ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਜੰਮੂ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਥਾਨਾਲਾ ਨਾਕਾ ਨੇੜੇ ਝਿੰਹਿਨੀ ਨਾਲਾ ਵਿਖੇ ਸ਼ੁੱਕਰਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਵਿਅਕਤੀ ਇਸ ਹਾਦਸੇ ਦੌਰਾਨ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਥਾਨਾਲਾ ਨੇੜੇ ਇੱਕ ਅਲਕਾਜ਼ਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ।
ਮ੍ਰਿਤਕ ਦੀ ਪਛਾਣ ਰਿੰਕੂ ਰਾਮ ਪੁੱਤਰ ਨੰਦੂ ਰਾਮ ਨਿਵਾਸੀ ਚੰਬਾ ਵਜੋਂ ਹੋਈ ਹੈ ਅਤੇ ਜ਼ਖਮੀਆਂ ਦੀ ਪਛਾਣ ਕਲਸ਼ ਕੁਮਾਰ ਨਿਵਾਸੀ ਪੋਟਾ ਚੰਬਾ, ਜੈਰਾਮ ਸਿੰਘ ਪੁੱਤਰ ਬਾਗੀ ਰਾਮ ਨਿਵਾਸੀ ਭਜਰੋਟਾ ਚੰਬਾ ਅਤੇ ਚੰਦਰ ਬਾਨੀ ਪੁੱਤਰ ਚਮਾਰੂ ਰਾਮ ਨਿਵਾਸੀ ਭਜਰੋਟਾ ਚੰਬਾ ਵਜੋਂ ਹੋਈ ਹੈ । ਮੌਕੇ ’ਤੇ ਪਹੁੰਚੀ ਪੁਲਿਸ ਟੀਮ ਅਤੇ ਸਥਾਨਕ ਲੋਕਾਂ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
