ਕਿਸਾਨੀ ਸੰਘਰਸ਼ ਦੀਆਂ ਕੁੱਝ ਵਡਮੁੱਲੀਆਂ ਤਸਵੀਰਾਂ,ਜੋ ਹਮੇਸ਼ਾਂ ਯਾਦ ਰਹਿਣਗੀਆਂ..

By : GAGANDEEP

Published : Dec 12, 2020, 1:24 pm IST
Updated : Dec 12, 2020, 1:24 pm IST
SHARE ARTICLE
Farmer and Nimrat kaur
Farmer and Nimrat kaur

ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ

 ਨਵੀਂ ਦਿੱਲੀ -(ਨਿਮਰਤ ਕੌਰ )-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਸਪੋਕਸਮੈਨ ਦੀ  ਪੂਰੀ  ਟੀਮ ਵੱਲੋਂ ਦਿੱਲੀ ਮੋਰਚੇ ਦੀ ਛੋਟੀ ਤੋਂ  ਛੋਟੀ ਖਬਰ ਦਰਸ਼ਕਾਂ ਤੱਕ ਪਹੁੰਚਾਈ ਜਾ ਰਹੀ ਹੈ।

Farmer and Nimrat kaurFarmer and Nimrat kaur

ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨੇ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ  ਮੁਸ਼ਕਿਲ ਨਹੀਂ ਆ ਰਹੀਂ, ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਇੱਥੋਂ ਜਾਣ ਵਾਲੇ ਨਹੀਂ ਹਨ, ਉਹਨਾਂ ਕਿਹਾ ਕਿ  ਖੇਤਾਂ ਵਿਚ ਵੀ ਅੱਧੀ-ਅੱਧੀ ਰਾਤ  ਪੈਲੀਆਂ ਦੀ ਰਾਖੀ ਕਰਦੇ ਹਨ ਫਿਰ ਇੱਥੇ ਕਿਉਂ ਨਹੀਂ ਬੈਠ ਸਕਦੇ।

Farmer and Nimrat kaurFarmer and Nimrat kaur

ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ, ਜਿੱਥੇ ਗੰਦਗੀ ਦਿਖਦੀ ਹੈ ਉਸਨੂੰ ਸਾਫ ਕਰਦੇ ਹਨ।  ਰਾਊਂਕੇ ਕਲਾਂ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਸਾਡੇ ਉੱਪਰ ਥੋਪ ਦਿੱਤਾ ਸਾਨੂੰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ ਉਹਨਾਂ ਕਿਹਾ ਕਿ ਸੰਗਤ ਦਾ ਢਿੱਡ ਭਰਨ ਲਈ  ਪਰਸ਼ਾਦਾ ਬਣਾਉਣ ਦਾ ਪ੍ਰਮਾਤਮਾ ਨੇ ਬਲ ਬਖਸ਼ਿਆ।

Farmer Farmer

ਸਰਪੰਚ ਜੀ ਨੇ ਕਿਹਾ ਕਿ ਅਸੀਂ ਉਸ ਧਰਤੀ ਦੇ ਵਾਰਿਸ ਹਾਂ ਜਿੱਥੇ ਮਹਾਰਾਣੀ ਸਦਾ ਕੌਰ ਨੇ ਜਨਮ ਲਿਆ ਉਹਨਾਂ ਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਕੀਤਾ।ਅੱਜ ਉਹੀਂ ਸਮਾਂ ਸੈਂਕੜੇ  ਸਾਲ ਬਾਅਦ ਆਇਆ ਜੋ ਪਹਿਲਾਂ ਮਹਾਰਾਣੀ  ਸਦਾ ਕੌਰ ਦੇ ਹਿੱਸੇ ਆਇਆ ਸੀ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਨਾ ,ਤੇ ਅੱਜ ਇਹ ਸਮਾਂ ਸੰਘਰਸ਼ ਦੇ ਹਿੱਸੇ ਆਇਆ  ਜਿਸਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕੀਤਾ।

Farmer and Nimrat kaurFarmer and Nimrat kaur

ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਨੇ ਮੋਦੀ ਨੂੰ ਜੰਮ ਕੇ ਲਾਹਣਤਾਂ ਪਾਈਆਂ , ਉਹਨਾਂ ਕਿਹਾ ਕਿ ਇਹੋ ਜਿਹੀ ਸਰਕਾਰ ਨਾ ਪਹਿਲਾਂ ਬਣੀ ਹੈ ਨਾ ਅੱਗੇ ਬਣੇਗੀ।ਉਹਨਾਂ ਕਿਹਾ ਕਿ ਖੱਟਰ ਸਰਕਾਰ ਨੇ ਲਾਈਟ ਵੀ ਬੰਦ ਕਰ ਦਿੱਤੀ ਅਸੀਂ ਇੱਥੇ ਮੋਤੀਆਂ ਲਾ ਕੇ ਬੈਠੇ ਹਾਂ,  ਉਹਨਾਂ ਦੱਸਿਆ ਕਿ ਅਸੀਂ ਫੋਨ ਵੀ ਟਰੈਕਟਰਾਂ ਦੇ ਚਾਰਜ ਕਰਦੇ ਹਾਂ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM
Advertisement