MP ਗੁਰਜੀਤ ਔਜਲਾ ਨੇ ਸੰਸਦ ’ਚ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਮੁਰੰਮਤ ’ਚ ਦੇਰੀ ਦਾ ਮਸਲਾ
ਨਵੀਂ ਦਿੱਲੀ- ਸੰਸਦ ਇਜਲਾਸ ਦੌਰਾਨ ਅੰਮ੍ਰਿਤਸਰ ਦੇ MP ਗੁਰਜੀਤ ਔਜਲਾ ਨੇ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ਼ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਮੁਰੰਮਤ ਵਿੱਚ ਦੇਰੀ ਦਾ ਮਸਲਾ ਵਿਚਾਰ ਅਧੀਨ ਲਿਆਉਂਦਿਆ ਸਵਾਲ ਕੀਤਾ ਕਿ ਇਹ ਕੰਮ ਕਦੋਂ ਤੱਕ ਪੂਰਾ ਕੀਤਾ ਜਾਵੇਗਾ?
ਇਸ ਤੋਂ ਬਾਅਦ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਉਸ ਵਿਚ ਸਮਾਰਟ ਸਿਟੀ ਦੇ ਤਹਿਤ ਵੀ ਪੈਸਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਹੈਰੀਟੇਜ਼ ਸਿਟੀ ਨੂੰ ਵੀ ਫੰਡ ਦਿੱਤਾ ਗਿਆ ਹੈ, ਜਿਸ ਦੀ ਡਿਟੇਲ ਜਲਦ ਹੀ ਉਪਲੱਬਧ ਕਰਵਾ ਦਿੱਤੀ ਜਾਵੇਗੀ। ਪੰਜਾਬ ਸਰਕਾਰ ਉਸ ਦੀ ਦੇਖ ਰੇਖ ਕਰ ਰਹੀ ਹੈ।
                    
                