
ਜੇ ਕਿਸਾਨ ਹੈ ਤਾਂ ਜਹਾਨ ਹੈ ਤੇ ਇਸੇ ਕਿਸਾਨ ਲਈ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਚਾਹੀਦੇ ਹਨ
ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ) - ਕਿਸਾਨਾਂ ਦਾ ਦਿੱਲੀ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਅੰਦੋਲਨ ਨੂੰ ਚਹੁੰ ਪਾਸਿਓਂ ਸਮਰਥਨ ਮਿਲ ਰਿਹਾ ਹੈ। ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਬਲਵਿੰਦਰ ਸਿੰਘ ਬਡਾਲਾ ਨੇ ਵੀ ਕਿਸਾਨੀ ਅੰਦੋਲਨ ਵਿਚ ਸ਼ਮੂਲੀਅਤ ਕੀਤੀ ਹੈ। ਬਲਵਿੰਦਰ ਸਿੰਘ ਬਡਾਲਾ ਨੇ ਸਪੋਕਸਮੈਨ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਅੰਦੋਲਨ ਵਿਚ ਆ ਕੇ ਇਹ ਮਹਿਸੂਸ ਹੋ ਰਿਹਾ ਕਿ ਉਹ ਬਾਬ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਦਾ ਸ਼ਹੀਦੀ ਦਿਹਾੜਾ ਤੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਫਿਰਦੇ ਹਾਂ।
Bhai Baldev Singh Vadala
ਇਸ ਅੰਦੋਲਨ ਵਿਚ ਜੋ ਨਿੱਕੇ ਬੱਚੇ ਸ਼ਮੂਲੀਅਤ ਕਰ ਰਹੇ ਹਨ ਉਹਨਾਂ ਬਾਰੇ ਬੋਲਦਿਆਂ ਭਾਈ ਬਡਾਲਾ ਨੇ ਕਿਹਾ ਕਿ ਮੋਦੀ ਸਮਝਦਾ ਹੋਣਾ ਕਿ ਜਿੰਨੇ ਵੀ ਮੁੱਢੀ ਭਰ ਲੋਕ ਇੱਥੇ ਆਏ ਹਨ ਉਹਨਾਂ ਨੂੰ ਉਹ ਨੱਥ ਪਾ ਲੈਣਗੇ ਪਰ ਮੋਦੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਜਿੰਨ੍ਹਾਂ ਲੋਕਾਂ ਨੇ ਉਸ ਨੂੰ ਕੁਰਸੀ 'ਤੇ ਬਿਠਾਇਆ ਸੀ ਉਹਨਾਂ ਨੇ ਹੀ ਮੋਦੀ ਨੂੰ ਥੱਲੇ ਲਾਹੁਣਾ ਹੈ। ਉਹਨਾਂ ਕਿਹਾ ਕਿ ਇਹ ਉਹ ਭਵਿੱਖ ਹੈ ਜਿਨ੍ਹਾਂ ਨੇ ਹਿਸਾਬ ਲੈਣਾ ਹੈ ਤੇ ਇਹਨਾਂ ਨੇ ਹੀ ਮੋਦੀ ਸਰਕਾਰ ਦੇ ਸਾਹਮਣੇ ਇਕ ਖੜ੍ਹੀ ਕਰਨੀ ਹੈ ਤੇ ਉਸ ਨੂੰ ਦੱਸਣਾ ਹੈ ਕਿ ਰਾਜ ਤੇ ਇਨਸਾਫ਼ ਕਿਸ ਤਰ੍ਹਾਂ ਕਰੀਦਾ ਹੈ।
Farmers
ਉਹਨਾਂ ਕਿਹਾ ਕਿ ਜਿੰਨਾ ਸਮਾਂ ਲੋਕਾਂ 'ਤੇ ਜੁਰਮ ਕਰਨ ਵਾਲੇ ਆਉਂਦੇ ਰਹਿਣਗੇ ਉਹਨਾਂ ਸਮਾਂ ਸਾਡੇ ਵਰਗੇ ਵੀ ਉਸ ਨੂੰ ਹਰਾਉਣ ਵਾਲੇ ਪੈਦਾ ਹੁੰਦੇ ਰਹਿਣਗੇ। ਭਾਈ ਬਡਾਲਾ ਜੀ ਦਾ ਕਹਿਣਾ ਹੈ ਕਿ ਅਬਾਦ ਹੈ ਕਿਸਾਨ ਤਾਂ ਅਬਾਦ ਹੈ ਜਹਾਨ ਮਤਲਬ ਕਿ ਕਿਸਾਨ ਨਾਲ ਹੀ ਜਹਾਨ ਅਬਾਦ ਹੈ ਜੇ ਕਿਸਾਨ ਹੈ ਤਾਂ ਜਹਾਨ ਹੈ ਤੇ ਇਸੇ ਕਿਸਾਨ ਲਈ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਜੇ ਇਹ ਲੋਕ ਮੋਦੀ ਨੂੰ ਕੁਰਸੀ 'ਤੇ ਬਿਠਾ ਸਕਦੇ ਹਨ ਤਾਂ ਇਹੀ ਕੁਰਸੀ ਤੋਂ ਲਾਹੁਣਾ ਵੀ ਜਾਣਦੇ ਹਨ।
Farmers Protest
ਉਹਨਾਂ ਕਿਹਾ ਕਿ ਚਾਹੇ ਕਿਸਾਨ ਕਹਿ ਰਿਹਾ ਕਿ ਇਹ ਸਿਰਫ਼ ਕਿਸਾਨ ਦੀ ਲੜਾਈ ਹੈ ਪਰ ਨਹੀਂ ਕਿਸਾਨ ਕਰ ਕੇ ਹੀ ਸਾਡੀ ਆਰਥਿਕਤਾ ਹੈ ਤੇ ਇਸ ਲਈ ਹਰ ਵਰਗ ਦਾ ਵਿਅਕਤੀ ਇੱਥੇ ਸ਼ਾਮਲ ਹੈ। ਭਾਈ ਬਡਾਲਾ ਜੀ ਦੇ ਇਕ ਸਾਥੀ ਦਾ ਕਹਿਣਾ ਹੈ ਕਿ ਜਦੋਂ ਉਹ ਦਿੱਲੀ ਵੱਲ ਆ ਰਹੇ ਸੀ ਤਾਂ ਉਹਨਾਂ ਨੂੰ ਇੱਥੇ ਆ ਕੇ ਕੁੱਝ ਲੋਕ ਮਿਲੇ ਤੇ ਉਹਨਾਂ ਕਿਹਾ ਕਿ ਦਿੱਲੀ ਵਿਚ ਤਾਂ ਪਿਛਲੇ ਦਿਨਾਂ ਤੋਂ ਅਨਾਉਂਸਮੈਂਟਾਂ ਹੋ ਰਹੀਆਂ ਹਨ ਕਿ ਪੰਜਾਬ ਵੱਲੋਂ ਅਤਿਵਾਦੀ ਆ ਰਹੇ ਹਨ ਤੇ ਵੱਖਵਾਦੀ ਆ ਰਹੇ ਹਨ
ਆਪਣੇ ਬੱਚਿਆਂ ਨੂੰ ਅੰਦਰ ਕੈਦ ਕਰ ਲਵੋ ਆਪ ਵੀ ਬਾਹਰ ਨਾ ਨਿਕਲੋ। ਉਹਨਾਂ ਕਿਹਾ ਪਰ ਜਦੋਂ ਅਸੀਂ ਉਹਨਾਂ ਪੰਜਾਬ ਵਾਸੀਆਂ ਦੇ ਮੂੰਹੋਂ ਇਹ ਸੁਣਿਆ ਕਿ ਕੋਈ ਭੁੱਖਾ ਹੈ ਜਾਂ ਕੋਈ ਗਰੀਬ ਹੈ ਤਾਂ ਆਓ ਤੁਹਾਡੀ ਸੇਵਾ ਕਰੀਏ ਤਾਂ ਉਹਨਾਂ ਸਾਨੂੰ ਕਿਹਾ ਕਿ ਤੁਹਾਨੂੰ ਤਾਂ ਅਤਿਵਾਦੀ ਕਹਿ ਰਹੇ ਸੀ ਦਿੱਲੀ ਵਾਲੇ ਪਰ ਤੁਸੀਂ ਤਾਂ ਫਰਿਸ਼ਤੇ ਹੋ। ਭਾਈ ਵਡਾਲਾ ਜੀ ਦੇ ਸਾਥੀ ਦਾ ਕਹਿਣਾ ਹੈ ਕਿ ਜੇ ਅਸੀਂ ਅਤਿਵਾਦੀ ਹਾਂ ਤਾਂ ਮੈਂ ਕਹਿਣਾ ਕਿ ਇਹੋ ਜਿਹੇ ਅਤਿਵਾਦੀ ਪੂਰੀ ਦੁਨੀਆਂ ਵਿਚ ਹੋਣੇ ਚਾਹੀਦੇ ਹਨ ਜੋ ਸੇਵਾ ਕਰਦੇ ਹੋਣ।