
ਸ਼ਿਮਲਾ ਦੇ ਨਾਰਕੰਢਾ, ਖੜਾ ਪੱਥਰ, ਖਿੜਕੀ, ਕੁਲੂ ਅਤੇ ਮਨਾਲੀ ਸਮੇਤ ਲਾਹੌਲ, ਰੋਹਤਾਂਗ, ਕਿਨੌਰ, ਚਮਬਾ ਅਤੇ ਸਿਰਮੌਰ ਜ਼ਿਲ੍ਹਿਆਂ 'ਚ ਬਰਫਬਾਰੀ ਹੋਈ।
ਨਵੀ ਦਿੱਲੀ- ਹਿਮਾਚਲ ਅਤੇ ਜੰਮੂ ਕਸ਼ਮੀਰ ਸਮੇਤ ਬਾਕੀ ਥਾਵਾਂ ਤੇ ਮੁੜ ਮੌਸਮ ਨੇ ਮਿਜਾਜ਼ ਬਦਲਿਆ ਹੈ। ਹਿਮਾਚਲ ਦੀ ਗੱਲ ਕਰੀਏ ਜੇਕਰ ਉਪਰੇ ਖੇਤਰ ਭਾਰੀ ਬਰਫਬਾਰੀ ਹੋ ਰਹੀ ਹੈ। ਨਿਚਲੇ ਅਤੇ ਮੈਦਾਨੀ ਇਲਾਕੇ 'ਚ ਰਾਤ ਬਾਰਿਸ਼ ਹੋਈ।
ਇਸ ਨਾਲ ਤਾਪਮਾਨ 'ਚ ਵੀਭਾਰੀ ਗਿਰਾਵਟ ਆਈ ਹੈ। ਪੂਰਾ ਪ੍ਰਦੇਸ਼ ਸ਼ੀਤ ਲਹਿਰ ਦੀ ਲਪੇਟ 'ਚ ਆਏ ਗਿਆ ਹੈ। ਸ਼ਿਮਲਾ ਦੇ ਨਾਰਕੰਢਾ, ਖੜਾ ਪੱਥਰ, ਖਿੜਕੀ, ਕੁਲੂ ਅਤੇ ਮਨਾਲੀ ਸਮੇਤ ਲਾਹੌਲ, ਰੋਹਤਾਂਗ, ਕਿਨੌਰ, ਚਮਬਾ ਅਤੇ ਸਿਰਮੌਰ ਜ਼ਿਲ੍ਹਿਆਂ 'ਚ ਬਰਫਬਾਰੀ ਹੋਈ। ਬਰਫਬਾਰੀ ਨਾਲ ਕਈ ਸੜਕਾਂ ਬੰਦ ਹੋਈਆਂ ਹਨ। ਪ੍ਰਸ਼ਾਸਨ ਰਸਤੇ ਖੋਲਣ ਲਈ ਜੁਟਿਆ ਹੋਇਆ ਹੈ।
ਜੰਮੂ ਕਸ਼ਮੀਰ ਵੇਖੋ ਬਰਫਬਾਰੀ
ਜੰਮੂ ਕਸ਼ਮੀਰ ਵਿੱਚ ਠੰਡ ਪੈ ਰਹੀ ਹੈ। ਜੰਮੂ ਵਿੱਚ ਤਾਪਮਾਨ ਸ਼੍ਰੀਨਗਰ ਦੇ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਜੰਮੂ-ਸ੍ਰੀਨਗਰ ਕੌਮੀ ਹਾਈਵੇ ਰਾਤ ਭਰ ਹੋਈ ਬਰਫ਼ਬਾਰੀ ਤੋਂ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 270 ਕਿਲੋਮੀਟਰ ਲੰਬੇ ਹਾਈਵੇ 'ਤੇ ਸਥਿਤ ਜਵਾਹਰ ਟਨਲ ਦੀ ਜ਼ਮੀਨ 'ਤੇ ਬਰਫ਼ ਦੀ 9 ਇੰਚ ਦੀ ਪਰਤ ਜਮ੍ਹਾਂ ਹੋ ਗਈ ਹੈ।
ਜੰਮੂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਸ੍ਰੀਨਗਰ ਵਿਚ ਦਿਨ ਦਾ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਰੋਗ, ਮਗੇਰਕੋਟ ਅਤੇ ਪੰਥਿਆਲ 'ਚ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਮਾਰਗ 'ਤੇ ਰੁਕਾਵਟ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਹਾਈਵੇ 'ਤੇ ਆਵਾਜਾਈ ਤੇਜ਼ੀ ਨਾਲ ਬਹਾਲ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ।