ਰੁਜ਼ਗਾਰ ਦੇ ਦਿਨਾਂ ਦੀ ਗਿਣਤੀ ਵਧਾ ਕੇ ਕੀਤੀ 125 ਦਿਨ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਦੀ ਅੱਜ ਹੋਈ ਬੈਠਕ ’ਚ ਇਕ ਵੱਡਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਦਾ ਨਾਮ ਬਦਲ ਕੇ ਪੂਜਨੀਕ ਬਾਪੂ ਗ੍ਰਾਮੀਣ ਰੋਜ਼ਗਾਰ ਯੋਜਨਾ ਕਰ ਦਿਤਾ ਗਿਆ ਹੈ। ਸਰਕਾਰ ਨੇ ਇਸ ਯੋਜਨਾ ਤਹਿਤ ਘੱਟੋ-ਘੱਟ ਗਾਰੰਟੀਸ਼ੁਦਾ ਰੁਜ਼ਗਾਰ ਦੇ ਦਿਨਾਂ ਦੀ ਗਿਣਤੀ ਵਧਾ ਕੇ 125 ਦਿਨ ਕਰ ਦਿਤੀ ਹੈ। ਸੂਤਰਾਂ ਮੁਤਾਬਕ ਘੱਟੋ-ਘੱਟ ਉਜਰਤ 240 ਰੁਪਏ ਪ੍ਰਤੀ ਦਿਨ ਕਰ ਦਿਤੀ ਗਈ ਹੈ।
ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਇਕ ਕਿਰਤ ਕਾਨੂੰਨ ਅਤੇ ਸਮਾਜਕ ਸੁਰੱਖਿਆ ਉਪਾਅ ਹੈ ਜਿਸਦਾ ਉਦੇਸ਼ ‘ਕੰਮ ਕਰਨ ਦੇ ਅਧਿਕਾਰ’ ਦੀ ਗਰੰਟੀ ਦੇਣਾ ਹੈ।
