
ਬੀਐਸਐਫ, ਪੰਜਾਬ ਫਰੰਟੀਅਰ ਨੇ ਦਿੱਤੀ ਜਾਣਕਾਰੀ
ਮੁਹਾਲੀ: ਪੰਜਾਬ ਦੇ ਤਰਨਤਾਰਨ ਵਿਚ ਬੀਐਸਐਫ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨੀ ਨੂੰ ਮਾਰ ਦਿੱਤਾ। ਬਾਰਡਰ ਸਿਕਿਓਰਿਟੀ ਫੋਰਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਤਰਨਤਾਰਨ ਵਿੱਚ ਸਾਂਝੇ ਤੌਰ ਤੇ ਕਾਰਵਾਈ ਕੀਤੀ।
BSF
ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਨੀਵਾਰ ਸਵੇਰੇ ਉਸ ਵੇਲੇ ਗੋਲੀਆਂ ਚਲਾਈਆਂ ਜਦੋਂ ਸਰਹੱਦ ਨੇੜੇ ਹਲਚਲ ਮਹਿਸੂਸ ਕੀਤੀ ਗਈ।
photo
ਇਸ ਗੋਲੀਬਾਰੀ ਵਿਚ ਇਕ ਪਾਕਿਸਤਾਨੀ ਘੁਸਪੈਠੀਆ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ 14.805 ਕਿਲੋ ਹੈਰੋਇਨ, ਪਿਸਤੌਲ ਅਤੇ ਮੋਬਾਈਲ ਬਰਾਮਦ ਕੀਤੇ ਗਏ। ਬੀਐਸਐਫ, ਪੰਜਾਬ ਫਰੰਟੀਅਰ ਨੇ ਇਹ ਜਾਣਕਾਰੀ ਦਿੱਤੀ।
BSF & NCB jointly foiled smuggling attempts today in Tarn Taran district by detecting suspicious movement of a Pakistan intruder ahead of the fence in India's territory. Sensing threat, BSF fired & shot dead 1 Pak intruder & seized heroin (14.805 kg), pistol: BSF, Punjab Frontier pic.twitter.com/dQTX8Gosun
— ANI (@ANI) February 13, 2021