
ਪਕੜੇ ਗਏ ਪਾਕਿਸਤਾਨੀ ਦੀ ਪਹਿਚਾਣ ਬਾਬੂ ਅਲੀ ਵਜੋਂ ਹੋਈ ਹੈ
ਕੱਛ ਜ਼ਿਲ੍ਹੇ ’ਚ ਸਰਹੱਦ ਪਾਰ ਕਰ ਕੇ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਇਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀਐਸਐਫ਼) ਨੇ ਫੜਿਆ ਹੈ। ਬੀਐਸਐਫ ਦੇ ਇਕ ਜਵਾਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਤਵਾਰ ਨੂੰ ਪਾਕਿਸਤਾਨ ਦਾ ਇਕ ਵਿਅਕਤੀ ਹਰਾਮੀ ਨਾਲਾ ਦੇ ਉਤਰ ਦੇ ਇਕ ਖੇਤਰ ਤੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਬੀਐਸਐਫ ਦੇ ਜਵਾਨ ਨੇ ਕਿਹਾ ਕਿ 12 ਜਨਵਰੀ ਨੂੰ ਚੌਕਸ ਬੀ.ਐੱਸ.ਐਫ. ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਕੱਛ ਦੇ ਹਰਾਮੀ ਨਾਲਾ ਦੇ ਉਤਰੀ ਖੇਤਰ ਤੋਂ ਭਾਰਤੀ ਖੇਤਰ ’ਚ ਦਾਖ਼ਲ ਹੁੰਦੇ ਦੇਖਿਆ। ਉਸ ਨੇ ਕਿਹਾ ਕਿ ਬੀ.ਐੱਸ.ਐਫ. ਜਵਾਨਾਂ ਨੇ ਤੁਰਤ ਉਸ ਨੂੰ ਲਲਕਾਰਿਆ ਤੇ ਫੜ ਲਿਆ।
ਬਿਆਨ ’ਚ ਕਿਹਾ ਗਿਆ ਹੈ ਕਿ ਘੁਸਪੈਠੀਏ ਦੀ ਪਛਾਣ ਬਾਬੂ ਅਲੀ ਵਜੋਂ ਹੋਈ ਹੈ ਜੋ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸੁਜਾਵਾਲ ਜ਼ਿਲ੍ਹੇ ਦੇ ਕਾਰੋ ਘੁੰਘਰੂ ਪਿੰਡ ਦਾ ਵਾਸੀ ਹੈ। ਹਰਾਮੀ ਨਾਲਾ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਹੈ।