
ਗੋਆ ਵਿਚ 3.5 ਲੱਖ ਘਰਾਂ ਵਿੱਚ ਪ੍ਰਤੀ ਔਰਤ 5,000 ਰੁਪਏ ਦੀ ਮਹੀਨਾਵਾਰ ਗ੍ਰਾਂਟ 175 ਕਰੋੜ ਰੁਪਏ ਹੋਵੇਗੀ
ਪਣਜੀ - ਤ੍ਰਿਣਮੂਲ ਕਾਂਗਰਸ ਵੱਲੋਂ ਗੋਆ 'ਚ ਸੱਤਾ 'ਚ ਆਉਣ 'ਤੇ ਔਰਤਾਂ ਲਈ ਸਿੱਧਾ ਕੈਸ਼ ਟਰਾਂਸਫਰ ਸਕੀਮ ਦਾ ਵਾਅਦਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਕਿਹਾ ਹੈ ਕਿ ''ਰੱਬ ਗੋਆ ਦਾ ਭਲਾ ਕਰੇ।'' ਤ੍ਰਿਣਮੂਲ ਨੇਤਾ ਮਹੂਆ ਮੁਇਤਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਗੋਆ 'ਚ ਮਹਿੰਗਾਈ ਨਾਲ ਲੜਨ ਦੀ ਗਰੰਟੀ ਦੇ ਤੌਰ 'ਤੇ ਔਰਤਾਂ ਨੂੰ 5000 ਰੁਪਏ ਮਹੀਨਾ ਦੇਵੇਗੀ।
ਇਸ ਘੋਸ਼ਣਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸ ਦੇ ਗੋਆ ਚੋਣ ਇੰਚਾਰਜ ਚਿਦੰਬਰਮ ਨੇ ਐਤਵਾਰ ਨੂੰ ਟਵੀਟ ਕੀਤਾ, "ਇੱਥੇ ਇੱਕ ਗਣਿਤ ਹੈ ਜੋ ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਹੱਕਦਾਰ ਹੈ। ਗੋਆ ਵਿਚ 3.5 ਲੱਖ ਘਰਾਂ ਵਿੱਚ ਪ੍ਰਤੀ ਔਰਤ 5,000 ਰੁਪਏ ਦੀ ਮਹੀਨਾਵਾਰ ਗ੍ਰਾਂਟ 175 ਕਰੋੜ ਰੁਪਏ ਹੋਵੇਗੀ। ਯਾਨੀ 2100 ਕਰੋੜ ਰੁਪਏ ਸਾਲਾਨਾ।
P Chidambaram
ਸਾਬਕਾ ਕੇਂਦਰੀ ਵਿੱਤ ਮੰਤਰੀ ਨੇ ਇੱਕ ਹੋਰ ਟਵੀਟ ਵਿਚ ਕਿਹਾ ਕਿ "ਗੋਆ ਸੂਬੇ ਲਈ ਇਹ ਇਕ ਬਹੁਤ ਛੋਟੀ ਰਾਸ਼ੀ ਹੈ ਜਿਸ 'ਤੇ ਮਾਰਚ 2020 ਦੇ ਅੰਤ ਵਿਚ 23,473 ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ। ਰੱਬ ਗੋਆ ਦਾ ਭਲਾ ਕਰੇ। ਜਾਂ ਇਹ ਹੋਵੇ ਕਿ ਗੋਆ ਨੂੰ ਰੱਬ ਬਚਾਵੇ।''