ਭਾਰਤ ਤੇ ਸਾਊਦੀ ਅਰਬ ਵਿਚਕਾਰ ਹੋਇਆ ਹੱਜ ਯਾਤਰਾ ਸਮਝੌਤਾ, ਕੋਟੇ ’ਚ ਕੋਈ ਬਦਲਾਅ ਨਹੀਂ 
Published : Jan 13, 2025, 9:08 pm IST
Updated : Jan 13, 2025, 9:08 pm IST
SHARE ARTICLE
Representative Image.
Representative Image.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਦਾ ਸਵਾਗਤ ਕੀਤਾ

ਨਵੀਂ ਦਿੱਲੀ : ਭਾਰਤ ਨੇ ਸੋਮਵਾਰ ਨੂੰ ਸਾਊਦੀ ਅਰਬ ਨਾਲ ਇਸ ਸਾਲ ਦੀ ਹੱਜ ਯਾਤਰਾ ਲਈ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਅਤੇ ਇਸ ਸਾਲ ਦੀ ਯਾਤਰਾ ਲਈ ਕੋਟਾ ਪਿਛਲੇ ਸਾਲ ਦੇ ਮੁਕਾਬਲੇ 1,75,025 ਤੈਅ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਰਕਾਰ ਭਾਰਤੀ ਹੱਜ ਮੁਸਾਫ਼ਰਾਂ ਲਈ ਬਿਹਤਰ ਅਨੁਭਵ ਯਕੀਨੀ ਬਣਾਉਣ ਲਈ ਵਚਨਬੱਧ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਜੇਦਾਹ ਵਿਚ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਤੌਫੀਕ ਬਿਨ ਫੌਜਨ ਅਲ-ਰਾਬੀਆ ਨਾਲ ਸਮਝੌਤੇ ’ਤੇ ਦਸਤਖਤ ਕੀਤੇ। 

ਰਿਜੀਜੂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਹੱਜ ਸਮਝੌਤੇ 2025 ’ਤੇ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਤੌਫੀਕ ਬਿਨ ਫੌਜਨ ਅਲ-ਰਾਬੀਆ ਨਾਲ ਹਸਤਾਖਰ ਕੀਤੇ ਗਏ। ਹੱਜ-2025 ਲਈ ਭਾਰਤ ਤੋਂ 1,75,025 ਤੀਰਥ ਮੁਸਾਫ਼ਰਾਂ ਦੇ ਕੋਟੇ ਨੂੰ ਅੰਤਿਮ ਰੂਪ ਦਿਤਾ ਗਿਆ ਹੈ। ਅਸੀਂ ਅਪਣੇ ਸਾਰੇ ਤੀਰਥ ਮੁਸਾਫ਼ਰਾਂ ਨੂੰ ਸੱਭ ਤੋਂ ਵਧੀਆ ਸੰਭਵ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ।’’

ਉਨ੍ਹਾਂ ਕਿਹਾ, ‘‘ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਨਾਲ ਸਾਡੀ ਬੈਠਕ ’ਚ ਅਸੀਂ ਹੱਜ 2025 ਨਾਲ ਜੁੜੇ ਮਹੱਤਵਪੂਰਨ ਮਾਮਲਿਆਂ ’ਤੇ ਚਰਚਾ ਕੀਤੀ ਅਤੇ ਭਾਰਤੀ ਤੀਰਥ ਮੁਸਾਫ਼ਰਾਂ ਲਈ ਹੱਜ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਦੇ ਉਪਾਵਾਂ ’ਤੇ ਵੀ ਚਰਚਾ ਕੀਤੀ। ਇਹ ਸਾਡੇ ਦੁਵਲੇ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ।’’

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਮੈਂ ਇਸ ਸਮਝੌਤੇ ਦਾ ਸਵਾਗਤ ਕਰਦਾ ਹਾਂ ਜੋ ਭਾਰਤ ਦੇ ਹੱਜ ਮੁਸਾਫ਼ਰਾਂ ਲਈ ਸ਼ਾਨਦਾਰ ਖ਼ਬਰ ਹੈ। ਸਾਡੀ ਸਰਕਾਰ ਤੀਰਥ ਮੁਸਾਫ਼ਰਾਂ ਲਈ ਬਿਹਤਰ ਅਨੁਭਵ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।’’ ਪਿਛਲੇ ਮਹੀਨੇ ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਰਿਜਿਜੂ ਨੇ ਕਿਹਾ ਸੀ ਕਿ ਸਾਲ 2025 ਲਈ ਹੱਜ ਮੁਸਾਫ਼ਰਾਂ ਲਈ 70 ਫੀ ਸਦੀ ਕੋਟਾ ਭਾਰਤੀ ਹੱਜ ਕਮੇਟੀ ਅਤੇ 30 ਫੀ ਸਦੀ ਨਿੱਜੀ ਟੂਰ ਆਪਰੇਟਰਾਂ ਰਾਹੀਂ ਜਾਵੇਗਾ। 

Tags: hajj

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement