ਚਾਵਾਂ ਨਾਲ ਪਾਲੇ ਪੋਤੇ ਨੇ ਆਪਣੀ 77 ਸਾਲਾ ਬਜ਼ੁਰਗ ਦਾਦੀ ਨੂੰ ਦਿੱਤੀ ਰੂਹ ਕੰਬਾਊ ਮੌਤ
Published : Dec 12, 2022, 4:02 pm IST
Updated : Dec 12, 2022, 4:02 pm IST
SHARE ARTICLE
Grandson brought up with children gave his 77-year-old grandmother a soul-shattering death
Grandson brought up with children gave his 77-year-old grandmother a soul-shattering death

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ

 

ਅੰਬਾਲਾ:  ਹਰਿਆਣਾ ਦੇ ਅੰਬਾਲਾ ਵਿੱਚ ਇੱਕ 77 ਸਾਲਾ ਵਿਅਕਤੀ ਨੇ ਘਰੇਲੂ ਹਿੰਸਾ ਭੇਂਟ ਚੜ੍ਹ ਗਈ ਹੈ। 3 ਦਸੰਬਰ ਨੂੰ ਇਕ ਬਜ਼ੁਰਗ ਔਰਤ ਦੇ ਸਿਰ 'ਤੇ ਉਸ ਦੇ ਹੀ ਪੋਤੇ ਨੇ ਗਮਲਾ ਮਾਰਿਆ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ। ਪੁਲਿਸ ਨੇ ਪੋਤੇ ਤੇ ਉਸ ਦੀ ਪਤਨੀ ਸਮੇਤ 3 ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਅੰਬਾਲਾ ਸ਼ਹਿਰ ਦੇ ਮੋਤੀ ਨਗਰ ਵਾਸੀ ਕਮਲ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਨਿਤਿਨ ਆਪਣੇ ਬੱਚਿਆਂ ਅਤੇ ਮਾਂ ਕਵਿਤਾ ਨਾਲ ਘਰ ਦੇ ਉਪਰਲੇ ਹਿੱਸੇ ਵਿੱਚ ਰਹਿੰਦਾ ਹੈ। ਜਦਕਿ ਉਹ ਆਪਣੀ 77 ਸਾਲਾ ਮਾਂ ਸਤਪਾਲੀ ਨਾਲ ਰਹਿੰਦਾ ਸੀ। 3 ਦਸੰਬਰ ਦੀ ਰਾਤ ਨੂੰ ਉਸ ਦੀ ਪਤਨੀ ਕਵਿਤਾ ਨਾਲ ਝਗੜਾ ਹੋ ਗਿਆ।
ਇਸ ਦੌਰਾਨ ਉਸ ਦਾ ਲੜਕਾ ਨਿਤਿਨ ਉਰਫ ਲੱਕੀ ਹੇਠਾਂ ਆ ਗਿਆ ਅਤੇ ਉਸ ਨਾਲ ਲੜਾਈ-ਝਗੜਾ ਕਰਨ ਲੱਗਾ। ਜਦੋਂ ਉਸ ਦੀ ਮਾਂ ਸਤਪਾਲੀ ਨੇ ਦਖਲ ਦੇਣਾ ਸ਼ੁਰੂ ਕੀਤਾ ਤਾਂ ਨਿਤਿਨ ਨੇ ਗਮਲਾ ਚੁੱਕ ਕੇ ਆਪਣੀ ਮਾਂ ਸਤਪਾਲੀ ਦੇ ਸਿਰ 'ਤੇ ਮਾਰਿਆ।

ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਕਵਿਤਾ, ਉਸ ਦੀ ਪਤਨੀ ਦੇ ਭਤੀਜੇ ਪ੍ਰਦੀਪ ਸਮੇਤ 3-4 ਲੜਕਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਆਪਣੀ ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਘਰੇਲੂ ਮਾਮਲਾ ਹੋਣ ਕਾਰਨ ਸਮਝੌਤਾ ਕਰਨ ਲਈ 9 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ।

ਸ਼ਿਕਾਇਤਕਰਤਾ ਕਮਲ ਨੇ ਦੱਸਿਆ ਕਿ 11 ਦਸੰਬਰ ਨੂੰ ਉਸ ਦੀ ਮਾਂ ਸਤਪਾਲੀ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦੂਜੇ ਪਾਸੇ ਕਮਲ ਦੀ ਸ਼ਿਕਾਇਤ 'ਤੇ ਨਿਤਿਨ ਉਰਫ ਲੱਕੀ, ਪ੍ਰਦੀਪ ਅਤੇ ਸੁਖਵਿੰਦਰ ਕੌਰ ਦੇ ਖਿਲਾਫ ਧਾਰਾ 323, 304, 506, 120-ਬੀ ਅਤੇ 34 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement