਼ਬਾ, ਜੋਸ਼ ਹੈ ਇਥੇ ਸਭ ਧਰਮਾਂ ਸਭ ਰਾਜਾਂ ਦੇ ਲੋਕ ਆਏ ਸਨ। ਸਾਰੀਆਂ ਦਾ ਮਕਸਦ ਹੈ ਕਿ ਸਾਡੀ ਸੁਣਵਾਈ ਕਰ ਲਓ। ਮੈਂ ਇੱਥੇ ਹਰ ਦੂਜੇ ਦਿਨ ਆ ਰਿਹਾ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਕਿ "ਅਸੀਂ ਸਭ ਸ਼ਾਮ ਨੂੰ ਆਏ ਸਨ ਜਦੋ ਮੋਮਬਤੀਆਂ ਲਾਈਆਂ ਸਨ ਤੇ ਇਥੇ ਆ ਕੇ ਬਹੁਤ ਹੀ ਮਜ਼ਾ ਆ ਗਿਆ ਹੈ ਇੱਥੇ ਆਉਣਾ ਵਾ ਕਿਸੇ ਵੇਲੇ ਆ ਜਾਓ ਹਰ ਸਮੇਂ ਆ ਵੇਖੋ ਇੱਥੇ ਕਿੰਨੇ ਲੋਕ ਕੀ- ਕੀ ਕਰਦੇ ਹਨ "। ਅਸੀਂ ਦਿੱਲੀ ਵਾਲੇ ਲੋਕ ਘਰ ਵਿੱਚ ਬੈਠ ਕੇ ਆਪਣੀ ਰਾਇ ਦਿੰਦੇ ਹਨ ਇਹ ਠੀਕ ਹੈ ਇਹ ਠੀਕ ਨਹੀ। ਉਨ੍ਹਾਂ ਨੇ ਕਿਹਾ ਕਿ ਮੇਰੀ ਅਪੀਲ ਹੈ ਕਿਸਾਨਾਂ ਵਿਚ ਆ ਕੇ ਹਾਲਾਤ ਦੇਖੋ, ਫਿਰ ਗੱਲ ਕਰੋ। ਸਾਨੂ ਸਾਰੀਆਂ ਨੂੰ ਇਥੇ ਆਉਣਾ ਚਾਹੀਦਾ ਹੈ ਫਿਰ ਬੋਲਣਾ ਕੀ ਹੋ ਰਿਹਾ ਹੈ ਕਿੰਨਾ ਸੱਚ ਹੈ।
ਪਰ ਹੁਣ ਦਿੱਲੀ ਵਿੱਚ ਕੁਝ ਲੋਕ ਕਿਸਾਨਾਂ ਦਾ ਸਾਥ ਦੇਣ ਆ ਰਹੇ ਹਨ। ਉਨ੍ਹਾਂ ਨੇ ਕਿਹਾ ਲੋਕ ਨੂੰ ਚਾਹੀਦਾ ਹੈ ਇੱਥੇ ਆਏ ਕੇ ਵੇਖਣ ਕੀ ਹੈ ਮਾਹੌਲ ਹੈ ਕਿੰਨੀ ਇਨ੍ਹਾਂ ਦੀ ਜ਼ਰੂਰਤ ਹੈ। ਮੋਦੀ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਵਿਚ ਹੰਕਾਰ ਆ ਗਿਆ ਹੈ। ਪਿਛਲੇ ਛੇ ਸਾਲ ਤੋਂ ਜੋ ਉਨ੍ਹਾਂ ਨੇ ਕਰਨਾ ਸੀ ਉਨ੍ਹਾਂ ਨੇ ਕੀਤਾ ਹੈ, ਉਹ ਆਪਣਾ ਹੰਕਾਰ ਨਹੀਂ ਵਾਪਿਸ ਲੈ ਸਕਦੇ ਜੇ ਇਨ੍ਹਾਂ ਵਿਚ ਹੰਕਾਰ ਇਨ੍ਹਾਂ ਜਿਆਦਾ ਆਇਆ ਤੇ ਸਮਾਂ ਤੇ ਲੱਗੇਗਾ। ਅਸੀਂ ਨਹੀਂ ਕਿਹਾ ਸੀ ਖੇਤੀ ਕਾਨੂੰਨ ਲੈ ਕੇ ਆਓ। ਉਨ੍ਹਾਂ ਨੇ ਕਿਹਾ ਕਿ ਮੈਂ ਰੋਜਾਨਾ ਇਥੇ ਆਵਾਂਗਾ ਤੇ ਦਿੱਲੀ ਵਿੱਚ ਸ਼ਾਮਿਲ ਬਾਕੀ ਲੋਕਾਂ ਨੂੰ ਵੀ ਲੈ ਕੇ ਆਵਾਂਗਾ ਅਤੇ ਜੋ ਇਨ੍ਹਾਂ ਨੂੰ ਕੋਈ ਵੀ ਜ਼ੁਰੂਰਤ ਹੈ ਪਾਣੀ ਦਵਾਈ ਦੀ ਲੋੜ ਸਭ ਤਰ੍ਹਾਂ ਜ਼ਰੂਰਤ ਨੂੰ ਪੂਰਾ ਕਰਾਂਗਾ।