
ਪ੍ਰੋਗਰਾਮ ਜਿਵੇਂ ਹੀ ਖ਼ਤਮ ਹੋਇਆ ਅਤੇ ਬਿਰੇਂਦਰ ਸਿੰਘ ਅਪਣੀ ਕਾਰ ’ਚ ਬੈਠ ਕੇ ਜਾਣ ਲੱਗੇ, ਉਦੋਂ ਹੀ ਕੁੱਝ ਲੋਕਾਂ ਨੇ ਸਾਹਮਣੇ ਆ ਕੇ ਕਾਲੇ ਝੰਡੇ ਲਹਿਰਾਏ
ਜੀਂਦ : ਹਰਿਆਣਾ ਦੇ ਜੀਂਦ ’ਚ ਸਨਿਚਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਅਤੇ ਭਿਵਾਨੀ ਦੇ ਸਾਂਸਦ ਧਰਮਬੀਰ ਸਿੰਘ ਨੂੰ ਕਾਲੇ ਝੰਡੇ ਦਿਖਾਏ। ਜ਼ਿਲ੍ਹੇ ਦੀ ਜਾਟ ਧਰਮਸ਼ਾਲਾ ’ਚ ਸਨਿਚਰਵਾਰ ਨੂੰ ਜਾਟ ਧਰਮਾਰਥ ਸਭਾ ਵਲੋਂ ਦੀਨਬੰਧੂ ਛੋਟੁਰਾਮ ਦੀ ਮੂਰਤੀ ਦੇ ਉਦਘਾਟਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
farmer ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਅਤੇ ਭਿਵਾਨੀ-ਮਹਿੰਦਰਗੜ੍ਹ ਦੇ ਸਾਂਸਦ ਧਰਮਬੀਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਅਤੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਜਾਟ ਧਰਮਸ਼ਾਲਾ ’ਚ ਪੁਲਿਸ ਬਲ ਨੂੰ ਤੈਨਾਤ ਕੀਤਾ ਗਿਆ ਸੀ। ਪ੍ਰੋਗਰਾਮ ਜਿਵੇਂ ਹੀ ਖ਼ਤਮ ਹੋਇਆ ਅਤੇ ਬਿਰੇਂਦਰ ਸਿੰਘ ਅਪਣੀ ਕਾਰ ’ਚ ਬੈਠ ਕੇ ਜਾਣ ਲੱਗੇ, ਉਦੋਂ ਹੀ ਕੁੱਝ ਲੋਕਾਂ ਨੇ ਸਾਹਮਣੇ ਆ ਕੇ ਕਾਲੇ ਝੰਡੇ ਲਹਿਰਾਏ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਸਰਕਾਰ ਵਿਰੁਧ ਜੱਮ ਕੇ ਨਾਹਰੇਬਾਜ਼ੀ ਵੀ ਕੀਤੀ।