ਇਸ ਮਹਿਲਾ ਨੂੰ ਸੁਣਾਈ ਨਹੀਂ ਦਿੰਦੀ ਸਿਰਫ ਮਰਦਾਂ ਦੀ ਅਵਾਜ਼, ਜਾਣ ਕੇ ਹੈਰਾਨ ਹੋ ਜਾਓਗੇ ਤੁਸੀ
Published : Jan 13, 2019, 6:39 pm IST
Updated : Jan 13, 2019, 7:13 pm IST
SHARE ARTICLE
Women Not Hear Man Voice
Women Not Hear Man Voice

ਜੇਕਰ ਕੋਈ ਤੁਹਾਨੂੰ ਕਹੇ ਕਿ ਕਿਸੇ ਮਹਿਲਾ ਨੂੰ ਸਿਰਫ ਮਰਦਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ ਤਾਂ ਤੁਸੀ ਇਸ ਗੱਲ ਨੂੰ ਪੂਰੀ ਤਰ੍ਹਾਂ ਅਫਵਾਹ ਦੱਸੋਗੇ ਪਰ ਇਹ ਗੱਲ...

ਬੀਜਿੰਗ : ਜੇਕਰ ਕੋਈ ਤੁਹਾਨੂੰ ਕਹੇ ਕਿ ਕਿਸੇ ਮਹਿਲਾ ਨੂੰ ਸਿਰਫ ਮਰਦਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ ਤਾਂ ਤੁਸੀ ਇਸ ਗੱਲ ਨੂੰ ਪੂਰੀ ਤਰ੍ਹਾਂ ਅਫਵਾਹ ਦੱਸੋਗੇ ਪਰ ਇਹ ਗੱਲ ਬਿਲਕੁੱਲ ਸੱਚ ਹੈ, ਦਰਅਸਲ ਚੀਨ ਵਿਚ ਰਹਿਣ ਵਾਲੀ ਇਕ ਤੀਵੀਂ ਨੂੰ ਸਿਰਫ ਮਰਦਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਇਸ ਮਹਿਲਾ ਦਾ ਨਾਮ ਚੇਨ ਹੈ ਅਤੇ ਮਰਦਾਂ ਦੀ ਅਵਾਜ਼ ਸੁਣਾਈ ਨਾ ਦੇਣ ਦੇ ਪਿੱਛੇ ਇਕ ਵਚਿੱਤਰ ਰੋਗ ਹੈ। ਇਸ ਰੋਗ ਦੇ ਕਾਰਨ ਇਹ ਮਹਿਲਾ ਸੋਸ਼ਲ ਮੀਡੀਆ ਉਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਮੀਡੀਆ ਰਿਪੋਰਟ ਦੇ ਮੁਤਾਬਕ ਚੇਨ ਇਕ ਸਵੇਰੇ ਜਦੋਂ ਸੋ ਕੇ ਉੱਠੀ ਤਾਂ ਉਸਨੂੰ ਅਪਣੇ ਬੁਆਏਫਰੈਂਡ ਦੀ ਅਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਜਿਸ ਤੋਂ ਬਾਅਦ ਉਹ ਨੱਕ, ਕੰਨ ਅਤੇ ਗਲੇ ਦੇ ਮਾਹਰ ਦੇ ਕੋਲ ਗਈ, ਜਿੱਥੇ ਇਸ ਰੋਗ ਦਾ ਖੁਲਾਸਾ ਹੋਇਆ। ਚੀਨ ਦੇ ਜ਼ਿਆਮਨ ਦੀ ਰਹਿਣ ਵਾਲੀ ਇਸ ਮਹਿਲਾ ਨੂੰ ਰੇਅਰ ਹਿਅਰਿੰਗ ਲਾਸ ਕੰਡੀਸ਼ਨ (Rare Hearing Loss Condition) ਹੈ, ਜਿਸ ਵਿਚ ਇਸ ਨੂੰ ਲਓ - ਫ਼੍ਰੀਕਵੈਂਸੀ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਇਸ ਰੋਗ ਨੂੰ ਰਿਵਰਸ ਸਲੋਪ ਹਿਅਰਿੰਗ ਲਾਸ (Reverse Slope Hearing Loss) ਕਹਿੰਦੇ ਹਨ।

ਤੁਹਾਨੂੰ ਦੱਸ ਦਈਏ ਕਿ ਔਰਤਾਂ ਦੀ ਅਵਾਜ਼ ਦੀ ਫ਼੍ਰੀਕਵੈਂਸੀ, ਮਰਦਾਂ ਦੀ ਅਵਾਜ਼ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਜਿਸ ਵਜ੍ਹਾ ਨਾਲ ਚੇਨ ਨੂੰ ਸਿਰਫ ਮਰਦਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਡੇਲੀ ਮੇਲ ਦੀ ਖ਼ਬਰ ਦੇ ਮੁਤਾਬਕ, ਚੇਨ ਦਾ ਟਰੀਟਮੈਂਟ ਕਰਨ ਵਾਲੀ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਨੂੰ ਮੇਰੀ ਅਵਾਜ਼ ਬਿਲਕੁੱਲ ਸਾਫ਼ ਸੁਣਾਈ ਦੇ ਰਹੀ ਸੀ ਪਰ ਜਦੋਂ ਇਕ ਮਰਦ ਕਮਰੇ ਵਿਚ ਆਇਆ ਤਾਂ ਚੇਨ ਨੂੰ ਉਸਦੀ ਅਵਾਜ਼ ਸੁਣਾਈ ਨਹੀਂ ਦਿਤੀ।

ਚੇਨ ਨੂੰ ਸਿਰਫ ਮਰਦਾਂ ਦੀ ਅਵਾਜ਼ ਹੀ ਨਹੀਂ, ਸਗੋਂ ਮੋਬਾਇਲ ਦੀ ਰਿੰਗਟੋਨ, ਬਿਜਲੀ ਦਾ ਕੜਕਣਾ ਅਤੇ ਅਲਾਰਮ ਦੀ ਅਵਾਜ਼ ਵੀ ਸੁਣਾਈ ਨਹੀਂ ਦੇ ਰਹੀ ਹੈ। ਡਾਕਟਰ ਦਾ ਕਹਿਣਾ ਹੈ ਕਿ ਆਮਤੌਰ ਤੇ ਇਹ ਰੋਗ ਅਨੁਵੰਸ਼ਕ ਹੁੰਦੀ ਹੈ ਪਰ ਇਸਦੇ ਹੋਰ ਕਾਰਨ ਵੀ ਹੋ ਸਕਦੇ ਹਨ। ਪੀਡ਼੍ਹਤ ਚੇਨ ਦਾ ਕਹਿਣਾ ਹੈ ਕਿ ਕਾਫ਼ੀ ਦਿਨਾਂ ਤੋਂ ਉਹ ਨੀਂਦ ਪੂਰੀ ਨਹੀਂ ਕਰ ਪਾ ਰਹੀ ਸੀ ਅਤੇ ਕੰਮ ਦੇ ਬਿਨਾਂ ਸਟਰੈਸ ਸੀ ਪਰ ਉਹ ਛੇਤੀ ਹੀ ਅਪਣੇ ਠੀਕ ਹੋਣ ਦੀ ਉਂਮੀਦ ਕਰਦੀ ਹੈ।

Location: China, Tianjin

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement