ਬਾਬਰੀ ਮਸਜਿਦ ਮਾਮਲਾ : ਅਡਵਾਨੀ, ਜੋਸ਼ੀ ਸਮੇਤ 32 ਲੋਕਾਂ ਨੂੰ ਬਰੀ ਕਰਨ ਖਿਲਾਫ ਸੁਣਵਾਈ ਅੱਜ
Published : Jan 13, 2021, 12:23 pm IST
Updated : Jan 13, 2021, 12:31 pm IST
SHARE ARTICLE
Babri Masjid case
Babri Masjid case

ਇਹ ਪਟੀਸ਼ਨ ਅਯੁੱਧਿਆ ਦੇ ਵਸਨੀਕ ਹਾਜੀ ਮਹਿਬੂਬ ਅਹਿਮਦ ਅਤੇ ਸਈਦ ਅਖਲਾਕ ਅਹਿਮਦ ਦੀ ਤਰਫੋਂ 8 ਜਨਵਰੀ ਨੂੰ ਦਾਇਰ ਕੀਤੀ ਗਈ ਹੈ

ਨਵੀਂ ਦਿੱਲੀ- ਬਾਬਰੀ ਮਸਜਿਦ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਊਮਾ ਭਾਰਤੀ ਸਮੇਤ 32 ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਦਾਇਰ ਇਲਾਹਾਬਾਦ ਹਾਈਕੋਰਟ ਬੁੱਧਵਾਰ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ਅਯੁੱਧਿਆ ਦੇ ਵਸਨੀਕ ਹਾਜੀ ਮਹਿਬੂਬ ਅਹਿਮਦ ਅਤੇ ਸਈਦ ਅਖਲਾਕ ਅਹਿਮਦ ਦੀ ਤਰਫੋਂ 8 ਜਨਵਰੀ ਨੂੰ ਦਾਇਰ ਕੀਤੀ ਗਈ ਹੈ। ਪਟੀਸ਼ਨ 'ਤੇ ਹਾਈ ਕੋਰਟ ਦੀ ਸੁਣਵਾਈ ਲਖਨਊ ਖੰਡਪੀਠ ਵਲੋਂ ਕੀਤੀ ਜਾਵੇਗੀ। 

Babri Masjid Verdict

ਦੱਸ ਦੇਈਏ ਕਿ ਦੋ ਅਯੁੱਧਿਆ ਨਿਵਾਸੀਆਂ ਦੇ ਐਡਵੋਕੇਟ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਕਾਰਜਕਾਰੀ ਮੈਂਬਰ ਜ਼ਫਰੀਆਬ ਜਿਲਾਨੀ ਦੁਆਰਾ ਅਯੁੱਧਿਆ ਦੇ ਦੋ ਨਿਵਾਸੀਆਂ ਲਈ ਦਾਇਰ ਪਟੀਸ਼ਨ ਮੰਗਲਵਾਰ ਨੂੰ ਜਸਟਿਸ ਰਾਕੇਸ਼ ਸ਼੍ਰੀਵਾਸਤਵ ਦੀ ਬੈਂਚ ਸਾਹਮਣੇ ਸੂਚੀਬੱਧ ਕੀਤੀ ਗਈ। ਜਿਲਾਨੀ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਵੀ ਹਨ। ਜਿਲਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਵਿਚ ਜਾਣਾ ਪਿਆ ਕਿਉਂਕਿ ਸੀਬੀਆਈ ਨੇ ਹਾਲੇ ਹੀ ਵਿੱਚ ਪਿਛਲੇ ਸਾਲ ਆਏ ਇਸ ਕੇਸ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਨਹੀਂ ਕੀਤੀ ਹੈ।

Supreme Court on babri masjid

ਪਟੀਸ਼ਨ 'ਚ ਵਿਵਾਦਤ ਢਾਂਚੇ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਦੇ 30 ਸਤੰਬਰ, 2020 ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਤਤਕਾਲੀ ਮੁੱਖ ਮੰਤਰੀ ਕਲਿਆਣ ਸਿੰਘ, ਸੀਨੀਅਰ ਭਾਜਪਾ ਨੇਤਾਵਾਂ ਮੁਰਲੀ ​​ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੈ ਕਟਿਆਰ ਸਮੇਤ ਸਾਰੇ 32 ਦੋਸ਼ੀਆਂ ਨੂੰ ਬਰੀ ਕਰਨ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਗਲਤ ਅਤੇ ਤੱਥਾਂ ਨੂੰ ਉਲਟ ਦੱਸਿਆ ਗਿਆ ਹੈ।

Babri Masjid
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement