
ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1 ਲੱਖ 58 ਹਜ਼ਾਰ 446 ਹੋ ਗਈ ਹੈ।
ਨਵੀਂ ਦਿੱਲੀ- ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਹੁਣ ਕਈ ਸੂਬਿਆਂ ਵਿਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ 24,882 ਨਵੇਂ ਕੇਸ ਸਾਹਮਣੇ ਆਏ ਹਨ, ਜਦ ਕਿ 140 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 9 ਲੱਖ 73 ਹਜ਼ਾਰ 260 ਲੋਕ ਰਿਕਵਰ ਹੋ ਚੁੱਕੇ ਹਨ, ਜਦੋਂਕਿ ਇਸ ਸਮੇਂ 2 ਲੱਖ 2 ਹਜ਼ਾਰ 22 ਐਕਟਿਵ ਮਾਮਲੇ ਹਨ।
CORONA
ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1 ਲੱਖ 58 ਹਜ਼ਾਰ 446 ਹੋ ਗਈ ਹੈ। ਆਈਸੀਐਮਆਰ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 8,40,635 ਕੋਰੋਨਾ ਦੀ ਜਾਂਚ ਕੀਤੀਆਂ ਗਈਆਂ ਹਨ। ਕੋਰੋਨਾ ਦਾ ਸਭ ਤੋਂ ਪ੍ਰਭਾਵਤ ਮਹਾਰਾਸ਼ਟਰ ਪ੍ਰਤੀਤ ਹੁੰਦਾ ਹੈ। ਮਹਾਰਾਸ਼ਟਰ ਵਿੱਚ ਬੀਤੇ ਦਿਨੀ ਨੂੰ 15,817 ਨਵੇਂ ਕੇਸ ਸਾਹਮਣੇ ਆਏ।
Corona Case
ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਸੰਕਰਮਣ ਦੀ ਕੁੱਲ ਸੰਖਿਆ 22,82,191 ਹੋ ਗਈ ਹੈ, ਜਦੋਂ ਕਿ ਇਸ ਬਿਮਾਰੀ ਕਾਰਨ ਹੋਈਆਂ 56 ਨਵੀਆਂ ਮੌਤਾਂ ਨਾਲ ਮੌਤਾਂ ਦੀ ਗਿਣਤੀ 52,723 ਤੱਕ ਪਹੁੰਚ ਗਈ ਹੈ।