
ਸਰਕਾਰ ਚਾਹੁੰਦੀ ਹੈ ਕਿ ਸਾਰੇ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋਵੇ: ਰਾਹੁਲ
ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਕਿਸਾਨਾਂ ਦੀ ਮੌਤ ਬਾਰੇ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਹੈ। ਉਹ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ ਵਿੱਚ ਹੁਣ ਤੱਕ 11 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਹ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਦੇ ਵਸਨੀਕ ਸਨ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨੀ ਲਹਿਰ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
कृषि क़ानूनों को हटाने के लिए हमारे किसान भाइयों को और कितनी आहुति देनी होगी? pic.twitter.com/GSnazbYDoA
— Rahul Gandhi (@RahulGandhi) December 12, 2020
ਵਇਨਾਡ ਦੇ ਸੰਸਦ ਮੈਂਬਰ ਨੇ ਇਕ ਖ਼ਬਰ ਸਾਂਝੀ ਕਰਦਿਆਂ ਲਿਖਿਆ, 'ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਡੇ ਕਿਸਾਨ ਭਰਾਵਾਂ ਨੂੰ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ?' ਸਾਬਕਾ ਕਾਂਗਰਸ ਪ੍ਰਧਾਨ ਦੁਆਰਾ ਸਾਂਝੀ ਕੀਤੀ ਗਈ ਖ਼ਬਰ ਵਿਚ, ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ 11 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
किसान चाहता है कि उसकी आय पंजाब के किसान जितनी हो जाए।
— Rahul Gandhi (@RahulGandhi) December 11, 2020
मोदी सरकार चाहती है कि देश के सब किसानों की आय बिहार के किसान जितनी हो जाए। pic.twitter.com/8lqEfUf2td
ਸਰਕਾਰ ਚਾਹੁੰਦੀ ਹੈ ਕਿ ਸਾਰੇ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋਵੇ: ਰਾਹੁਲ
ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਈ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਪਿਛੋਕੜ ਵਿਚ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਆਮਦਨੀ ਚਾਹੁੰਦੇ ਹਨ, ਪਰ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਉਨ੍ਹਾਂ ਦੀ ਆਮਦਨ ਬਿਹਾਰ ਦੇ ਕਿਸਾਨਾਂ ਦੇ ਬਰਾਬਰ ਹੋਵੇ।
मोदी सरकार ग़रीबों के मौलिक अधिकार छीन रही है।
— Rahul Gandhi (@RahulGandhi) December 10, 2020
ये मानवता के विरुद्ध अपराध है।
देश के बेहतर भविष्य के लिए हमें हर वर्ग के अधिकारों का सम्मान करना ही होगा।#HumanRightsDay pic.twitter.com/aJIne2Ul8L
ਉਹਨਾਂ ਨੇ ਵੱਖ ਵੱਖ ਸੂਬਿਆਂ ਵਿਚ ਪ੍ਰਤੀ ਕਿਸਾਨ ਔਸਤਨ ਆਮਦਨੀ ਨਾਲ ਸਬੰਧਤ ਗ੍ਰਾਫ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ‘ਕਿਸਾਨ ਚਾਹੁੰਦਾ ਹੈ ਕਿ ਉਸ ਦੀ ਆਮਦਨੀ ਪੰਜਾਬ ਦੇ ਕਿਸਾਨ ਜਿੰਨੀ ਹੋਵੇ। ਮੋਦੀ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋਵੇ। ' ਕਾਂਗਰਸੀ ਨੇਤਾ ਦੁਆਰਾ ਸਾਂਝੇ ਕੀਤੇ ਗ੍ਰਾਫ ਦੇ ਅਨੁਸਾਰ, ਪੰਜਾਬ ਵਿਚ ਪ੍ਰਤੀ ਕਿਸਾਨ ਔਸਤਨ ਆਮਦਨ 2,16,708 ਰੁਪਏ (ਸਾਲਾਨਾ) ਹੈ ਜੋ ਦੇਸ਼ ਵਿਚ ਸਭ ਤੋਂ ਵੱਧ ਹੈ। ਇਹ ਗ੍ਰਾਫ ਇਹ ਵੀ ਦਰਸਾਉਂਦਾ ਹੈ ਕਿ ਬਿਹਾਰ ਵਿਚ ਪ੍ਰਤੀ ਕਿਸਾਨ ਔਸਤਨ ਆਮਦਨ 42,684 ਰੁਪਏ (ਸਾਲਾਨਾ) ਹੈ, ਜੋ ਦੇਸ਼ ਦੇ ਕਈ ਰਾਜਾਂ ਨਾਲੋਂ ਬਹੁਤ ਘੱਟ ਹੈ।