
ਮ੍ਰਿਤਕਾਂ ’ਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਸ ਹਾਦਸੇ ’ਚ ਕੁਲ 23 ਲੋਕ ਜ਼ਖਮੀ ਹੋ ਗਏ
ਕਾਠਮੰਡੂ : ਨੇਪਾਲ ਦੇ ਲੁੰਬਿਨੀ ਸੂਬੇ ’ਚ ਇਕ ਬੱਸ ਦੇ ਰਾਪਤੀ ਨਦੀ ’ਚ ਡਿੱਗਣ ਨਾਲ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਹਾਦਸਾ ਸ਼ੁਕਰਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਬੱਸ ਪੂਰਬੀ-ਪਛਮੀ ਰਾਜਮਾਰਗ ’ਤੇ ਭਾਗਲੁਬਾਂਗ ਪੁਲ ਦੇ ਹੇਠਾਂ ਰਾਪਤੀ ਨਦੀ ’ਚ ਡਿੱਗ ਗਈ। ਰਾਪਤੀ ਨਦੀ ’ਚ ਬੱਸ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ’ਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਸ ਹਾਦਸੇ ’ਚ ਕੁਲ 23 ਲੋਕ ਜ਼ਖਮੀ ਹੋ ਗਏ। ਪੁਲਿਸ ਸਬ-ਇੰਸਪੈਕਟਰ ਸੁੰਦਰ ਤਿਵਾੜੀ ਨੇ ਦਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕੋਹਲਪੁਰ ਦੇ ਨੇਪਾਲਗੰਜ ਮੈਡੀਕਲ ਟੀਚਿੰਗ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਦਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬੱਸ ਡਰਾਈਵਰ ਲਾਲ ਬਹਾਦੁਰ ਨੇਪਾਲੀ (28) ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ।