ਮਹਾਰਾਸ਼ਟਰ 'ਚ ਲੰਗਰ ਘਰ ਦੀ ਇਮਾਰਤ ਢਾਹੀ, ਤਾਲਾਬੰਦੀ 'ਚ 20 ਲੱਖ ਤੋਂ ਵੱਧ ਪਰਵਾਸੀਆਂ ਨੂੰ ਛਕਾਇਆ ਸੀ ਲੰਗਰ 
Published : Feb 13, 2023, 10:11 am IST
Updated : Feb 13, 2023, 10:11 am IST
SHARE ARTICLE
 In Maharashtra, the building of the langar house was demolished,
In Maharashtra, the building of the langar house was demolished,

ਪਿਛਲੇ 35 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਸਿੱਖ ਸੇਵਾਦਾਰ ਕਰਨੈਲ ਸਿੰਘ ਖਹਿਰਾ ਨੂੰ ਵੀ ਹਟਾਇਆ

ਮਹਾਰਾਸ਼ਟਰ - ਯਵਤਮਾਲ ਕੌਮੀ ਮਾਰਗ ’ਤੇ ਇੱਕ ਲੰਗਰ ਘਰ ਦੀ ਇਮਾਰਤ ਢਾਹ ਦੇਣ ਦੀ ਘਟਨਾ ਸਾਹਮਣੇ ਆਈ ਹੈ। ਇਸ ਲੰਗਰ ਹਾਲ ਵਿਚ ਕੋਰੋਨਾ ਕਾਲ ਦੌਰਾਨ ਤਾਲਾਬੰਦੀ ਦੇ ਪਹਿਲੇ ਸਾਲ ਦੌਰਾਨ 20 ਲੱਖ ਤੋਂ ਵੱਧ ਲੋਕਾਂ ਨੂੰ ਲੰਗਰ ਛਕਾਇਆ ਗਿਆ ਸੀ, ਦੱਸਿਆ ਜਾ ਰਿਹਾ ਹੈ ਕਿ ਮਾਲਕਾਂ ਦੇ ਕਥਿਤ ਵਿਵਾਦ ਕਾਰਨ ਇਹ ਇਮਾਰਤ ਢਾਹੀ ਗਈ ਹੈ। 

ਸਿੱਖ ਸੇਵਾਦਾਰ ਕਰਨੈਲ ਸਿੰਘ ਖਹਿਰਾ (84), ਜੋ ਕਿ ਯਵਤਮਾਲ ਕੌਮੀ ਮਾਰਗ-7 ’ਤੇ ਪਿਛਲੇ 35 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਸਨ ਉਹਨਾਂ ਨੂੰ ਵੀ ਉਥੋਂ ਹਟਾ ਦਿੱਤਾ ਗਿਆ ਹੈ ਅਤੇ ਉਹ ਹੁਣ ਸੜਕ ’ਤੇ ਰਹਿਣ ਲਈ ਮਜਬੂਰ ਹਨ। ਇਹ ਲੰਗਰ ਹਾਲ ਪਿੰਡ ਕਰਾਂਜੀ ਨੇੜੇ ਡੇਰਾ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਜਾਂ ‘ਗੁਰੂ ਕਾ ਲੰਗਰ’ ਵਜੋਂ ਸਥਾਪਿਤ ਕੀਤਾ ਗਿਆ ਸੀ ਅਤੇ 24 ਮਾਰਚ 2020 ਤੋਂ ਸ਼ੁਰੂ ਹੋਈ ਤਾਲਾਬੰਦੀ ਦੌਰਾਨ, ਇਹ ਲੰਗਰ ਹਾਲ ਲੱਖਾਂ ਗਰੀਬ ਦਿਹਾਤੀ, ਕਬਾਇਲੀਆਂ ਤੇ ਪਰਵਾਸੀਆਂ ਦਾ ਢਿੱਡ ਭਰਦਾ ਸੀ।  

 

ਇਸ ਲੰਗਰ ਨੂੰ ਖਹਿਰਾ, ਜਿਹੜੇ ਕਿ ਇਲਾਕੇ ਵਿਚ ‘ਖਹਿਰਾ ਬਾਬਾ’ ਵਜੋਂ ਜਾਣੇ ਜਾਂਦੇ ਹਨ ਉਙ ਚਲਾ ਰਹੇ ਸਨ ਅਤੇ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਉਥੋਂ ਲੰਘਦੇ ਲੋਕਾਂ ਨੂੰ ਦਾਨ ਦੇ ਸਹਾਰੇ ਚੌਵੀਂ ਘੰਟੇ ਮੁਫ਼ਤ ਲੰਗਰ ਛਕਾਇਆ। ਖਹਿਰਾ ਬਾਬਾ ਨੇ ਦੱਸਿਆ, ‘‘ਜ਼ਮੀਨ ਮਾਲਕਾਂ ਵਿਚਾਲੇ ਵਿਵਾਦ ਕਾਰਨ ਕੁਝ ਦਿਨ ਪਹਿਲਾਂ ਅਧਿਕਾਰੀ ਇਥੇ ਆਏ ਅਤੇ ਉਨ੍ਹਾਂ 3000 ਹਜ਼ਾਰ ਵਰਗ ਫੁੱਟ ਵਿੱਚ ਬਣੀ ‘ਲੰਗਰ ਦੀ ਇਮਾਰਤ’  ਨੂੰ ਢਾਹ ਦਿੱਤਾ, ਜਿਹੜੀ ਉਨ੍ਹਾਂ ਨੇ 35 ਸਾਲਾਂ ਤੋਂ ਮਿਹਨਤ ਨਾਲ ਬਣਾਈ ਸੀ।

ਇਸੇ ਦੌਰਾਨ ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਕਿਸਾਨ ਨੇਤਾ ਕਿਸ਼ੋਰ ਤਿਵਾੜੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਜੰਗਲੀ ਇਲਾਕੇ ਤੋਂ 11 ਕੁ ਕਿਲੋਮੀਟਰ ਦੂਰ ਵਈ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਭਗੌੜ ਸਾਹਿਬ ਨਾਲ ਸਬੰਧਤ ਇਸ ਲੰਗਰ ਹਾਲ ਨੂੰ ਢਾਹੁਣ ਨੂੰ ਲੈ ਕੇ ਸੂਬਾ ਸਰਕਾਰ ’ਤੇ ਸਵਾਲ ਚੁੱਕੇ। ਤਿਵਾੜੀ ਨੇ ਕਿਹਾ, ‘‘ਮਾਲਕਾਂ ਵਿਚ ਕੁਝ ਵਿਵਾਦ ਹੋ ਸਕਦੇ ਹਨ ਪਰ ਇਹ ਲੰਗਰ’ 35 ਸਾਲਾਂ ਤੋਂ ਨਿਰਵਿਘਨ ਚੱਲ ਰਿਹਾ ਸੀ।  ਦੂਜੇ ਪਾਸੇ ਪੰਧਰਕਾਵੜਾ ਦੇ ਸੀਨੀਅਰ ਇੰਸਪੈਕਟਰ ਜਗਦੀਸ਼ ਮੰਡਲਾਵਰ ਨੇ ਲੰਗਰ ਦੀ ਇਮਾਰਤ ਢਾਹੇ ਜਾਣ ਦੀ ਪੁਸ਼ਟੀ  ਕੀਤੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement