ਰਾਜਸਥਾਨ ਮੈਡੀਕਲ ਕਾਲਜ ਨੂੰ ਮਿਲੀ ਕੈਂਸਰ ਵੈਕਸੀਨ ਬਣਾਉਣ ਦੀ ਇਜਾਜ਼ਤ 
Published : Feb 13, 2025, 2:46 pm IST
Updated : Feb 13, 2025, 2:46 pm IST
SHARE ARTICLE
Rajasthan Medical College gets permission to make cancer vaccine Latest News in Punjabi
Rajasthan Medical College gets permission to make cancer vaccine Latest News in Punjabi

ਸਿਰਫ਼ 10 ਹਜ਼ਾਰ ਦੀ ਕੀਮਤ ਨਾਲ ਹੋ ਸਕੇਗਾ ਇਲਾਜ

Rajasthan Medical College gets permission to make cancer vaccine Latest News in Punjabi : ਰਾਜਸਥਾਨ ਵਿਚ ਪਹਿਲੀ ਵਾਰ, ਦੇਸੀ ਤਕਨਾਲੋਜੀ ਦੀ ਵਰਤੋਂ ਕਰ ਕੇ ਵਿਕਸਤ ਕੈਂਸਰ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਹ ਵੈਕਸੀਨ ਸਿਰਫ਼ 10,000 ਰੁਪਏ ਦੀ ਲਾਗਤ ਨਾਲ ਕੈਂਸਰ ਦਾ ਇਲਾਜ ਕਰੇਗੀ। ਮਹਾਤਮਾ ਗਾਂਧੀ ਮੈਡੀਕਲ ਕਾਲਜ, ਜੈਪੁਰ ਨੂੰ ਡੈਂਡਰਟਿਕ ਸੈੱਲ ਟੀਕਾ ਬਣਾਉਣ ਦੀ ਇਜਾਜ਼ਤ ਮਿਲ ਗਈ ਹੈ।

ਇਸ ਟੀਕੇ ਨਾਲ 5 ਕਿਸਮਾਂ ਦੇ ਕੈਂਸਰ ਦਾ ਇਲਾਜ ਸੰਭਵ ਹੋਵੇਗਾ। ਇਸ ਨੂੰ ਦੇਸ਼ ਦੀ ਪਹਿਲੀ ਦੇਸੀ ਕੈਂਸਰ ਵੈਕਸੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਜਦੋਂ ਇਸ ਸਬੰਧੀ ਟੀਕੇ ਦੀ ਖੋਜ ਕਰ ਰਹੇ ਮਹਾਤਮਾ ਗਾਂਧੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਐਂਡ ਟੈਕਨਾਲੋਜੀ, ਜੈਪੁਰ ਦੇ ਸੈਂਟਰ ਫਾਰ ਕੈਂਸਰ ਇਮਯੂਨੋਥੈਰੇਪੀ ਦੇ ਡਾਇਰੈਕਟਰ ਡਾ. ਅਨਿਲ ਸੂਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 27 ਸਾਲਾਂ ਦੀ ਖੋਜ ਤੋਂ ਬਾਅਦ, ਉਹ ਇਸ ਟੀਕੇ ਦੀ ਤਕਨਾਲੋਜੀ ਤਕ ਪਹੁੰਚੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੈਕਸੀਨ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵੈਕਸੀਨ ਸਬੰਧੀ ਕੁੱਝ ਖ਼ਾਸ ਸਵਾਲਾਂ ਦੇ ਜਵਾਬ ਦਿਤੇ। ਡਾ. ਅਨਿਲ ਸੂਰੀ ਨੇ ਕਿਹਾ ਇਹ ਡੈਂਡਰਟਿਕ ਸੈੱਲ ਟੀਕਾ ਇਕ ਇਮਯੂਨੋਥੈਰੇਪੀ ਅਧਾਰਤ ਕੈਂਸਰ ਟੀਕਾ ਹੈ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਲਈ ਸਿਖਲਾਈ ਦਿੰਦਾ ਹੈ। ਇਹ ਵਿਅਕਤੀਗਤ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ (ਪਰਸਨਲਾਈਜ਼ਡ ਵੈਕਸੀਨ), ਯਾਨੀ ਇਹ ਟੀਕਾ ਹਰੇਕ ਮਰੀਜ਼ ਦੇ ਕੈਂਸਰ ਦੀ ਕਿਸਮ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ। ਇਹ ਕੈਂਸਰ ਦੇ ਮਹਿੰਗੇ ਇਲਾਜ ਦਾ ਇਕ ਸਸਤਾ ਵਿਕਲਪ ਬਣ ਸਕਦਾ ਹੈ।

ਡਾ. ਅਨਿਲ ਸੂਰੀ ਨੇ ਦਸਿਆ ਕਿ ਇਸ ਵਿਚ, ਮਰੀਜ਼ਾਂ ਦੇ ਸਰੀਰ ਵਿਚੋਂ ਡੈਂਡਰਟਿਕ ਸੈੱਲ ਕੱਢੇ ਜਾਂਦੇ ਹਨ। ਡੈਂਡਰਟਿਕ ਸੈੱਲ ਇਕ ਕਿਸਮ ਦੇ ਚਿੱਟੇ ਖ਼ੂਨ ਦੇ ਸੈੱਲ ਹੁੰਦੇ ਹਨ ਜੋ ਇਮਿਊਨ ਸਿਸਟਮ ਵਿਚ ਮੌਜੂਦ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਸਰਗਰਮ ਕਰਨ ਵਿਚ ਮਦਦ ਕਰਦੇ ਹਨ।

ਵੈਕਸੀਨ ਬਣਾਉਣ ਲਈ, ਮਰੀਜ਼ ਦੇ ਖ਼ੂਨ ਵਿਚੋਂ ਡੈਂਡਰਟਿਕ ਸੈੱਲ ਕੱਢੇ ਜਾਂਦੇ ਹਨ। ਪਹਿਲੇ ਪੜਾਅ ਵਿਚ, ਇਨ੍ਹਾਂ ਡੈਂਡਰਟਿਕ ਸੈੱਲਾਂ ਨੂੰ ਪ੍ਰਯੋਗਸ਼ਾਲਾ ਵਿਚ ਕੈਂਸਰ ਸੈੱਲਾਂ ਦੇ ਸੰਪਰਕ ਵਿਚ ਲਿਆ ਕੇ ਕੈਂਸਰ ਦੀ ਪਛਾਣ ਕਰਨਾ ਸਿਖਾਇਆ ਜਾਂਦਾ ਹੈ। ਉਨ੍ਹਾਂ ਨੂੰ ਟਿਊਮਰ ਐਂਟੀਜੇਨਾਂ ਨਾਲ ਸਿਖਲਾਈ ਦਿਤੀ ਜਾਂਦੀ ਹੈ ਤਾਂ ਜੋ ਉਹ ਸਰੀਰ ਵਿਚ ਦਾਖ਼ਲ ਹੋ ਸਕਣ ਅਤੇ ਕੈਂਸਰ ਸੈੱਲਾਂ ਦੀ ਪਛਾਣ ਕਰ ਸਕਣ।

ਫਿਰ ਸਿਖਲਾਈ ਪ੍ਰਾਪਤ ਡੈਂਡਰਟਿਕ ਸੈੱਲਾਂ ਨੂੰ ਸਰੀਰ ਵਿਚ ਵਾਪਸ ਟੀਕਾ ਲਗਾਇਆ ਜਾਂਦਾ ਹੈ। ਇਹ ਸੈੱਲ ਟੀ-ਸੈੱਲਾਂ (ਇਮਿਊਨ ਸੈੱਲ) ਨੂੰ ਸਰਗਰਮ ਕਰਦੇ ਹਨ, ਜੋ ਸਿੱਧੇ ਤੌਰ 'ਤੇ ਕੈਂਸਰ ਸੈੱਲਾਂ 'ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ।

Location: India, Rajasthan

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement