
ਪੂਰੀ ਦੁਨੀਆ ਵਿਚ ਫੈਨ ਫਾਲੋਇੰਗ
ਨਵੀਂ ਦਿੱਲੀ: ਸਾਊਥ ਇੰਡਸਟਰੀ ਵਿਚ ਰੱਬ ਦਾ ਦਰਜਾ ਪ੍ਰਾਪਤ ਕਰਨ ਵਾਲੇ ਮੇਗਾਸਟਾਰ ਰਜਨੀਕਾਂਤ ਸ਼ਨੀਵਾਰ ਨੂੰ ਆਪਣਾ 70 ਵਾਂ ਜਨਮਦਿਨ ਮਨਾ ਰਹੇ ਹਨ। ਰਜਨੀਕਾਂਤ ਨੇ ਆਪਣੀ ਸ਼ੈਲੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾ ਬਣਾਈ ਹੈ।
Rajinikanth
ਪੂਰੀ ਦੁਨੀਆ ਵਿਚ ਉਹਨਾਂ ਦੀ ਫੈਨ ਫਾਲੋਇੰਗ ਹੈ। ਖਾਸ ਗੱਲ ਇਹ ਹੈ ਕਿ ਉਹ ਹਰ ਪੀੜ੍ਹੀ ਲਈ ਰੋਲ ਮਾਡਲ ਰਿਹਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦਾ ਬਹੁਤ ਪਿਆਰ ਮਿਲਿਆ ਹੈ। ਅੱਜ ਇਸ ਖਾਸ ਮੌਕੇ ਤੇ ਅਦਾਕਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸਿਤਾਰਿਆਂ ਨੇ ਰਜਨੀਕਾਂਤ ਨੂੰ ਵਧਾਈ ਦਿੱਤੀ ਹੈ।
Dear @rajinikanth Ji, wishing you a Happy Birthday! May you lead a long and healthy life.
— Narendra Modi (@narendramodi) December 12, 2020
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਰਜਨੀਕਾਂਤ ਨੂੰ ਵਧਾਈ ਦਿੰਦੇ ਹੋਏ ਲਿਖਿਆ- ਪਿਆਰੇ ਰਜਨੀਕਾਂਤ ਜੀ, ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ।