Noida News: 'ਗੋਲਡ ਲੋਨ' ਕੰਪਨੀ ਦੀ ਬਰਾਂਚ ਮੈਨੇਜਰ ਨੇ ਲੱਖਾਂ ਰੁਪਏ ਦਾ ਸੋਨਾ ਕੀਤਾ ਗ਼ਾਇਬ

By : PAMMIKUMAR

Published : Dec 12, 2024, 12:34 pm IST
Updated : Dec 12, 2024, 12:34 pm IST
SHARE ARTICLE
Branch manager of 'Gold Loan' company stole gold worth lakhs of rupees
Branch manager of 'Gold Loan' company stole gold worth lakhs of rupees

Noida News: ਜਾਂਚ ਤੋਂ ਬਾਅਦ ਕਰੋੜਾਂ ਦੇ ਘਪਲੇ ਦੀ ਗੱਲ ਕਬੂਲੀ

Noida News: ਨੋਇਡਾ ਦੇ ਸੈਕਟਰ 20 ਥਾਣਾ ਖੇਤਰ ਵਿਚ 'ਗੋਲਡ ਲੋਨ' ਪ੍ਰਦਾਨ ਕਰਨ ਵਾਲੀ ਇਕ ਕੰਪਨੀ ਦੀ ਮਹਿਲਾ ਮੈਨੇਜਰ ਨੇ ਧੋਖੇ ਨਾਲ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਹੜੱਪ ਲਏ । ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਡੀਪੀ ਸ਼ੁਕਲਾ ਨੇ ਦੱਸਿਆ ਕਿ ‘ਟਰੂਕੈਪ ਫਾਈਨਾਂਸ਼ੀਅਲ ਲਿਮਟਿਡ’ ਕੰਪਨੀ ਦੀ ਸੈਕਟਰ 18 ਬ੍ਰਾਂਚ ਦੇ ਸਹਾਇਕ ਬ੍ਰਾਂਚ ਮੈਨੇਜਰ ਜਤਿੰਦਰ ਸਿੰਘ ਨਿਗਮ ਨੇ ਬੀਤੀ ਰਾਤ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਤੰਬਰ ਮਹੀਨੇ ਬ੍ਰਾਂਚ ਮੈਨੇਜਰ ਜੋਤੀ ਸ਼ਰਮਾ ਨੇ ਬ੍ਰਾਂਚ 'ਚੋਂ 15 ਲੱਖ ਰੁਪਏ ਦਾ ‘ਗੋਲਡ ਲੋਨ’ ਦਾ ਪੈਕੇਟ ਚੋਰੀ ਕਰ ਲਿਆ।

  ਸ਼ੁਕਲਾ ਅਨੁਸਾਰ ਨਿਗਮ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜੋਤੀ ਸ਼ਰਮਾ ਨੇ ਪੁੱਛਗਿੱਛ ਦੌਰਾਨ ਆਪਣੀ ਗ਼ਲਤੀ ਮੰਨ ਲਈ। ਜਦੋਂ ਜੋਤੀ ਸ਼ਰਮਾ ਆਪਣੇ ਕੱਪੜਿਆਂ ਵਿੱਚ ਪੈਕਟ ਲੁਕਾ ਰਹੀ ਸੀ ਤਾਂ ਇਹ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਿਆ।ਥਾਣਾ ਇੰਚਾਰਜ ਅਨੁਸਾਰ ਜੋਤੀ ਸ਼ਰਮਾ ਨੇ ਚੋਰੀ ਹੋਏ ਪੈਕੇਟ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ ਅਤੇ ਪੈਕੇਟ ਵਾਪਸ ਕਰਨ ਦੇ ਨਾਂ 'ਤੇ ਜਦੋਂ ਉਹ 'ਗੋਲਡ ਲੋਨ' ਕੰਪਨੀ ਦੇ ਦੋ ਕਰਮਚਾਰੀਆਂ ਨਾਲ ਇਕ ਅਪਾਰਟਮੈਂਟ ਵਿਚ ਗਈ ਤਾਂ ਉਹ ਚਕਮਾ ਦੇ ਕੇ ਉਥੋਂ ਫ਼ਰਾਰ ਹੋ ਗਈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਅਦ 'ਚ ਜਦੋਂ ਬ੍ਰਾਂਚ 'ਚ ਰੱਖੇ ਬਾਕੀ 'ਗੋਲਡ ਲੋਨ ਪੈਕੇਟ' ਦਾ ਆਡਿਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਜੋਤੀ ਸ਼ਰਮਾ ਨੇ ਕਰੀਬ 1 ਕਰੋੜ 7 ਲੱਖ ਰੁਪਏ ਦਾ ਘਪਲਾ ਕੀਤਾ ਹੈ।

ਥਾਣਾ ਇੰਚਾਰਜ ਨੇ ਨਿਗਮ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਜੋਤੀ ਸ਼ਰਮਾ ਨਾਲ ਗੱਲ ਕੀਤੀ ਤਾਂ ਉਸ ਨੇ ਘਪਲੇ ਦੀ ਗੱਲ ਕਬੂਲ ਕਰਦਿਆਂ ਕਿਹਾ ਕਿ ਉਹ ਦੋ ਮਹੀਨਿਆਂ ਦੇ ਅੰਦਰ-ਅੰਦਰ ਗ਼ਬਨ ਕੀਤੀ ਰਕਮ ਵਾਪਸ ਕਰ ਦੇਵੇਗੀ । ਸ਼ੁਕਲਾ ਅਨੁਸਾਰ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਬਰਾਂਚ ਮੈਨੇਜਰ ਨੇ ਕੁਝ ਪੈਕੇਟਾਂ ਵਿੱਚੋਂ ਸੋਨਾ ਚੋਰੀ ਕਰ ਲਿਆ ਅਤੇ ਕੁਝ ਸੋਨਾ ਗਾਹਕਾਂ ਨੂੰ ਵਾਪਸ ਕਰ ਕੇ ਉਨ੍ਹਾਂ ਤੋਂ ਪ੍ਰਾਪਤ ਹੋਏ ਪੈਸੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ।

ਜੋਤੀ ਸ਼ਰਮਾ ਨੇ ਆਪਣੀ ਮਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਦੇ ਨਾਂ 'ਤੇ 'ਲੋਨ' ਕਰਵਾ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement