
22 ਜਨਵਰੀ ਨੂੰ ਸਵੇਰੇ 7 ਵਜੇ ਲਗਾਈ ਜਾਵੇਗੀ ਫਾਂਸੀ
ਮੇਰਠ : ਆਮ ਤੌਰ 'ਤੇ ਹਰ ਕਿਸੇ ਨੂੰ ਵਿਰਾਸਤ ਵਿਚ ਜ਼ਮੀਨ-ਜਾਇਦਾਦ ਜਾਂ ਚੰਗੇ ਸੰਸਕਾਰ ਮਿਲਦੇ ਹਨ। ਪਰ ਯੂਪੀ ਦੇ ਮੇਰਠ ਸ਼ਹਿਰ ਵਿਚ ਇਕ ਵਿਅਕਤੀ ਨੂੰ ਵਿਰਾਸਤ ਵਿਚ 'ਜੱਲਾਦੀ' ਮਿਲੀ ਹੈ । ਖ਼ਬਰਾਂ ਅਨੁਸਾਰ ਹੁਣ ਇਸ ਪਰਵਾਰ ਦਾ ਪਵਨ ਜੱਲਾਦ (ਚੌਥੀ ਪੀੜ੍ਹੀ) ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਅੰਦਰ ਫਾਹੇ ਟੰਗੇਗਾ। ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਦੀ ਸਵੇਰੇ 7 ਵਜੇ ਫ਼ਾਂਸੀ 'ਤੇ ਲਮਕਾਇਆ ਜਾਵੇਗਾ।
Photo
ਇਸ ਪਰਵਾਰ ਨੂੰ ਲੋਕ ਜੱਲਾਦਾਂ ਦੇ ਪਰਵਾਰ ਵਜੋਂ ਜਾਣਦੇ ਹਨ। 1950-60 ਦਹਾਕੇ ਦੌਰਾਨ ਇਸ ਪਰਵਾਰ ਦੀ ਪਹਿਲੀ ਪੀੜ੍ਹੀ ਦੇ ਮੁਖੀ ਲਕਸ਼ਮਣ ਅਦਾਲਤਾਂ ਤੋਂ ਫਾਂਸੀ ਦੀ ਸਜ਼ਾ ਪਾ ਚੁੱਕੇ ਮੁਜ਼ਰਮਾਂ ਨੂੰ ਫ਼ਾਂਸੀ ਚਾੜ੍ਹਣ ਦਾ ਕੰਮ ਕਰਦੇ ਸਨ। ਹੁਣ ਇਸੇ ਖਾਨਦਾਨ ਵਿਚੋਂ ਲਕਸ਼ਮਣ ਜੱਲਾਦ ਦਾ ਪੜਪੋਤਾ ਯਾਨੀ, ਲਕਸ਼ਮਣ ਦੇ ਮਰਹੂਮ ਜੱਲਾਦ ਬੇਟੇ ਕਾਲੂ ਰਾਮ ਜੱਲਾਦ ਦੇ ਪੁੱਤਰ ਦਾ ਪੁੱਤਰ (ਚੌਥੀ ਪੀੜ੍ਹੀ) ਪਵਨ ਜੱਲਾਦ ਅਪਣੀ ਜ਼ਿੰਦਗੀ ਦੀ ਪਹਿਲੀ ਫ਼ਾਂਸੀ ਦੇਣ ਦੀ ਤਿਆਰੀ ਕਰ ਰਿਹਾ ਹੈ।
Photo
ਪੰਜ ਫਾਂਸੀਆਂ ਵਿਚ ਦਾਦੇ ਦੀ ਕਰ ਚੁੱਕੈ ਮਦਦ : ਪਵਨ ਜੱਲਾਦ ਇਸ ਤੋਂ ਪਹਿਲਾਂ ਕਰੀਬ ਪੰਜ ਫਾਂਸੀਆਂ ਦੇ ਦੌਰਾਨ ਦਾਦਾ ਕਾਲੂ ਰਾਮ ਜੱਲਾਦ ਦੀ ਮਦਦ ਕਰ ਚੁੱਕਾ ਹੈ। ਇਸ ਦੌਰਾਨ ਪਵਨ ਨੇ ਫ਼ਾਂਸੀ ਲਗਾਉਣ ਦੀਆਂ ਬਾਰੀਕੀਆਂ ਦਾਦਾ ਕਾਲੂ ਰਾਮ ਜੱਲਾਦ ਤੋਂ ਸਿਖ ਲਈਆਂ ਸਨ। ਹੁਣ ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਫਾਹੇ ਟੰਗਣਾ ਪਵਨ ਜੱਲਾਦ ਦਾ ਅਪਣੀ ਜ਼ਿੰਦਗੀ ਵਿਚ ਖੁਦ ਦਾ ਪਹਿਲਾ ਤਜਰਬਾ ਹੋਵੇਗਾ।
Photo
ਇਹ ਮੇਰੇ ਪੁਰਖਿਆਂ ਦਾ ਅਸ਼ੀਰਵਾਦ : ਪਵਨ ਜੱਲਾਦ ਦਾ ਕਹਿਣਾ ਹੈ ਕਿ ਮੈਂ ਬਿਲਕੁਲ ਤਿਆਰ ਬੈਠਾ ਹਾਂ । ਇਹ ਮੇਰੇ ਪੁਰਖਿਆਂ ਦਾ ਹੀ ਅਸ਼ੀਰਵਾਦ ਹੈ ਕਿ ਉਨ੍ਹਾਂ ਨੇ ਅਪਣੀ ਪੂਰੀ ਉਮਰ ਵਿਚ ਇਕ ਵਾਰ ਵਿਚ ਇਕ ਜਾਂ ਫਿਰ ਵੱਧ ਤੋਂ ਵੱਧ ਦੋ ਮੁਜ਼ਰਮਾਂ ਨੂੰ ਹੀ ਫ਼ਾਂਸੀ ਦੇ ਫੰਦੇ 'ਤੇ ਟੰਗਿਆ ਸੀ। ਜਦਕਿ ਮੈਂ ਅਪਣੀ ਜ਼ਿੰਦਗੀ ਵਿਚ ਇਕੱਠੇ ਚਾਰ ਮੁਜ਼ਰਮਾਂ ਫਾਹੇ ਟੰਗਣ ਵਾਲਾ ਹਾਂ।
Photo
ਫ਼ਾਂਸੀ ਲਗਾਉਣ ਦਾ ਹੁਨਰ ਦਾਦਾ ਤੋਂ ਸਿਖਿਆ : ਇਕੱਠੇ ਚਾਰ ਮੁਜ਼ਰਮਾਂ ਨੂੰ ਫ਼ਾਂਸੀ 'ਤੇ ਲਟਕਾਉਣ ਕਾਰਨ ਪਵਨ ਅਪਣੇ ਪੁਰਖਿਆਂ (ਪੜਦਾਦਾ, ਦਾਦਾ ਅਤੇ ਪਿਤਾ) ਦਾ ਰਿਕਾਰਡ ਤੋੜਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਅਜਿਹਾ ਕਹਿ ਸਕਦੇ ਹੋ । ਸੱਚਾਈ ਵੀ ਇਹੀ ਹੈ ਕਿ ਹੁਣ ਤਕ ਹਿੰਦੁਸਤਾਨ ਦੇ ਕਰੀਬ 100 ਸਾਲ ਦੇ ਇਤਿਹਾਸ ਵਿਚ ਕਦੇ ਵੀ ਚਾਰ ਮੁਜ਼ਰਮਾਂ ਨੂੰ ਕਿਸੇ ਜੱਲਾਦ ਨੇ ਇਕੱਠੇ ਫਾਂਸੀ ਨਹੀਂ ਚੜ੍ਹਾਇਆ।
Photo
ਇਹ ਮੌਕਾ ਮੇਰੇ ਹੱਥ ਪਹਿਲੀ ਵਾਰ ਲੱਗ ਰਿਹਾ ਹੈ। ਜਿੱਥੋਂ ਤਕ ਪੜਦਾਦਾ, ਦਾਦਾ ਅਤੇ ਪਿਤਾ ਦਾ ਰਿਕਾਰਡ ਤੋੜਣ ਦੀ ਗੱਲ ਹੈ, ਤਾਂ ਮੈਂ ਭਲਾ ਇਹ ਕਿਵੇਂ ਕਹਿ ਸਕਦਾ ਹੈ। ਉਹ ਤਿੰਨੋਂ ਤਾਂ ਫ਼ਾਂਸੀ ਦੇ ਮਾਮਲੇ ਵਿਚ ਮੇਰੇ ਗੁਰੂ ਹਨ। ਉਨ੍ਹਾਂ ਤੋਂ ਮੈਂ ਫ਼ਾਂਸੀ ਲਗਾਉਣ ਦਾ ਹੁਨਰ ਸਿਖਿਆ ਸੀ। ਅੱਜ ਉਸੇ ਹੁਨਰ ਨੂੰ ਅਮਲ ਵਿਚ ਲਿਆਉਣ ਦਾ ਮੌਕਾ ਮਿਲਿਆ ਹੈ।