ਵਿੱਤ ਮੰਤਰੀ ਨੇ ਕਿਹਾ-'ਭਾਰਤ ਆਉਣ ਵਾਲੇ ਦਹਾਕੇ ਤੱਕ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ'
Published : Feb 13, 2021, 10:49 am IST
Updated : Feb 13, 2021, 12:33 pm IST
SHARE ARTICLE
Nirmala Sitharaman
Nirmala Sitharaman

ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬੀਤੇ ਦਿਨ ਰਾਜ ਸਭਾ ਵਿਚ ਬਜਟ ‘ਤੇ ਚਰਚਾ ਦਾ ਜਵਾਬ ਦਿੱਤਾ।

ਨਵੀਂ ਦਿੱਲੀ: ਬਜਟ ਇਜਲਾਸ ਦੌਰਾਨ ਅੱਜ ਲੋਕ ਸਭਾ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਬਜਟ ’ਤੇ ਹੋਈ ਚਰਚਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਬਜਟ ਨੀਤੀਆਂ 'ਤੇ ਅਧਾਰਤ ਹੈ। ਅਸੀਂ ਆਰਥਿਕਤਾ ਨੂੰ ਖੋਲ੍ਹਿਆ ਅਤੇ ਬਹੁਤ ਸਾਰੇ ਸੁਧਾਰ ਕੀਤੇ। ਭਾਜਪਾ ਨੇ ਲਗਾਤਾਰ ਭਾਰਤ, ਭਾਰਤੀ ਕਾਰੋਬਾਰ ਅਤੇ ਆਰਥਿਕਤਾ ਦੀ ਤਾਕਤ ਵਿਚ ਵਿਸ਼ਵਾਸ ਰੱਖਿਆ ਹੈ।  ਇਹ ਜਨਸੰਘ ਤੋਂ ਬਾਅਦ ਅਜੇ ਤੱਕ ਚਲਦਾ ਆ ਰਿਹਾ ਹੈ। 

nirmla sitaramannirmla sitaraman

  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਭਾਰਤ ਆਤਮ ਨਿਰਭਰ ਬਣੇਗਾ। ਅੱਜ ਪ੍ਰਧਾਨ ਮੰਤਰੀ ਮੋਦੀ ਵੀ ਲੋਕ ਸਭਾ ਵਿੱਚ ਵੀ ਮੌਜੂਦ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਦਹਾਕੇ ਤੋਂ ਬਾਅਦ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਦੇਸ਼ ਦੇ ਵਿਕਾਸ ਅਤੇ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਇਸ ਬਜਟ ਵਿੱਚ ਸਾਫ ਦਿਖਾਈ ਦਿੰਦੀ ਹੈ। 

  • ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਜਿਹੀ ਚੁਣੌਤੀ ਭਰੀ ਸਥਿਤੀ ਸਾਡੀ ਸਰਕਾਰ ਨੂੰ ਸੁਧਾਰ ਕਰਨ ਤੋਂ ਨਹੀਂ ਰੋਕ ਸਕੀ। ਸਾਡੀ ਸਰਕਾਰ ਨੂੰ ਦੇਸ਼ ਦੇ ਨੌਜਵਾਨ ਉੱਤੇ ਪੂਰਾ ਭਰੋਸਾ ਹੈ। ਅਸੀਂ ਜਨਸੰਘ ਤੋਂ ਲੈ ਕੇ ਭਾਜਪਾ ਤੱਕ ਅਸੀਂ ਹਮੇਸ਼ਾ ਨੌਜਵਾਨਾਂ 'ਤੇ ਭਰੋਸਾ ਕੀਤਾ। 
  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਇਸ ਵਾਰ ਬਜਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਕਿ ਹਰ ਨਾਗਰਿਕ ਦੀਆਂ ਇੱਛਾਵਾਂ ਪੂਰੀਆਂ ਹੋਣ। ਸਾਡੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਮਦਦਗਾਰ ਰਹੀ ਹੈ। ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਧੀਨ ਇੱਕ ਲੱਖ 15 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਦਿੱਤੇ।
  • ਮਹਾਂਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ, ਸਰਕਾਰ ਨੇ ਦੇਸ਼ ਦੇ ਲੰਬੇ ਸਮੇਂ ਦੇ ਟੀਚਾ ਨੂੰ ਪ੍ਰਾਪਤ ਕਰਨ ਲਈ ਸੁਧਾਰਾਂ ਨੂੰ ਅੱਗੇ ਵਧਾਇਆ। ਸਵਾਲ ਇਹ ਸੀ ਕਿ ਤੁਸੀਂ ਖੇਤੀ ਦੇ ਬਜਟ ਨੂੰ 10 ਹਜ਼ਾਰ ਕਰੋੜ ਕਿਉਂ ਘਟਾਏ? ਤੁਹਾਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ? ਇਸ ਨੂੰ ਠੀਕ ਤਰ੍ਹਾਂ ਸਮਝਿਆ ਨਹੀਂ ਗਿਆ। ਕਿਉਂਕਿ ਪੀਐਮ ਕਿਸਾਨ ਸੰਮਾਨ ਯੋਜਨਾ ਦੇ ਸ਼ੁਰੂ ਹੋਣ ਤੋਂ ਲੈ ਕੇ 10.75 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ 1.15 ਲੱਖ ਕਰੋੜ ਟ੍ਰਾਂਸਫਰ ਕੀਤਾ ਗਿਆ।

NIRMLA SITRAMANTWEET

  • ਵਿੱਤ ਮੰਤਰੀ ਨੇ ਮਨਰੇਗਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਬਣਾਇਆ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਅਸਫਲ ਰਹੀ। ਸਾਡੀ ਸਰਕਾਰ ਨੇ ਮਨਰੇਗਾ ਦੀ ਵਰਤੋਂ ਲੋਕਾਂ ਦੇ ਫਾਇਦੇ ਲਈ ਕੀਤੀ। 
  • ਰਾਹੁਲ ਗਾਂਧੀ ਦੇ ਬਿਆਨ 'ਹਮ ਦੋ, ਹਮਾਰੇ ਦੋ ਦੇ ਪਲਟਵਾਰ ਕਰਦੇ ਵਿੱਤ ਮੰਤਰੀ ਨੇ ਕਿਹਾ- 'ਹਮ ਦੋ ਹਮਾਰੇ ਦੋ ' ਤੁਹਾਡੇ ਨਾਲ ਹੈ। ਦੋ ਲੋਕ ਪਾਰਟੀ ਨੂੰ ਸੰਭਾਲਣਗੇ ਅਤੇ ਦੋ ਲੋਕ (ਧੀ ਅਤੇ ਜਵਾਈ) ਸਾਰੇ ਹੀ ਪਾਰਟੀ ਤੋਂ ਬਾਹਰ ਦਾ ਸਭ। 

ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬੀਤੇ ਦਿਨ ਰਾਜ ਸਭਾ ਵਿਚ ਬਜਟ ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਬਜਟ ਦੀ ਖੂਬੀਆਂ ਦੱਸਣ ਦੇ ਨਾਲ ਹੀ ਵਿੱਤ ਮੰਤਰੀ ਨੇ ਵਿਰੋਧੀ ਧਿਰ 'ਤੇ ਵੀ ਸ਼ਬਦੀ ਹਮਲੇ ਕੀਤੇ। ਸੀਤਾਰਮਨ ਨੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਗ਼ਰੀਬਾਂ ਅਤੇ ਮੱਧਮ ਵਰਗੀ ਲੋਕਾਂ ਨੂੰ  ਮਿਲ ਰਿਹਾ ਹੈ ਨਾ ਕਿ 'ਦਾਮਾਦ' ਨੂੰ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement